03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਭਾਉਵਾਲ ਵਿਖੇ ਦਸ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਿੲਆ

Ad Position 21
No active advertisement
ਅਜੀਤ ਡੈਸਕ 08-07-2026
ਨੂਰਪੁਰ ਬੇਦੀ, 7 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਭਾਉਵਾਲ ਵਿਖੇ ਭਾਈ ਨਿਰਮਲ ਸਿੰਘ ਗ੍ਰੰਥੀ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ 10 ਦਿਨਾਂ ਦਸਤਾਰ ਸਿਖ਼ਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਕਲਾ, ਸਿੱਖੀ ਦੇ ਅਸੂਲਾਂ ਤੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਸਮਾਪਤੀ ਸਮਾਰੋਹ ਮੌਕੇ ਕਰਵਾਏ ਗਏ ਮੁਕਾਬਲਿਆਂ ਵਿਚ ਗਰੁੱਪ-ਏ ਵਿਚ ਜਸਕੀਰਤ ਸਿੰਘ ਪੁੱਤਰ ਓਂਕਾਰ ਸਿੰਘ, ਪਿੰਡ ਢਾਹਾਂ ਨੇ ਪਹਿਲਾ, ਹਰਕੀਰਤ ਸਿੰਘ ਪੁੱਤਰ ਹਰਮਿੰਦਰ ਸਿੰਘ, ਪਿੰਡ ਭਾਉਵਾਲ ਨੇ ਦੂਜਾ ਅਤੇ ਤੇਜਵੀਰ ਸਿੰਘ ਪੁੱਤਰ ਜਗਤਾਰ ਸਿੰਘ, ਪਿੰਡ ਸਰਾਂ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ-ਬੀ ਵਿਚ ਨਵਤਾਜ ਸਿੰਘ ਧਨੋਆ ਪੁੱਤਰ ਹਰਜਿੰਦਰ ਸਿੰਘ ਧਨੋਆ, ਭਾਉਵਾਲ ਨੇ ਪਹਿਲਾ, ਗੁਰਸ਼ਰਨਵੀਰ ਸਿੰਘ ਪੁੱਤਰ ਸਤਵੀਰ ਸਿੰਘ, ਭਾਉਵਾਲ ਨੇ ਦੂਜਾ ਅਤੇ ਜੋਬਨਪ੍ਰੀਤ ਸਿੰਘ ਪੁੱਤਰ ਗੁਰਚੇਤ ਸਿੰਘ, ਵਾਸੀ ਢਾਹਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰਤਾਜ ਸਿੰਘ ਪੁੱਤਰ ਸਵ ਹਰਪਿੰਦਰ ਸਿੰਘ, ਗੁਰਬਾਜ ਸਿੰਘ ਪੁੱਤਰ ਹਰਪਿੰਦਰ ਸਿੰਘ ਫੌਜੀ ਅਤੇ ਕੀਰਤਪ੍ਰੀਤ ਸਿੰਘ ਪੁੱਤਰ ਮਨਦੀਪ ਸਿੰਘ ਦਿਆਲ ਵਾਸੀ ਭਾਉਵਾਲ, ਮਨਤਾਜ ਸਿੰਘ ਪੁੱਤਰ ਹਰਜਿੰਦਰ ਸਿੰਘ, ਸਰਾਂ, ਅਰਨਜੋਤ ਸਿੰਘ ਪੁੱਤਰ ਗੁਰਸ਼ਰਨਜੀਤ ਸਿੰਘ ਅਤੇ ਸਾਹਿਬਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਭਾਉਵਾਲ ਨੂੰ ਵੀ ਵਿਸ਼ੇਸ਼ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਕੋਚ ਗਗਨਦੀਪ ਸਿੰਘ ਕਲਮਾ ਅਤੇ ਅਮਨਦੀਪ ਸਿੰਘ ਢਾਹਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਹਰਜਿੰਦਰ ਸਿੰਘ ਭਾਉਵਾਲ, ਗੁਰਮੀਤ ਸਿੰਘ ਬਹਿਣੀਵਾਲ, ਜੋਗਿੰਦਰ ਸਿੰਘ ਦਿਆਲ, ਹਰਜਿੰਦਰ ਸਿੰਘ ਧਨੋਆ, ਜੇ.ਈ. ਅਮਰੀਕ ਸਿੰਘ, ਫੌਜੀ ਮੀਂਹਮਲ ਸਿੰਘ, ਕੁਲਵੰਤ ਕੌਰ, ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਸੰਗਤ ਹਾਜ਼ਰ ਸੀ।­
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਹਰੇਕ ਪਿੰਡ ਤੱਕ ਪਹੁੰਚਾਉਣ ਲਈ ਐੱਸ. ਡੀ. ਐੱਮ. ਨੇ ਡਾਕੂਮੈਂਟਰੀ ਵੈਨ ਨੂੰ ਕੀਤਾ ਰਵਾਨ...
Ad Position 24
No active advertisement