ਨੂਰਪੁਰ ਬੇਦੀ, 24 ਜੂਨ (ਵਿੰਦਰਪਾਲ ਝਾਂਡੀਆਂ)- ਨੂਰਪੁਰ ਬੇਦੀ ਇਲਾਕੇ ਦੇ ਗੁੱਜਰ ਸਮਾਜ ਨਾਲ ਸਬੰਧਿਤ ਆਗੂਆਂ ਨੂੰ ਪੰਜਾਬ ਸਰਕਾਰ ਦੇ ਗੁੱਜਰ ਵੈੱਲਫੇਅਰ ਬੋਰਡ ਵਿਚ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਕੀਤੇ ਜਾਣ ਦੀ ਖ਼ੁਸ਼ੀ ’ਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਅਤੇ ਸਮਾਜ ਦੇ ਪ੍ਰਮੁੱਖ ਆਗੂਆਂ ਦਾ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਚੱਢਾ ਨੇ ਚੌਧਰੀ ਨਰਿੰਦਰ ਝਾਂਡੀਆਂ (ਮੈਂਬਰ, ਗੁੱਜਰ ਵੈੱਲਫੇਅਰ ਬੋਰਡ ਪੰਜਾਬ), ਚੌਧਰੀ ਲੇਖ ਰਾਮ ਬਜਾੜ ਸਰਪੰਚ ਬਾਲੇਵਾਲ (ਮੈਂਬਰ), ਸਰਪੰਚ ਬਲਦੇਵ ਰਾਜ (ਜ਼ਿਲ੍ਹਾ ਚੇਅਰਮੈਨ), ਅੱਛਰ ਸਿੰਘ ਪੰਮੂ ਹਰੀਪੁਰ (ਵਾਈਸ ਚੇਅਰਮੈਨ), ਸੁਨੀਤਾ ਦੇਵੀ (ਚੇਅਰਮੈਨ ਬਲਾਕ ਸੰਮਤੀ ਨੂਰਪੁਰ ਬੇਦੀ), ਰਾਕੇਸ਼ ਚੌਧਰੀ ਝਾਂਡੀਆਂ (ਬੀ.ਸੀ. ਵਿੰਗ ਹਲਕਾ ਕੋਆਰਡੀਨੇਟਰ), ਵਤਨ ਭਾਟੀਆ (ਬਲਾਕ ਪ੍ਰਧਾਨ), ਹਰਵਿੰਦਰ ਬਿੰਦੀ (ਸੰਮਤੀ ਮੈਂਬਰ), ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਸੀਨੀਅਰ ਵਾਈਸ ਚੇਅਰਮੈਨ ਸ਼ਿਵ ਕਰਨ ਸਿੰਘ ਚੇਚੀ ਤੇ ਭਜਨ ਲਾਲ ਸੋਢੀ ਜਤੋਲੀ ਦਾ ਵਿਸ਼ੇਸ਼ ਸਨਮਾਨ ਕੀਤਾ। ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੁੱਜਰ ਸਮਾਜ ਸਮੇਤ ਹਰ ਵਰਗ ਨੂੰ ਬਣਦਾ ਮਾਣ-ਸਤਿਕਾਰ ਅਤੇ ਨੁਮਾਇੰਦਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਵਿਧਾਇਕ ਬਣਨਾ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨਾ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਮੌਕੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਅਤੇ ਸੀਨੀਅਰ ਵਾਈਸ ਚੇਅਰਮੈਨ ਸ਼ਿਵ ਕਰਨ ਸਿੰਘ ਚੇਚੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁੱਜਰ ਸਮਾਜ ਨੂੰ ਵਿਸ਼ੇਸ਼ ਬੋਰਡ ਰਾਹੀਂ ਸਨਮਾਨ ਦੇ ਕੇ ਉਸਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ। ਸਮਾਗਮ ਦੌਰਾਨ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਚੌਧਰੀ ਹੁਸਨ ਲਾਲ ਚੌਹਾਨ, ਜੀਵਨ ਕੁਮਾਰ ਸੰਜੂ, ਸੋਹਣ ਲਾਲ ਚੇਚੀ, ਚੌਧਰੀ ਸੁਭਾਸ਼ ਰਾਮਪੁਰ, ਡਾ. ਵਿਜੇ ਚੌਧਰੀ, ਮਹਿੰਦਰ ਲਾਲ ਕੋਹਲੀ, ਤਿਲਕ ਰਾਜ ਪੰਮਾ, ਸਤਨਾਮ ਸਿੰਘ ਨਾਗਰਾ, ਹਰਵਿੰਦਰ ਬਿੰਦੀ, ਅਨੰਤ ਰਾਮ ਹਕਲਾ, ਸੁਰਿੰਦਰ ਪਾਲ ਘਾਹੀ ਮਾਜਰਾ, ਡਾ. ਭਜਨ ਲਾਲ, ਡਾ. ਚੇਤ ਰਾਮ ਟੱਪਰੀਆਂ, ਮਹਿੰਦਰ ਸਿੰਘ ਕਰਤਾਰਪੁਰ, ਸ਼ਾਮ ਲਾਲ ਕਰਤਾਰਪੁਰ, ਨਰਿੰਦਰ ਰੂੜੇਵਾਲ, ਚਮਨ ਭਾਟੀਆ, ਨੰਬਰਦਾਰ ਭਜਨ ਲਾਲ, ਨੰਬਰਦਾਰ ਮਹਿੰਦਰ ਚੌਧਰੀ, ਐਡਵੋਕੇਟ ਦੌਲਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਬਾਬੂ ਰੌਸ਼ਨ ਲਾਲ, ਮਨਜੀਤ ਬੂਥਗੜ੍ਹ, ਮਦਨ ਲਾਲ, ਕਾਬਲ ਚੇਚੀ, ਠੇਕੇਦਾਰ ਰਾਮ ਦਾਸ ਅਤੇ ਹਰਮੇਸ਼ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਸਮਾਜ ਸੇਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਚੌਧਰੀ ਹੁਸਨ ਲਾਲ ਚੌਹਾਨ ਨੇ ਕੀਤਾ।