11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜੱਟਪੁਰ ਦੇ ਸਕੂਲ ’ਚ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਪਿਲਾਈ

ਨੂਰਪੁਰ ਬੇਦੀ, 10 ਅਗਸਤ (ਢੀਂਡਸਾ)- ਡਾ: ਰਮਨ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਹਰਪ੍ਰੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.

Ad Position 21
No active advertisement
ਅਜੀਤ ਡੈਸਕ 11-08-2026
ਨੂਰਪੁਰ ਬੇਦੀ, 10 ਅਗਸਤ (ਢੀਂਡਸਾ)- ਡਾ: ਰਮਨ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਹਰਪ੍ਰੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਨੂਰਪੁਰ ਬੇਦੀ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ ਨਾਲ-ਨਾਲ ਪਿੰਡ ਗੁਰਸੇਮਾਜਰਾ ਦੀ ਆਂਗਨਵਾੜੀ ਅਤੇ ਜੱਟਪੁਰ ਦੀ ਆਂਗਨਵਾੜੀ ’ਚ ਆਸ਼ਾ ਵਰਕਰ ਕੁਲਵੀਰ ਕੌਰ ਵਲੋਂ ਬੱਚਿਆ ਨੂੰ ਪੇਟ ਦੇ ਕੀੜੀਆਂ ਤੋ ਬਚਾਓ ਲਈ ਦਵਾਈ ਖਲਾਈ ਗਈ। ਇਸ ਦੋਰਾਨ ਆਸ਼ਾ ਵਰਕਰ ਕੁਲਬੀਰ ਕੌਰ ਨੇ ਆਪਣੇ ਸਬੋਧਨ ਦੋਰਾਨ ਬੱਚਿਆਂ ਨੂੰ ਦੱਸਿਆ ਕਿ ਕੀੜੇ ਹੋਣ ਨਾਲ ਖ਼ੂਨ ਦੀ ਕਮੀ ਤੇ ਬੱਚਿਆਂ ’ਚ ਕੁਪੋਸ਼ਣ ਹੋ ਜਾਂਦਾ ਹੈ , ਜਿਸ ਨਾਲ ਹਮੇਸ਼ਾ ਹੀ ਬੱਚੇ ਨੂੰ ਥਕਾਵਟ ਰਹਿੰਦੀ ਹੈ, ਪੇਟ ਦੇ ਕੀੜਿਆ ਨਾਲ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਆ ਜਾਦੀ ਹੈ, ਪੇਟ ਦੇ ਕੀੜਿਆਂ ਨੂੰ ਸਹਿਜੇ ਹੀ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਵਿਚ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਮੁਫਤ ਖੁਆਈ ਜਾਦੀ ਹੈ । ਸਾਰੇ ਅਣਰਜਿਸਟਰਡ ਅਤੇ ਸਕੂਲ ਨਾ ਜਾਂਦੇ ਬੱਚਿਆਂ ਨੂੰ ਵੀ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਲਾਜ਼ਮੀ ਖੁਆਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹਨਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਰਾਸ਼ਟਰੀ ਮੁਕਤੀ ਦਿਵਸ ਉਤੇ ਨਹੀਂ ਦਿੱਤੀ ਜਾ ਸਕੀ ਹੋਵੇ ਉਨਾਂ ਨੂੰ 17 ਅਗਸਤ (ਮੌਪ ਅੱਪ) ਦਿਵਸ ਨੂੰ ਦਵਾਈ ਲਾਜ਼ਮੀ ਖੁਆਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੀ ਅਧਿਆਪਕ ਕਵੀਤਾ, ਜੋਗਿੰਦਰ ਸਿੰਘ, ਨਵਨੀਤ ਕੌਰ ਆਂਗਨਵਾੜੀ ਵਰਕਰ ਨਰਿੰਦਰ ਜੀਤ ਕੌਰ, ਹਰਜਿੰਦਰ ਕੌਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਤਖ਼ਤਗੜ੍ਹ ਜ਼ੋਨ ਦੇ ਵਾਲੀਬਾਲ ਮੁਕਾਬਲੇ ਕਰਵਾਏ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਬਰਸਾਲਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ
Ad Position 24