ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਧਾ ਅਸ਼ਟਮੀ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸ਼੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਮੁਹੱਲਾ ਬੜੀ ਸਰਕਾਰ ਵਿਖੇ ਸਥਿਤ ਮਾਤਾ ਸੰਤੋਸ਼ੀ ਨਵ ਦੁਰਗਾ ਮੰਦਿਰ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਤੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ।
ਸ਼੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਮੁਹੱਲਾ ਬੜੀ ਸਰਕਾਰ ਵਿਖੇ ਸਥਿਤ ਮਾਤਾ ਸੰਤੋਸ਼ੀ ਨਵ ਦੁਰਗਾ ਮੰਦਿਰ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਤੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ।ਜੋ ਸ਼ਹਿਰ ਦੇ ਮੁੱਖ ਬਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਰਾਧਾ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਹਰਿ ਓਮ ਸ਼ਰਮਾ, ਅਸ਼ਵਨੀ ਕੁਮਾਰ ਟੀਟੂ, ਭਾਜਪਾ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜ੍ਹਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ ਤੇ ਦੀਪਕ ਆਂਗਰਾ, ਸੀਨੀਅਰ ਆਪ ਆਗੂ ਜਸਵੀਰ ਸਿੰਘ ਅਰੋੜਾ, ਪਰਦੀਪ ਕੋਟਲਾ, ਅਮਰ ਸੋਢੀ, ਜਤਿੰਦਰ ਕੁਮਾਰ, ਨਰੇਸ਼ ਕੁਮਾਰ ਮਹਿਤਾ, ਸੰਜੀਵ ਕੁਮਾਰ ਗੌਤਮ, ਪੰਡਤ ਤਰਲੋਚਨ ਸ਼ਰਮਾ, ਕੇ.ਕੇ. ਬੇਦੀ, ਰਜਨੀਸ਼ ਕੁਮਾਰ ਅੰਜੂ, ਇੰਦਰਪਾਲ ਵਰਮਾ, ਅਮ੍ਰਿਤ ਲਾਲ ਘੋਗਾ, ਸ਼ਾਂਤਨੂੰ ਗੌਤਮ, ਮੁਨੀਸ਼ ਕੇਅਰਪਾਲ, ਨਰੇਸ਼ ਕੰਚਨ, ਕੇਸ਼ਵ ਕੇਅਰਪਾਲ, ਈਸ਼ਾਨ ਗੌਤਮ, ਚੰਦਨ ਨੱਢਾ, ਕਪਿਲ ਦੇਵ ਭੱਠੇ ਵਾਲੇ, ਨੀਰਜ ਪਰਾਸ਼ਰ, ਹਰਿ ਨਰਾਇਣ ਗਾਂਧੀ, ਬ੍ਰਿਜ ਭੂਸ਼ਣ ਸ਼ਰਮਾ, ਤਰਸੇਮ ਲਾਲ, ਰਵੀ ਲਟਾਵਾ, ਬੌਬੀ ਪੇਂਟਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।