11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਖੇਤ ਮਜ਼ਦੂਰ ਯੂਨੀਅਨ, (ਸੀਟੂ) ਤੇ ਕਿਸਾਨ ਸਭਾ ਵਲੋਂ ਡੀ. ਸੀ. ਦਫ਼ਤਰ ਮੂਹਰੇ ਰੋਸ ਧਰਨਾ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀ. ਆਈ.

Ad Position 21
No active advertisement
ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਮੌਕੇ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ। (ਸੱਜੇ) ਡਿਪਟੀ ਕਮਿਸ਼ਨਰ ਦੇ ਗੇਟ ਮੂਹਰੇ ਰੋਸ ਧਰਨਾ ਦੇਣ ਮੌਕੇ ਨੁਮਾਇੰਦੇ। 11-08-2026
ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀ. ਆਈ. ਟੀ. ਯੂ. ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ’ਤੇ 9 ਅਗਸਤ 1942 ਦੇ ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੀ 84ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ‘ਕਾਰਪੋਰੇਟੋ ਭਾਰਤ ਛੱਡੋ’ ਅੰਦੋਲਨ ਤਹਿਤ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਰੂਪਨਗਰ ਵਿਚ ਵੀ ਕਿਸਾਨਾਂ, ਮਜ਼ਦੂਰਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਰੋਸ ਧਰਨਾ ਦਿੱਤਾ ਗਿਆ ਤੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਗਿਆ। ਹਾਲਾਂਕਿ ਪ੍ਰਸ਼ਾਸਨ ਵਲੋਂ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਅਸਮਰੱਥਤਾ ਪ੍ਰਗਟਾਈ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿਚ ਮਿਹਨਤਕਸ਼ ਲੋਕਾਂ ਵਿਰੁੱਧ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜੋ ਅੰਗਰੇਜ਼ੀ ਸਾਮਰਾਜ ਦੀਆਂ ਨੀਤੀਆਂ ਨਾਲੋਂ ਵੀ ਵਧੇਰੇ ਨੁਕਸਾਨਦੇਹ ਹਨ। ਇਨ੍ਹਾਂ ਨੀਤੀਆਂ ਕਾਰਨ ਕਿਸਾਨ, ਖੇਤ ਮਜ਼ਦੂਰ, ਮੁਲਾਜ਼ਮ, ਪੱਲੇਦਾਰ ਤੇ ਹੋਰ ਮਿਹਨਤਕਸ਼ ਵਰਗ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਤਹਿਸੀਲਦਾਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਭੇਜਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਤਿਆਗ ਕੇ ਇਨ੍ਹਾਂ ਵਰਗਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾਣ। ਇਸ ਮੌਕੇ ਕਾਮਰੇਡ ਪਵਨ ਕੁਮਾਰ, ਸਰਪੰਚ ਚੱਕ ਕਰਮਾ, ਨਰਿੰਦਰ ਸਿੰਘ ਮਾਵੀ, ਰਾਮਪਾਲ ਸਿੰਘ ਭਲਾਨ, ਜਗੀਰ ਸਿੰਘ ਰੌਲੀ, ਕਰਨੈਲ ਸਿੰਘ ਘਨੌਲੀ, ਪੰਡਿਤ ਰਾਮ ਕਿਸ਼ਨ, ਸਾਬਕਾ ਸਰਪੰਚ ਗੀਤਾ ਰਾਮ, ਸਾਬਕਾ ਸਰਪੰਚ ਸਤਨਾਮ ਸਿੰਘ ਨੰਗਲ, ਪ੍ਰੇਮ ਚੰਦ ਜੱਟਪੁਰ, ਭੁਪਿੰਦਰ ਸਿੰਘ ਰਿਟਾਇਰਡ ਐਸ. ਡੀ. ਓ., ਦਲੀਪ ਸਿੰਘ ਘਨੌਲਾ, ਕਿਸਾਨ ਆਗੂ ਸੁਰਿੰਦਰ ਸਿੰਘ ਢੇਰ, ਅਸ਼ੋਕ ਕੁਮਰ, ਸ਼੍ਰੀ ਪਾਲ ਸੀਟੂ. ਆਗੂ, ਰਾਮ ਸਿੰਘ ਲਸਾੜੀ, ਸਵਰਨ ਕੌਰ ਫਤਿਹਗੜ੍ਹ ਚਟੌਲੀ, ਭਜਨ ਸਿੰਘ ਸੰਧੋਆ ਕਿਸਾਨ ਆਗੂ, ਕਾਮਰੇਡ ਬਜਿੰਦਰ ਪੰਡਿਤ ਸਕੱਤਰ ਸੀ. ਪੀ. ਐਮ. ਜ਼ਿਲ੍ਹਾ ਰੋਪੜ, ਸੁਖਵਿੰਦਰ ਸਿੰਘ ਡੁਮਣਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਰੋਪੜ, ਸੀਟੂ ਦੇ ਸੂਬਾਈ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਜਸਵਿੰਦਰ ਸਿੰਘ ਢੇਰ, ਕਾਮਰੇਡ ਪ੍ਰਭਾ ਜ਼ਿਲ੍ਹਾ ਪ੍ਰਧਾਨ ਇਸਤਰੀ ਸਭਾ, ਕਾਮਰੇਡ ਪ੍ਰੋਮਿਲਾ ਸ਼ਰਮਾ, ਗੁਰਬਚਨ ਸਿੰਘ ਮਿੱਠੂ, ਬਹਾਦਰ ਚੰਦ ਪ੍ਰਧਾਨ, ਰਾਜਨ ਪ੍ਰਧਾਨ, ਸੁਖਵਿੰਦਰ ਸਿੰਘ ਪੱਲੇਦਾਰੀ ਯੂਨੀਅਨ, ਅਮਰ ਸਿੰਘ, ਗੁਰਨਾਮ ਸਿੰਘ ਬੜਾ ਪਿੰਡ, ਧਰਮ ਸਿੰਘ ਕਾਈਨੌਰ, ਤਰ ਲੋਚਨ ਸਿੰਘ ਹੁਸੈਨਪੁਰ, ਸੁਰਿੰਦਰ ਸਿੰਘ ਪੈਨਸ਼ਨ ਐਸੋਸੀਏਸ਼ਨ, ਨਰਿੰਦਰ ਸ਼ਰਮਾ, ਬਰਜਿੰਦਰ ਡੋਡ, ਸੁਖਜਿੰਦਰ ਸਿੰਘ ਟਰੇਡੀ, ਲਾਗੂ ਬਲਵਿੰਦਰ ਸਿੰਘ, ਗੁਲਜ਼ਾਰ ਸਿੰਘ, ਜੈਮਲ ਸਿੰਘ ਸਹੋਤਾ ਕਿਸਾਨ ਆਗੂ, ਹਰਦੇਵ ਸਿੰਘ ਖੇੜੀ ਕਿਸਾਨ ਆਗੂ ਅਤੇ ਰੁਪਿੰਦਰ ਸਿੰਘ ਰੂਪਾ ਕਿਸਾਨ ਆਗੂ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਤੇ ਜਨਤਕ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ’ਚ ‘ਹਰ ਘਰ ਤਿਰੰਗਾ’ ਤਹਿਤ ਭਾਜਪਾ ਵਲੋਂ ਤਿਰੰਗਾ ਯਾਤਰਾ ਅਗਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਅਦਾਲਤ ’ਚ ਪੈ ਰਹੀਆਂ ਹਨ ਲਗਾਤਾਰ ਪੇਸ਼ੀਆਂ, ਵਿਕਾਸ ਕਾਰਜ ਹੋਏ ਠੱਪ
Ad Position 24