ਘਨੌਲੀ, 5 ਜੁਲਾਈ (ਜਸਵੀਰ ਸਿੰਘ ਸੈਣੀ)-ਦੀ ਸਹਿਕਾਰੀ ਬਹੁਮੰਤਵੀ ਸਭਾ ਲਿਮਟਿਡ ਘਨੌਲੀ ਵਿਖੇ ਬੋਰ ਦਾ ਕੰਮ ਸ਼ੁਰੂ ਹੋ ਗਿਆ। ਅੱਜ ਸੁਸਾਇਟੀ ਮੈਂਬਰਾਂ ਵਲੋਂ ਮੱਥਾ ਟੇਕਣ ਦੀ ਰਸਮ ਉਪਰੰਤ ਬੋਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਭਾ ਦੀ ਪੁਰਾਤਨ ਬਿਲਡਿੰਗ ਦੀ ਜਗਾ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗੀ। ਇਸ ਮੌਕੇ ਸੋਸਾਇਟੀ ਪ੍ਰਧਾਨ ਹਰਫੂਲ ਸਿੰਘ, ਹਰਵਿੰਦਰ ਸਿੰਘ ਸਾਬਕਾ ਸਰਪੰਚ ਢੱਕੀ, ਬਲਜਿੰਦਰ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਭੂੱਟੋ, ਦਵਿੰਦਰ ਸਿੰਘ ਨੂੰਹੋ, ਗੁਰਦਿਆਲ ਸਿੰਘ ਘਨੌਲਾ, ਅਮਰੀਕ ਸਿੰਘ, ਸੇਲਜ਼ਮੈਨ ਅੰਜੂ, ਬਲਜਿੰਦਰ ਕੌਰ, ਜਰਨੈਲ ਸਿੰਘ ਪਟਵਾਰੀ ਆਦਿ ਹਾਜ਼ਰ ਸਨ।