ਕਾਹਨਪੁਰ ਖੂਹੀ, 3 ਜੁਲਾਈ, (ਗੁਰਬੀਰ ਸਿੰਘ ਵਾਲੀਆ)-ਸਵਰਗੀ ਦਰਸ਼ਨ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਧਾਰਮਿਕ ਮਾਹੌਲ ਵਿਚ ਸੰਪੰਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਵਰਗੀ ਦਰਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਸਵਰਗੀ ਸ. ਦਰਸ਼ਨ ਸਿੰਘ ਜੀ ਪੰਚਾਇਤ ਸਕੱਤਰ ਅਸ਼ਨੀਲ ਕੁਮਾਰ ਦੇ ਸਤਿਕਾਰਯੋਗ ਦਾਦਾ ਜੀ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਡਿਪਟੀ ਸਪੀਕਰ ਦੇ ਓ.ਐੱਸ.ਡੀ. ਚਰਨਜੀਤ ਸਿੰਘ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਵਿਧਾਇਕ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸਾਦ ਪਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਪੰਜਾਬ ਇੰਡਸਟਰੀਜ਼ ਦੇ ਚੇਅਰਮੈਨ ਹਰਪ੍ਰੀਤ ਸਿੰਘ ਕਾਹਲੋਂ, ਪੰਚਾਇਤ ਸੰਮਤੀ ਨੂਰਪੁਰ ਬੇਦੀ ਦੀ ਚੇਅਰਪਰਸਨ ਦੇ ਪਤੀ ਮਨਜੀਤ ਕੁਮਾਰ, ਜਥੇਦਾਰ ਦਲਜੀਤ ਸਿੰਘ ਭਿੰਡਰ (ਸ਼੍ਰੋਮਣੀ ਕਮੇਟੀ ਮੈਂਬਰ), ਜ਼ਿਲ੍ਹਾ ਗੁੱਜਰ ਵੈੱਲਫੇਅਰ ਬੋਰਡ ਰੂਪਨਗਰ ਦੇ ਚੇਅਰਮੈਨ ਲੇਖ ਰਾਮ ਬਜਾੜ, ਸਰਪੰਚ ਰੋਹਿਤ ਕੁਮਾਰ ਗੋਪਾਲਪੁਰ, ਭਾਰਤ ਭੂਸ਼ਣ ਹੈਪੀ ਆਜ਼ਮਪੁਰ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਵਤਾਰ ਚੌਧਰੀ, ਜਿੰਮੀ ਡਾਢੀ, ਜਗੀਰ ਸਿੰਘ ਬੰਗਾ ਅਤੇ ਬਲਾਕ ਨੂਰਪੁਰਬੇਦੀ, ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ, ਬੀ.ਡੀ.ਪੀ.ਓ. ਅਮਿਤ ਸ਼ਰਮਾ, ਬੀ.ਡੀ.ਪੀ.ਓ. ਅਮਰੀਕ ਸਿੰਘ, ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਪੰਚਾਇਤ ਅਫ਼ਸਰ ਤਜਿੰਦਰਪਾਲ ਸਿੰਘ, ਪੰਚਾਇਤ ਸਕੱਤਰ ਸੁਖਬੀਰ ਸਿੰਘ ਅਤੇ ਸੁਰਜੀਤ ਕੁਮਾਰ, ਏਪੀਓ ਰਮਨ ਕੁਮਾਰ ਨੂਰਪੁਰ ਬੇਦੀ, ਹਰੀਕ੍ਰਿਸ਼ਨ ਰੈਂਸੜਾ, ਸਰਪੰਚ ਗੁਰਮੀਤ ਸਿੰਘ ਰੈਂਸੜਾ, ਕਰਮ ਸਿੰਘ ਸਾਬਕਾ ਸਰਪੰਚ ਨਸੀਬ ਚੰਦ ਪਲਾਟਾ ਗੁਰਨੈਬ ਸਿੰਘ ਬੜਵਾ ਸਰਪੰਚ ਅਵਤਾਰ ਸਿੰਘ ਬੜਬਾ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਭਰਦਿਆਂ ਸਵਰਗੀ ਸ. ਦਰਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਅਰਦਾਸ ਉਪਰੰਤ ਸਮੂਹ ਸੰਗਤ ਨੇ ਸਵਰਗੀ ਸ. ਦਰਸ਼ਨ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਸ ਅਸਹਿ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ। ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਸਵਰਗੀ ਸ. ਦਰਸ਼ਨ ਸਿੰਘ ਜੀ ਇੱਕ ਨੇਕਦਿਲ, ਮਿਲਣਸਾਰ ਅਤੇ ਸਮਾਜ ਸੇਵੀ ਸੁਭਾਅ ਦੇ ਵਿਅਕਤੀ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।