12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਰੂਰਾ ਵਿਖੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਟਰਾਈਸਾਈਕਲ ਤੇ ਮਸ਼ੀਨਾਂ ਵੰਡੀਆਂ

ਨੂਰਪੁਰ ਬੇਦੀ, 11 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗੁਰਮੀਤ ਗੋਗੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਆਮ ਆਦਮੀ ਪਾਰਟੀ ਰੂਪਨਗਰ ਵਲੋਂ ‘’ਮੇਰਾ ਸਪਨਾ ਆਤਮ ਨਿਰਭਰ ਹੋਵੇ ਰੋਪੜ ਆਪਣਾ’’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ ਦੇ ਪਿੰਡ ਕਰੂਰਾ ਟੱਪਰੀਆਂ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀਆਂ ਬੇਸਹਾਰਾ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ।

Ad Position 21
repet_subhas-goyals [Copy P29]
ਕਰੂਰਾ ਵਿਖੇ ਲੋੜਬੰਦ ਲੋਕਾ ਨੂੰ ਟਰਾਈਸਾਈਕਲ ਦਿੰਦੇ ਹੋਏ ਗੁਰਮੀਤ ਗੋਗੀ। ਤਸਵੀਰ: ਢੀਂਡਸਾ 12-09-2026
ਨੂਰਪੁਰ ਬੇਦੀ, 11 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗੁਰਮੀਤ ਗੋਗੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਆਮ ਆਦਮੀ ਪਾਰਟੀ ਰੂਪਨਗਰ ਵਲੋਂ ‘’ਮੇਰਾ ਸਪਨਾ ਆਤਮ ਨਿਰਭਰ ਹੋਵੇ ਰੋਪੜ ਆਪਣਾ’’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ ਦੇ ਪਿੰਡ ਕਰੂਰਾ ਟੱਪਰੀਆਂ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀਆਂ ਬੇਸਹਾਰਾ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੋ ਦਿਵਿਆਂਗਾ ਨੂੰ ਟਰਾਈ ਸਾਈਕਲਾਂ ਵੀ ਦਿੱਤੀਆਂ। ਸੰਬੋਧਨ ਕਰਦੇ ਹੋਏ ਗੁਰਮੀਤ ਗੋਗੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਗਰੀਬ, ਲੋੜਵੰਦ ਅਤੇ ਬੇਸਹਾਰਾ ਔਰਤਾਂ ਨੂੰ ਸਵੈ ਰੁਜ਼ਗਾਰ ਅਤੇ ਦਿਵਿਆਂਗਾ ਨੂੰ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਥਿਤੀ ਅਜਿਹੀ ਆ ਜਾਂਦੀ ਹੈ ਕਿ ਘਰ ਦੇ ਪੁਰਸ਼ ਮੁਖੀ ਦੇ ਦੁਨੀਆਂ ਤੋਂ ਚਲੇ ਜਾਣ ਕਾਰਨ ਪਿੱਛੇ ਔਰਤ ਨੂੰ ਘਰ ਚਲਾਉਣ ਵਿਚ ਬਹੁਤ ਮੁਸ਼ਕਿਲ ਹੁੰਦੀ ਹੈ ਅਤੇ ਘੱਟ ਖਰਚੇ ਦਾ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਾ ਨੂੰ ਰੋਜ਼ਾਨਾ ਜੀਵਨ ਦੇ ਕੰਮਾਂ ਲਈ ਆਉਣ ਜਾਣ ਵਿਚ ਮੁਸ਼ਕਿਲ ਹੁੰਦੀ ਹੈ, ਜਿਨ੍ਹਾਂ ਲਈ ਟਰਾਈ ਸਾਈਕਲਾਂ ਸਹਾਈ ਸਿੱਧ ਹੋਣਗੀਆਂ। ਗੁਰਮੀਤ ਗੋਗੀ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਰੂਪਨਗਰ ਅੰਦਰ ਕੱਪੜੇ ਦੀ ਫ਼ੈਕਟਰੀ ਲਗਾਈ ਜਾਵੇਗੀ, ਜਿਸ ਨਾਲ ਔਰਤਾਂ ਨੂੰ ਘਰੇ ਬੈਠੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਵੈੱਲਫੇਅਰ ਬੋਰਡ, ਰਾਕੇਸ਼ ਕੁਮਾਰ ਕਾਂਗੜ, ਨਰਿੰਦਰ ਭੂੰਬਲਾ, ਸੀਤੋ ਦੇਵੀ, ਬਖ਼ਸ਼ੋ, ਪੁਸ਼ਪਾ, ਜਮਨਾ, ਪਰਮਜੀਤ, ਗੁਰਨਾਮ ਚੰਦ, ਨੰਦ ਲਾਲ, ਕਿਰਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਪਹਿਲਾਂ ਇਨਸਾਨੀਅਤ ’ ਵਲੋਂ ਵੱਖ - ਵੱਖ ਥਾਈਂ ਮੁਫ਼ਤ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਨੰਗਲ ਸਮੇਤ ਪੂਰੇ ਰੂਪਨਗਰ ਜ਼ਿਲ੍ਹੇ ਦੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ - ਡਾ. ਸੁਭਾਸ਼ ਸ਼ਰਮਾ
Ad Position 24