03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੀਲੀਏ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ

Ad Position 21
No active advertisement
ਅਜੀਤ ਡੈਸਕ 08-07-2026
ਨੰਗਲ, 7 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਡਾ: ਸੁਰਜੀਤ ਸਿੰਘ ਦੀ ਅਗਵਾਈ ਹੇਠ ਮਹੱਲਾ ਪੁਰਾਣਾ ਗੁਰਦੁਆਰਾ ਨੰਗਲ ਵਿਚ ਫੈਲੇ ਪੀਲੀਏ ਦੇ ਕੇਸਾਂ ਉੱਤੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਯਤਨਾ ਸਦਕਾ ਕਾਬੂ ਪਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਗੁਰਵਿੰਦਰ ਸਿੰਘ ਹੈਲਥ ਇੰਸਪੈਕਟਰ, ਸੁਖਬੀਰ ਸਿੰਘ ਮਹੈਣ ਹੈਲਥ ਇੰਸਪੈਕਟਰ, ਸਿਕੰਦਰ ਸਿੰਘ ਬਲਾਕ ਹੈਲਥ ਇੰਸਪੈਕਟਰ ਦੀ ਸੁਪਰਵੀਜ਼ਨ ਅਧੀਨ ਟੀਮਾਂ ਵਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪਾਣੀ ਦੇ ਨਮੂਨਿਆਂ ਅਤੇ ਖ਼ੂਨ ਦੇ ਨਮੂਨੇ ਇਕੱਤਰ ਕਰਨੇ, ਓ.ਆਰ.ਐੱਸ. ਦੇ ਘੋਲਾ ਦੇ ਪੈਕਟ ਵੰਡਣੇ, ਜਿੰਕ ਤੇ ਕਲੋਰੀਨ ਦੀਆਂ ਗੋਲੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਪੀਲੀਏ ਦੇ ਕੇਸਾਂ ਤੇ ਲਗਾਤਾਰ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਇਸ ਮੌਕੇ ਤੇ ਸਿਵਲ ਹਸਪਤਾਲ ਨੰਗਲ ਦੇ ਐੱਸ.ਐੱਮ.ਓ. ਡਾ: ਈਸ਼ਾ ਵਰਮਾ ਵਲੋਂ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਹਰਸ਼ਰਨ ਕਾਲੀਆ ਤੇ ਉਹਨਾਂ ਦੀ ਟੀਮ ਦਿਲਬਾਗ ਸਿੰਘ ਏ.ਐਮ.ਓ., ਰਣਜੀਤ ਸਿੰਘ ਹੈਲਥ ਇੰਸਪੈਕਟਰ, ਖੁਸ਼ਹਾਲ ਸਿੰਘ ਦਬੂੜ ਜ਼ਿਲ੍ਹਾ ਡਾਟਾ ਆਪਰੇਟਰ ਦੀ ਟੀਮ ਵਲੋਂ ਪੀਲੀਏ ਦੇ ਕੇਸਾਂ ਤੇ ਲਗਾਤਾਰ ਨਿਗ੍ਹਾ ਰੱਖੀ ਜਾ ਰਹੀ ਹੈ। ਦੇਖੋ ਹੈਲਥ ਟੀਮਾਂ ਵਿਚ ਭੁਪਿੰਦਰ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ, ਸ਼ਿਵ ਕੁਮਾਰ, ਅਜੇ ਕੁਮਾਰ, ਜਸਦੀਪ ਸਿੰਘ, ਨਵਜੀਤ ਸਿੰਘ, ਵਿਜੇ ਕੁਮਾਰ, ਅਜੇ ਕੁਮਾਰ ਛਿੱਬਾ, ਜਗਤਾਰ ਸਿੰਘ ਤੇ ਹੇਮ ਰਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੱਲੜੀ ਵੈਟਰਨਰੀ ਹਸਪਤਾਲ ’ਚ ਸਫਲ ਸਰਜਰੀ ਤੋਂ ਬਾਅਦ ਮੱਝ ਨੂੰ ਜ਼ਿੰਦਗੀ ਦਾ ਨਵਾਂ ਮੌਕਾ ਮਿਲਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ
Ad Position 24
No active advertisement