11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਅਦਾਲਤ ’ਚ ਪੈ ਰਹੀਆਂ ਹਨ ਲਗਾਤਾਰ ਪੇਸ਼ੀਆਂ, ਵਿਕਾਸ ਕਾਰਜ ਹੋਏ ਠੱਪ

ਮੋਰਿੰਡਾ, 10 ਅਗਸਤ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਵਿਚ ਪ੍ਰਧਾਨਗੀ ਦੀ ਚੋਣ ਨੂੰ ਲਗਪਗ ਦੋ ਕੁ ਮਹੀਨੇ ਦਾ ਸਮਾਂ ਹੋਣ ਵਾਲਾ ਹੈ, ਜਦੋਂ ਤੋਂ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੀ ਚੋਣ ਹੋਈ ਹੈ, ਉੱਦੋਂ ਤੋਂ ਹੀ ਕੌਂਸਲ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪ੍ਰਧਾਨ ਦੀ ਚੋਣ ਸਬੰਧੀ ਮਾਣਯੋਗ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ। ਇਸੇ ਲਈ ਹੁਣ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਦੌਰਾਨ ਲਗਾਤਾਰ ਥੋੜੇ-ਥੋੜੇ ਸਮੇਂ ਬਾਅਦ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ।

Ad Position 21
No active advertisement
ਮੋਰਿੰਡਾ ਦੀ ਪੁਰਾਣੀ ਬਸੀ ਰੋਡ ਤੇ ਕੌਂਸਲ ਪ੍ਰਧਾਨ ਜੌਲੀ ਤੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਦੀਆਂ ਕੋਸ਼ਿਸ਼ਾਂ ਸਦਕਾ ਚੁੱਕਿਆ ਗਿਆ ਅੱਧਾ ਕੂੜੇ ਦਾ ਢੇਰ। ਜਲੰਧਰ ਸ਼ਹਿਰੀ + ਦਿਹਤੀ 11-08-2026
ਮੋਰਿੰਡਾ, 10 ਅਗਸਤ (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਵਿਚ ਪ੍ਰਧਾਨਗੀ ਦੀ ਚੋਣ ਨੂੰ ਲਗਪਗ ਦੋ ਕੁ ਮਹੀਨੇ ਦਾ ਸਮਾਂ ਹੋਣ ਵਾਲਾ ਹੈ, ਜਦੋਂ ਤੋਂ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੀ ਚੋਣ ਹੋਈ ਹੈ, ਉੱਦੋਂ ਤੋਂ ਹੀ ਕੌਂਸਲ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪ੍ਰਧਾਨ ਦੀ ਚੋਣ ਸਬੰਧੀ ਮਾਣਯੋਗ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ। ਇਸੇ ਲਈ ਹੁਣ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਦੌਰਾਨ ਲਗਾਤਾਰ ਥੋੜੇ-ਥੋੜੇ ਸਮੇਂ ਬਾਅਦ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ। ਕਦੇ ਇਹ ਸੁਣਵਾਈ ਹਫਤੇ ਬਾਅਦ ਹੁੰਦੀ ਹੈ, ਕਦੇ ਰੋਜਾਨਾ ਹੀ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ ਕੀਤੀ ਜਾ ਰਹੀ ਹੈ। ਸੱਤਾਧਿਰ ਪਾਰਟੀ ਦਾ ਤਰਕ ਹੈ ਕਿ ਉਹਨਾਂ ਵਲੋਂ ਚੋਣ ਬਿਲਕੁਲ ਜਾਇਜ ਕਰਵਾਈ ਹੈ। ਜਦਕਿ ਵਿਰੋਧੀ ਧਿਰ ਵਾਲੇ ਇਸ ਚੋਣ ਨੂੰ ਬਿਲਕੁਲ ਹੀ ਗਲਤ ਮੰਨਦੇ ਹਨ। ਦੋਨਾਂ ਧਿਰਾਂ ਵਲੋਂ ਇਸ ਰੱਸਾਕਸ਼ੀ ਵਿੱਚ ਸ਼ਹਿਰ ਵਾਸੀਆਂ ਦਾ ਨੁਕਸਾਨ ਹੋ ਰਿਹਾ ਹੈ। ਇਕ ਪਾਸੇ ਕੂੜੇ ਦੇ ਢੇਰ ਲੱਗੇ ਪਏ ਹਨ, ਜਿਹਨਾਂ ਨੂੰ ਚੁੱਕਣ ਲਈ ਕੌਂਸਲ ਪ੍ਰਧਾਨ ਤੇ ਉਹਨਾਂ ਦੀ ਟੀਮ ਵਲੋਂ ਆਪਣੇ ਪੱਧਰ ਤੇ ਡੰਪ ਲੱਭ ਕੇ ਉਸ ਵਿੱਚ ਕੂੜਾ ਸੁਟਵਾਇਆ ਜਾ ਰਿਹਾ ਹੈ ਤੇ ਸ਼ਹਿਰ ਵਾਸੀਆਂ ਵਿਚ ਸਫ਼ਾਈ ਨੂੰ ਲੈ ਕੇ ਸੁੱਖ ਦਾ ਸਾਹ ਆਉਣਾ ਸ਼ੁਰੂ ਹੋ ਗਿਆ ਹੈ। ਨਗਰ ਕੌਂਸਲ ਮੋਰਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਸਾਲਾਂ ਤੋਂ ਕੌਂਸਲ ਦੇ ਅਧਿਕਾਰੀਆਂ ਅਤੇ ਸਾਬਕਾ ਕੌਂਸਲ ਪ੍ਰਧਾਨ ਨੂੰ ਕੂੜਾ ਸੁੱਟਣ ਲਈਕੋਈ ਜਗਾ ਨਹੀਂ ਮਿਲੀ ਸੀ ਜੋ ਕਿ ਕੌਂਸਲ ਤੇ ਸ਼ਹਿਰ ਵਾਸੀਆਂ ਲਈ ਬਹੁਤ ਬੜੀ ਸਮੱਸਿਆ ਬਣੀ ਹੋਈ ਸੀ। ਨਵੀਂ ਕੌਂਸਲ ਟੀਮ ਨੇ ਪ੍ਰਧਾਨ ਜਗਪਾਲ ਸਿੰਘ ਜੌਲੀ ਅਤੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਅਜਿਹੀ ਜਗਾ ਤੇ ਕੂੜਾ ਡੰਪ ਕਰਨਾ ਸ਼ੁਰੂ ਕਰ ਦਿੱਤਾ, ਜਿਸਦਾ ਨਗਰ ਕੌਂਸਲ ਮੋਰਿੰਡਾ ਕੋਈ ਕਿਰਾਇਆ ਵੀ ਨਹੀਂ ਦੇ ਰਹੀ। ਫਿਰ ਵੀ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਜਗਪਾਲ ਸਿੰਘ ਜੌਲੀ ਨੇ ਆਪਣੀ ਟੀਮਹਰਜੀਤ ਸਿੰਘ ਸੋਢੀ, ਰੁਪਿੰਦਰ ਸਿੰਘ ਭਿਚਰਾ, ਹਰਜਿੰਦਰ ਸਿੰਘ ਛਿੱਬਰ ਨੂੰ ਨਾਲ ਲੈ ਕੇ ਸ਼ਹਿਰ ਦੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦਾ ਉਪਰਾਲਾ ਕੀਤਾ ਹੈ, ਜਿਸਦੀ ਸ਼ਹਿਰ ਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਗਰ ਨਗਰ ਕੌਂਸਲ ਵਾਲਿਆਂ ਨੂੰ ਕੂੜਾ ਸੁੱਟਣ ਲਈ ਨੇੜੇ ਜਗਾ ਨਾ ਮਿਲੇ ਤਾਂ ਕੌਂਸਲ ਨੂੰ ਕੂੜਾ ਚੁੱਕ ਕੇ ਦੂਰ ਦੂਰਾਡੇ ਦੇ ਸ਼ਹਿਰ ਦੇ ਡੰਪਾਂ ਵਿਚ ਲੈ ਕੇ ਜਾਣਾ ਪਵੇ ਤਾਂ ਕੌਂਸਲ ਦਾ ਦਸ ਹਜਾਰ ਪ੍ਰਤੀ ਟਰੱਕ ਖਰਚਾ ਆਉਂਦਾ ਹੈ। ਜਦਕਿ ਸ਼ਹਿਰ ਵਿਚ ਕੂੜੇ ਦੇ ਸੈਂਕੜੇ ਹੀ ਟਰੱਕ ਹਾਲੇ ਚੁੱਕਣ ਨੂੰ ਪਏ ਹਨ। ਜਿਹਨਾਂ ਵਿੱਚੋਂ ਲਗਭਗ ਅੱਧਾ ਕੂੜਾ ਨਵੀਂ ਕੌਂਸਲ ਟੀਮ ਦੇ ਉਪਰਾਲਿਆਂ ਸਦਕਾ ਚੁੱਕਿਆ ਜਾ ਚੁੱਕਿਆ ਹੈ। ਹੁਣ ਸ਼ਹਿਰ ਵਾਸੀ ਮਾਣਯੋਗ ਹਾਈਕੋਰਟ ਦੇ ਫੈਸਲੇ ਦੀ ਉਡੀਕ ਵਿਚ ਹਨ, ਕਿ ਕਦੋਂ ਕੋਈ ਫੈਸਲਾ ਆਵੇ ਤੇ ਸ਼ਹਿਰ ਵਿਚ ਮੁਕੰਮਲ ਸਫ਼ਾਈ ਅਤੇ ਵਿਕਾਸ ਕਾਰਜ ਸ਼ੁਰੂ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਖੇਤ ਮਜ਼ਦੂਰ ਯੂਨੀਅਨ, (ਸੀਟੂ) ਤੇ ਕਿਸਾਨ ਸਭਾ ਵਲੋਂ ਡੀ. ਸੀ. ਦਫ਼ਤਰ ਮੂਹਰੇ ਰੋਸ ਧਰਨਾ ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ’ਚ ਰਾਸ਼ਟਰੀ ਡੀ-ਵਰਮਿੰਗ ਦਿਵਸ ਮਨਾਇਆ
Ad Position 24