02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, 3 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 01-08-2026
ਸ੍ਰੀ ਚਮਕੌਰ ਸਾਹਿਬ, 31 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਦਾਸਤਾਨ ਏ ਸ਼ਹਾਦਤ ਨੇੜੇ ਇੱਕ ਖੜੇ ਟਿੱਪਰ ਨਾਲ ਕਾਰ ਟਕਰਾ ਗਈ ਜਿਸ ਨਾਲ ਕਾਰ ਵਿਚ ਸਵਾਰ ਪਤੀ ਪਤਨੀ ਅਤੇ ਇਨ੍ਹਾਂ ਦਾ ਇੱਕ ਬੇਟਾ ਜਖਮੀ ਹੋ ਗਿਆ,ਜਿਨ੍ਹਾਂ ਨੂੰ ਐਸ ਐਸ ਐਫ ਵਾਲਿਆਂ ਨੇ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜਨਲ ਹਸਪਤਾਲ ਪਹੁੰਚਾਇਆ, ਜਿਥੇ ਜੇਰੇ ਇਲਾਜ ਦਾਖਲ ਹਨ। ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਉਕਤ ਕਾਰ ਚਾਲਕ ਮਾਤਾ ਨੈਣਾ ਦੇਵੀ ਦੇ ਮੰਦਿਰ ਦੇ ਦਰਸ਼ਨ ਕਰਕੇ ਵਾਪਿਸ ਲੁਧਿਆਣਾ ਵੱਲ ਜਾ ਰਹੇ ਸਨ ਕਿ ਸੜਕ ’ਤੇ ਖੜੇ ਟਿੱਪਰ ਨਾਲ ਕਾਰ ਟਕਰਾ ਗਈ, ਮੌਕੇ ’ਤੇ ਖੜੇ ਲੋਕਾਂ ਦੱਸਿਆ ਕਿ ਹੋ ਸਕਦਾ ਕਾਰ ਚਾਲਕ ਨੂੰ ਨੀਂਦ ਆ ਗਈ ਹੋਵੇ ਜਾਂ ਸੜਕ ’ਤੇ ਪਏ ਟੋਏ ਕਾਰਨ ਸੜਕ ਬੇਕਾਬੂ ਹੋ ਕੇ ਸਹੀ ਸਾਈਡ ਤੇ ਖੜੇ ਟਿੱਪਰ ਨਾਲ ਟਕਰਾ ਗਈ। ਭਾਵੇਂ ਇਸ ਹਾਦਸੇ ਵਿਚ ਕਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਕਾਰ ਚਾਲਕਾਂ ਦੇ ਮਾਮੂਲੀ ਸੱਟਾਂ ਹਨ।
Ad Position 22
No active advertisement
ਪਿਛਲੀ ਖ਼ਬਰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਵਲੋਂ ਰੋਸ ਪ੍ਰਦਰਸ਼ਨ 4 ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਦਾ ਐਲਾਨ ਅਗਲੀ ਖ਼ਬਰ ਸਰਕਾਰ ਦੇ ਲਾਰਿਆਂ ਤੋਂ ਅੱਕੇ ਜਲ ਸਪਲਾਈ ਮੁਲਾਜ਼ਮ ਟੈਂਕੀ ’ਤੇ ਚੜ੍ਹ ਕਰਨਗੇ ਰੋਸ ਪ੍ਰਦਰਸ਼ਨ
Ad Position 24
No active advertisement