30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

‘‘ ਹਿਊਮੈਨਿਟੀ ਫਰਸਟ’’ ਸੰਸਥਾ ਵਲੋਂ ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ

ਰੂਪਨਗਰ, 29 ਅਗਸਤ (ਯਸ਼ਵੰਤ ਬੱਸੀ)-ਹਿਊਮੈਨਿਟੀ ਫਰਸਟ ਸੰਸਥਾ ਵਲੋਂ ਚਲਾਈ ਜਾ ਰਹੀ ਲੋਕ-ਭਲਾਈ ਮੁਹਿੰਮ ‘ਮੇਰੀ ਬੇਟੀ-ਮੇਰੀ ਸ਼ਾਨ’ ਤਹਿਤ ਪਿੰਡ ਬੁੱਢਾ ਭੋਰਾ ਵਿਖੇ ਉਨ੍ਹਾਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ ਗਈਆਂ, ਜਿਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਹਰ ਰੋਜ਼ ਆਪਣੇ ਘਰ ਤੋਂ ਸਕੂਲ ਤੱਕ ਲੰਬੀ ਦੂਰੀ ਪੈਦਲ ਤੈਅ ਕਰਨੀ ਪੈਂਦੀ ਸੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੇ ਸਕੂਲ ਆਉਣ-ਜਾਣ ਨੂੰ ਸੁਖਾਲਾ, ਸੁਰੱਖਿਅਤ ਅਤੇ ਸਮੇਂ ਦੀ ਬੱਚਤ ਵਾਲਾ ਬਣਾਉਣਾ ਹੈ।

Ad Position 21
No active advertisement
ਅਜੀਤ ਡੈਸਕ 30-08-2026
ਰੂਪਨਗਰ, 29 ਅਗਸਤ (ਯਸ਼ਵੰਤ ਬੱਸੀ)-ਹਿਊਮੈਨਿਟੀ ਫਰਸਟ ਸੰਸਥਾ ਵਲੋਂ ਚਲਾਈ ਜਾ ਰਹੀ ਲੋਕ-ਭਲਾਈ ਮੁਹਿੰਮ ‘ਮੇਰੀ ਬੇਟੀ-ਮੇਰੀ ਸ਼ਾਨ’ ਤਹਿਤ ਪਿੰਡ ਬੁੱਢਾ ਭੋਰਾ ਵਿਖੇ ਉਨ੍ਹਾਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ ਗਈਆਂ, ਜਿਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਹਰ ਰੋਜ਼ ਆਪਣੇ ਘਰ ਤੋਂ ਸਕੂਲ ਤੱਕ ਲੰਬੀ ਦੂਰੀ ਪੈਦਲ ਤੈਅ ਕਰਨੀ ਪੈਂਦੀ ਸੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੇ ਸਕੂਲ ਆਉਣ-ਜਾਣ ਨੂੰ ਸੁਖਾਲਾ, ਸੁਰੱਖਿਅਤ ਅਤੇ ਸਮੇਂ ਦੀ ਬੱਚਤ ਵਾਲਾ ਬਣਾਉਣਾ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਤੇ ਹਿਊਮੈਨਿਟੀ ਫਰਸਟ ਨਾਲ ਜੁੜੇ ਅਜੈਵੀਰ ਸਿੰਘ ਲਾਲਪੁਰਾ ਨੇ ਵਿਦਿਆਰਥਣਾਂ ਨੂੰ ਸਾਈਕਲਾਂ ਸੌਂਪਦਿਆਂ, ਉਨ੍ਹਾਂ ਵਿਦਿਆਰਥਣਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਜੀਵਨ ਵਿਚ ਵੱਡੇ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਧੀਆਂ ਦੀ ਸਿੱਖਿਆ, ਸੁਰੱਖਿਆ, ਸਿਹਤ ਤੇ ਸਵੈ-ਨਿਰਭਰਤਾ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮਾਜ ਦੇ ਹਰ ਵਰਗ, ਖ਼ਾਸ ਤੌਰ ’ਤੇ ਧੀਆਂ, ਨੌਜਵਾਨਾਂ, ਮਹਿਲਾਵਾਂ ਤੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਈਕਲਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਸਾਰਥਕ ਉਪਰਾਲੇ ਲਈ ਹਿਊਮੈਨਿਟੀ ਫਰਸਟ ਅਤੇ ਅਜੈਵੀਰ ਸਿੰਘ ਲਾਲਪੁਰਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਪਾਲ ਸਿੰਘ ਜੈਕੀ ਸ਼ਾਮਪੁਰਾ, ਅਕਪਾਲ ਕੌਰ ਖੈਰਾਬਾਦ, ਗੁਰਕੀਰਤ ਸਿੰਘ ਸੈਣੀ, ਸੁਰਿੰਦਰਪਾਲ ਸੇਠੀ ਸਮੇਤ ਪਤਵੰਤੇ ਤੇ ਇਲਾਕਾ ਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਕੋਚਿੰਗ ਮੋਠਾਪੁਰ ਦੇ ਭੈਣ-ਭਰਾ ਨੇ ਯੂ.ਜੀ.ਸੀ. ਨੈੱਟ ਤੇ ਜੇ.ਆਰ.ਐਫ. ’ਚ ਮਾਰੀ ਬਾਜ਼ੀ ਅਗਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਅੱਜ ਸ੍ਰੀ ਚਮਕੌਰ ਸਾਹਿਬ ਹੋਣਗੇ ਨਤਮਸਤਕ
Ad Position 24