03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਿੰਡ ਮਜਾਰਾ ਵਿਖੇ ਤੇਂਦੂਏ ਦੀ ਦਹਿਸ਼ਤ

Ad Position 21
No active advertisement
ਅਜੀਤ ਡੈਸਕ 06-07-2026
ਸ੍ਰੀ ਆਨੰਦਪੁਰ ਸਾਹਿਬ, 5 ਜੁਲਾਈ (ਕਰਨੈਲ ਸਿੰਘ) ਇੱਥੋਂ ਦੇ ਨਜ਼ਦੀਕੀ ਪਿੰਡ ਮਜਾਰਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਤੇਂਦੂਏ ਦੀ ਮੌਜੂਦਗੀ ਕਾਰਨ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ 28 ਜੂਨ ਤੋਂ ਇਹ ਤੇਂਦੂਆ ਲਗਾਤਾਰ ਇਲਾਕੇ ਵਿੱਚ ਘੁੰਮਦਾ ਦੇਖਿਆ ਜਾ ਰਿਹਾ ਹੈ।ਪਿੰਡ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਤੇਂਦੂਆ ਕਈ ਵਾਰ ਉਨ੍ਹਾਂ ਦੇ ਪਸ਼ੂਆਂ ਦੇ ਵਾੜਿਆਂ ਅਤੇ ਖੁਰਲੀਆਂ ਨੇੜੇ ਵੀ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਾਮ ਸਮੇਂ ਉਨ੍ਹਾਂ ਦਾ ਭਤੀਜਾ ਖੇਤ ਵਿੱਚ ਟਰੈਕਟਰ ਨਾਲ ਕਰਾਹੀ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਖੇਤ ਵਿੱਚ ਤੇਂਦੂਏ ਨੂੰ ਬੈਠਾ ਦੇਖਿਆ। ਜਿਸ ਤੋਂ ਬਾਅਦ ਉਹ ਡਰ ਦੇ ਮਾਰੇ ਕੰਮ ਅਧੂਰਾ ਛੱਡ ਕੇ ਟਰੈਕਟਰ ਸਮੇਤ ਘਰ ਪਰਤ ਆਇਆ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਨਾਲ ਉਸ ਦੀ ਮੌਜੂਦਗੀ ਦੀ ਪੁਸ਼ਟੀ ਹੁੰਦੀ ਹੈ।ਬਲਦੇਵ ਸਿੰਘ ਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਹੱਥ ਵਿੱਚ ਡੰਡਾ ਅਤੇ ਟਾਰਚ ਲੈ ਕੇ ਖੇਤਾਂ ਵਿੱਚ ਜਾਂਦੇ ਹਨ, ਪਰੰਤੂ ਹਰ ਸਮੇਂ ਤੇਂਦੂਏ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਇਲਾਕੇ ਵਿੱਚ ਇੱਕ ਪਿੰਜਰਾ ਤਾਂ ਲਗਾਇਆ ਗਿਆ।ਲੋਕਾਂ ਨੇ ਆਪਣੇ ਪੱਧਰ ‘ਤੇ ਖੇਤਾਂ ਅਤੇ ਘਰਾਂ ਨੇੜੇ ਰੌਸ਼ਨੀ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਜੰਗਲੀ ਜੀਵ ਨੂੰ ਆਬਾਦੀ ਵੱਲ ਆਉਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪਿੰਡ ਦੀ ਸਰਪੰਚ ਫਰਿਸ਼ਤਾ ਦੇਵੀ, ਹਰਦੀਪ ਸਿੰਘ, ਹਨੀ ਮਜਾਰਾ ਅਤੇ ਕੁਲਵਿੰਦਰ ਸਿੰਘ ਨੇ ਵੀ ਤੇਂਦੂਏ ਦੀ ਮੌਜੂਦਗੀ ਕਾਰਨ ਪਿੰਡ ਵਿੱਚ ਬਣੇ ਡਰ ਅਤੇ ਅਸੁਰੱਖਿਆ ਦੇ ਮਾਹੌਲ ‘ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਜੰਗਲੀ ਜੀਵ ਸੁਰੱਖਿਆ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੇਂਦੂਏ ਨੂੰ ਜਲਦੀ ਕਾਬੂ ਕਰਨ ਲਈ ਵਿਸ਼ੇਸ਼ ਟੀਮ ਤਾਇਨਾਤ ਕਰਕੇ ਪ੍ਰਭਾਵੀ ਉਪਰਾਲੇ ਕੀਤੇ ਜਾਣ।ਇਸ ਸਬੰਧੀ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਪਿੰਜਰਾ ਲਗਾ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਵਣ ਮਹਾਂ-ਉਤਸਵ ਮਨਾਇਆ ਅਗਲੀ ਖ਼ਬਰ ਮੋਰਿੰਡਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਵੇਗੀ 8 ਨੂੰ
Ad Position 24
No active advertisement