01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭਾਰਤ ਸਕਾਊਟ ਤੇ ਗਾਈਡ ਤ੍ਰਿਤਿਆ ਟੈਸਟਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-08-2026
ਸੁਖਸਾਲ, 31 ਜੁਲਾਈ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਵਿਖੇ ਸਟੇਟ ਔਰਗਨਾਈਜ਼ਰ ਕਮਿਸ਼ਨਰ ਓਕਾਰ ਸਿੰਘ ਅਤੇ ਸ੍ਰੀਮਤੀ ਨੀਟਾ ਕਸ਼ਪ ਐਸ.ਓ.ਸੀ. ਗਾਈਡ ਦੇ ਦਿਸ਼ਾ ਨਿਰਦੇਸ਼ਾਂ ਡੀ.ਓ. ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਅਤੇ ਸਕੂਲ ਦੇ ਡਾਇਰੈਕਟਰ ਸਰਦਾਰ ਸੁੱਚਾ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੰਗੀਤਾ ਸ਼ਰਮਾ ਦੇਖ ਰੇਖ ਵਿਚ ਭਾਰਤ ਸਕਾਊਟ ਅਤੇ ਗਾਈਡ ਤ੍ਰਿਤਿਆ ਟੈਸਟਿੰਗ ਕੈਂਪ ਮਿਤੀ 27 ਤੋਂ 30 ਜੁਲਾਈ ਤੱਕ ਲਗਾਇਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਡੀ.ਓ.ਸੀ. ਸਕਾਊਟ ਅਤੇ ਅਮਰਜੀਤ ਕੌਰ ਮਾਵੀ ਗਾਈਡ ਵਿੰਗ ਵਲੋਂ ਵਿਦਿਆਰਥੀਆਂ ਨੂੰ ਚਾਰ ਦਿਨਾਂ ਵਿਚ ਸਕਾਊਟਿੰਗ ਦੇ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ। ਸਕਾਊਟਿੰਗ ਕੈਂਪ ਵਿਚ 70 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੇ ਆਖ਼ਰੀ ਦਿਨ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਵਲੋਂ ਸਮੁੱਚੇ ਟੀਮ ਨੂੰ ਜੀ ਆਇਆ ਆਖਿਆ ਗਿਆ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਗਿਆ ਕਿ ਸਕਾਊਟਿੰਗ ਇਕ ਅਜਿਹੀ ਮੂਵਮੈਂਟ ਹੈ ਜੋ ਇੱਕ ਵਿਦਿਆਰਥੀਆਂ ਨੂੰ ਇੱਕ ਚੰਗਾ ਨਾਗਰਿਕ, ਚੰਗਾ ਵਿਦਿਆਰਥੀ ਅਤੇ ਇੱਕ ਚੰਗਾ ਲੀਡਰ ਬਣਾਉਂਦੀ ਹੈ। ਇਸ ਮੌਕੇ ਪਹਿਲੇ ਅਤੇ ਦੂਜੇ ਸਥਾਨ ‘ਤੇ ਆਉਣ ਵਾਲੀਆਂ ਪੈਟਰੋਲਾਂ ਨੂੰ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਅਤੇ ਡੀ.ਓ.ਸੀ. ਸੁਰਿੰਦਰ ਸਿੰਘ ਪ੍ਰਿੰਸੀਪਲ ਮੈਡਮ ਸੰਗੀਤਾ ਸ਼ਰਮਾ ਵਲੋਂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪ੍ਰਿੰਸੀਪਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਜਗਮੋਹਣ ਸਿੰਘ, ਰਮਨਦੀਪ ਕੌਰ ਇੰਚਾਰਜ ਗਾਈਡ ਵਿੰਗ ਅਤੇ ਮਿਸ ਮਨੀਸ਼ਾ ਸ਼ਰਮਾ ਗਾਈਡ ਵਿੰਗ ਇੰਚਾਰਜ ਵਾਈਸ ਪ੍ਰਿੰਸੀਪਲ ਗੁਰਦੀਪ ਕੌਰ, ਦਲਜੀਤ ਕੌਰ, ਤੇ ਕੰਪਿਊਟਰ ਇੰਚਾਰਜ ਗੁਰਦੀਪ ਕੌਰ ਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਸੀ. ਕਮਿਸ਼ਨ ਦੇ ਮੈਂਬਰ ਸੁਭਾਸ਼ ਚੌਧਰੀ ਨੇ ਕਾਂਗਰਸ ਦੇ ਉੱਚ ਆਗੂਆਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਦੀ ਤੁਰੰਤ ਬਹਾਲੀ ਦੇ ਦਿੱਤੇ ਨਿਰਦੇਸ਼
Ad Position 24
No active advertisement