ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਫਰੀਦ ਜੀ ਦੇ ਜਨਮ ਦਿਨ ਨੂੰ ਸਮਰਪਿਤ 23 ਨੂੰ ਮਨਾਇਆ ਜਾਵੇਗਾ ਪੰਜਾਬੀ ਦਿਵਸ
ਸ੍ਰੀ ਚਮਕੌਰ ਸਾਹਿਬ,19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਪਣਾ ਪੰਜਾਬ ਫਾਊਂਡੇਸ਼ਨ ਵਲੋਂ 23 ਸਤੰਬਰ ਨੂੰ ਬਾਬਾ ਫਰੀਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਜਾਵੇਗਾ। ਇਹ ਸਮਾਗਮ ਡਾ: ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਊਡੇਸ਼ਨ ਦੀ ਅਗਵਾਈ ਹੇਠ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਵਿਖੇ ਮਨਾਇਆ ਜਾਣਾ ਹੈ।
ਸ੍ਰੀ ਚਮਕੌਰ ਸਾਹਿਬ,19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਪਣਾ ਪੰਜਾਬ ਫਾਊਂਡੇਸ਼ਨ ਵਲੋਂ 23 ਸਤੰਬਰ ਨੂੰ ਬਾਬਾ ਫਰੀਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਜਾਵੇਗਾ। ਇਹ ਸਮਾਗਮ ਡਾ: ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਊਡੇਸ਼ਨ ਦੀ ਅਗਵਾਈ ਹੇਠ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਵਿਖੇ ਮਨਾਇਆ ਜਾਣਾ ਹੈ। ਜਿਸ ਦਾ ਉਦੇਸ਼ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਦੀਆਂ ਜੜਾਂ ਨਾਲ ਜੋੜਨਾ ਹੈ। ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਡਾਇਰੈਕਟਰ ਅਤੇ ਗ੍ਰੀਨਵੇਜ ਸਕੂਲ ਰੁੜਕੀ ਹੀਰਾਂ (ਸ੍ਰੀ ਚਮਕੌਰ ਸਾਹਿਬ) ਦੇ ਐਮ ਡੀ ਹਰਜਿੰਦਰ ਸਿੰਘ ਮੱਲ੍ਹੀ ਨੇ ਵਿਸ਼ਵ ਵਿਚ ਬੈਠੇ ਹਰ ਪੰਜਾਬੀ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਇਸ ਵਿਚ ਸਾਡਾ ਸਾਹਿਤ, ਸਭਿਆਚਾਰ, ਵਿਰਸਾ, ਧਰਮ ਅਤੇ ਜੀਵਨ ਜਾਂਚ ਆਉਂਦੀ ਹੈ। ਅੱਜ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਵਿਕਸਿਤ ਦੇਸ਼ਾਂ ਵਿਚ ਏਅਰਪੋਰਟਾਂ ਉੱਪਰ ਪੰਜਾਬੀ ਵਿਚ ਲੱਗੇ ਬੋਰਡ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ। ਅੱਜ ਸਮੇਂ ਦੀ ਤਬਦੀਲੀ ਅਤੇ ਡਿਜ਼ੀਟਲ ਯੁੱਗ ਵਿਚ ਵੀ ਸਾਨੂੰ ਪੰਜਾਬੀ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਹੋਰ ਅੱਗੇ ਲੈ ਕੇ ਜਾਣ ਦੀ ਅਹਿਮ ਜ਼ਰੂਰਤ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਮਹਿਸੂਸ ਕਰਨ। ਉਨ੍ਹਾਂ ਕਿਹਾ ਕਿ ਡਿਜ਼ੀਟਲ ਪਲੇਟਫਾਰਮ ਉੱਪਰ ਪੰਜਾਬੀ ਨੂੰ ਬਿਜ਼ਨੈੱਸ ਦੀ ਭਾਸ਼ਾ ਬਣਾਉਣ ਦੀ ਵੱਡੀ ਜ਼ਰੂਰਤ ਹੈ, ਗੂਗਲ ਅਤੇ ਏ.ਆਈ. ਪਲੇਟਫਾਰਮ ਉੱਪਰ ਉਹੀ ਭਾਸ਼ਾ ਤਰੱਕੀ ਕਰੇਗੀ, ਜੋ ਅੰਤਰ-ਰਾਸ਼ਟਰੀ ਡਿਜ਼ੀਟਲ ਪਲੇਟਫਾਰਮ ਉੱਪਰ ਆਪਣੀ ਬਣਦੀ ਹੋਂਦ ਬਰਕਰਾਰ ਰੱਖੇਗੀ।