ਜੀਨੀਅਸ ਇੰਟਰਨੈਸ਼ਨਲ ਸਕੂਲ ਵਿਚ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)- ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਰੂਪਨਗਰ ਵਿਖੇ ਮਾਪਿਆਂ ਲਈ ਅਭਿਮੁਖਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਅਨੂਪ ਕੁਮਾਰ ਸ਼ਰਮਾ, ਪਿ੍ਰੰਸੀਪਲ ਨਿਊ ਗਲਫ਼ ਇੰਡੀਅਨ ਸਕੂਲ, ਕੁਵੈਤ ਅਤੇ ਸੀ.
ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)- ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਰੂਪਨਗਰ ਵਿਖੇ ਮਾਪਿਆਂ ਲਈ ਅਭਿਮੁਖਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਅਨੂਪ ਕੁਮਾਰ ਸ਼ਰਮਾ, ਪਿ੍ਰੰਸੀਪਲ ਨਿਊ ਗਲਫ਼ ਇੰਡੀਅਨ ਸਕੂਲ, ਕੁਵੈਤ ਅਤੇ ਸੀ. ਬੀ. ਐਸ. ਈ. ਦੇ ਪ੍ਰਸ਼ਿਕਸ਼ਿਤ ਅਧਿਆਪਕ ਟ੍ਰੇਨਰ ਨੇ ਮਾਪਿਆਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਸ੍ਰੀ ਸ਼ਰਮਾ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਪੜ੍ਹਾਈ ਵਿਚ ਉੱਤਮਤਾ ਹਾਸਲ ਕਰਨਾ ਨਹੀਂ, ਸਗੋਂ ਬੱਚਿਆਂ ਦੇ ਵਿਵਹਾਰ, ਚਰਿੱਤਰ ਅਤੇ ਸ਼ਖ਼ਸੀਅਤ ਦਾ ਨਿਰਮਾਣ ਵੀ ਹੈ। ਉਨ੍ਹਾਂ ਨੇ ‘ਜੀਵਨ ਦੇ ਏ.ਬੀ.ਸੀ.’ ਰਾਹੀਂ ਸਿੱਖਿਆ, ਵਿਵਹਾਰ ਤੇ ਚਰਿੱਤਰ ਦੇ ਸੰਤੁਲਨ ਨੂੰ ਬੱਚਿਆਂ ਦੀ ਸਫਲਤਾ ਲਈ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਬਿਹਤਰ ਤਰੱਕੀ ਲਈ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਮਜ਼ਬੂਤ ਸਾਂਝ ਹੋਣੀ ਚਾਹੀਦੀ ਹੈ। ਘਰ ਤੇ ਸਕੂਲ ਮਿਲ ਕੇ ਹੀ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਿਹਤਰ ਮਾਹੌਲ ਤਿਆਰ ਕਰ ਸਕਦੇ ਹਨ। ਪ੍ਰੋਗਰਾਮ ਵਿਚ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਅੰਤ ਵਿਚ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਆਰ. ਭੁਵਨਾ ਨੇ ਮੁੱਖ ਬੁਲਾਰੇ ਅਨੂਪ ਕੁਮਾਰ ਸ਼ਰਮਾ ਤੇ ਸਮੂਹ ਮਾਪਿਆਂ ਦਾ ਧੰਨਵਾਦ ਕੀਤਾ।