01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨੰਗਲ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸੰਬੰਧੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 01-08-2026
ਨੰਗਲ, 31 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਸੁਤੰਤਰਤਾ ਦਿਵਸ ਸਮਾਰੋਹ 15 ਅਗਸਤ ਨੂੰ ਉਪ ਮੰਡਲ ਪੱਧਰ ਤੇ ਨੰਗਲ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ ਵਿਖੇ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਅੱਜ ਨੰਗਲ ਦੇ ਉਪ ਮੰਡਲ ਮੈਜਿਸਟਰੇਟ ਸਚਿਨ ਪਾਠਕ ਨੇ ਅੱਜ ਐਸ. ਡੀ. ਐਮ. ਦਫ਼ਤਰ ਨੰਗਲ ਵਿਚ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਨੇ ਦੱਸਿਆ ਕਿ 5 ਅਗਸਤ ਨੂੰ ਆਈਟਮਾਂ ਦੀ ਚੋਣ ਕੀਤੀ ਜਾਵੇਗੀ ਤੇ 10 ਅਗਸਤ ਨੂੰ ਆਈਟਮਾਂ ਦੀ ਰਿਹਸਲ ਤੇ ਰੀਵਿਊ ਮੀਟਿੰਗ ਕੀਤੀ ਜਾਵੇਗੀ, 13 ਅਗਸਤ ਨੂੰ ਫੁੱਲ ਡਰੈੱਸ ਰਿਹਸਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਰੋਹ ਦੀ ਸਮੁੱਚੀ ਰੂਪ ਰੇਖਾ ਤਿਆਰ ਕਰਨ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਆਜ਼ਾਦੀ ਦਿਵਸ ਸਮਾਰੋਹ ਵਿਚ ਭਾਗ ਲੈਣ ਵਾਲਿਆਂ ਲਈ ਸਾਰੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਮੌਕੇ ਆਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨੰਗਲ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਸਕੂਲਾਂ ਤੇ ਕਾਲਜਾ ਦੇ ਵਿਦਿਆਰਥੀਆ ਸਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੇਣਗੇ, ਪਰੇਡ, ਪੀ.ਟੀ.ਸ਼ੋਅ ਸਮਾਰੋਹ ਦੇ ਮੁੱਖ ਆਕਰਸ਼ਨ ਹੋਣਗੇ। ਐਸ. ਡੀ. ਐਮ. ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਰੋਹ ਸਾਡੇ ਦੇਸ਼ ਵਿਚ ਇੱਕ ਸਮੇਂ ਹਰ ਖੇਤਰ ਵਿਚ ਮਨਾਏ ਜਾਣ ਵਾਲੇ ਸਮਾਰੋਹ ਹਨ, ਜੋ ਸਾਨੂੰ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰੇਰਨਾ ਦਿੰਦੇ ਹਨ। ਹਰ ਧਰਮ ਤੇ ਵਰਗ ਦੇ ਲੋਕ ਇਹ ਸਮਾਰੋਹ ਰਲ ਮਿਲ ਕੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ, ਤੇ ਇਹ ਉਤਸ਼ਾਹ ਵਿਦਿਆਰਥੀਆਂ ਦੇ ਨਾਲ ਨਾਲ ਹਰ ਵਰਗ ਵਿਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰੋਹ ਵਾਲੇ ਸਥਾਨ ‘ਤੇ ਸਾਰੀਆਂ ਤਿਆਰੀਆਂ ਢੁਕਵੇਂ ਢੰਗ ਨਾਲ ਕੀਤੀਆਂ ਜਾਣ। ਇਸ ਮੌਕੇ ਡੀ. ਐਸ. ਪੀ. ਨਵੀਨ ਕੁਮਾਰ ਲਹਿਲ , ਤਹਿਸੀਲਦਾਰ ਸੁਮਿਤ ਢਿੱਲੋਂ, ਐਸ.ਐੱਚ.ਓ. ਦਾਨਿਸ਼ਵਰ ਸਿੰਘ, ਜਸਵਿੰਦਰ ਕੌਰ, ਸੁਧੀਰ ਸ਼ਰਮਾ, ਮੋਹਿਤ ਸ਼ਰਮਾ, ਮੇਹਰ ਸਿੰਘ, ਪਾਇਲ, ਜਸਵਿੰਦਰ ਕੌਰ, ਮਧੁਬਾਲਾ, ਸੋਹਣ ਲਾਲ, ਪਰਮਿੰਦਰ ਕੌਰ, ਕ੍ਰਾਂਤੀ ਪਾਲ ਸਿੰਘ, ਸੋਮ ਨਾਥ, ਮਨਜੀਤ ਕੌਰ, ਸੁਮਿਤਾ, ਭਾਵਨਾ ਕੁਮਾਰੀ , ਦਲਵੀਰ ਸਿੰਘ, ਇੰਦਰ ਪਾਲ ਸਿੰਘ, ਪੰਕਜ ਸ਼ਰਮਾ, ਬਲਦੇਵ ਸਿੰਘ, ਗੁਰਮੁਖ ਸਿੰਘ, ਰਜਿੰਦਰ ਮੋਹਨ, ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਸੁਖਵਿੰਦਰ ਸਿੰਘ, ਡਾ. ਮਨਜੀਤ ਸਿੰਘ, ਹਰਜੀਤ ਰਾਮ, ਸ਼ੁਗਨ ਸ਼ਰਮਾ, ਪੰਕਜ ਪਰਕਾਸ਼, ਮੀਨਾ ਕੁਮਾਰੀ ਤੇ ਆਸ਼ਾ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਦੀ ਤੁਰੰਤ ਬਹਾਲੀ ਦੇ ਦਿੱਤੇ ਨਿਰਦੇਸ਼ ਅਗਲੀ ਖ਼ਬਰ ਬਾਰਿਸ਼ ਕਾਰਨ ਨੂਰਪੁਰ ਬੇਦੀ ਦੇ ਕਈ ਹਿੱਸਿਆਂ ’ਚ ਪਾਣੀ ਭਰਿਆ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਜੀਰੀ ਦੀ ਫ਼ਸਲ...
Ad Position 24
No active advertisement