ਪੰਜਾਬ ਰਾਜ ਟਰੇਡ ਕਮਿਸ਼ਨ ਰੂਪਨਗਰ ਨੇ ਹਲਕੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਕੀਤੀਆਂ ਵਿਚਾਰਾਂ
ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਪੰਜਾਬ ਰਾਜ ਟਰੇਡ ਕਮਿਸ਼ਨ ਦੇ ਰੂਪਨਗਰ ਦਫ਼ਤਰ ਵਿਖੇ ਰੂਪਨਗਰ ਹਲਕੇ ਨਾਲ ਸਬੰਧਿਤ ਬਲਾਕ ਪ੍ਰਧਾਨਾਂ ਦੀ ਮੀਟਿੰਗ ਵਿਚ ਪੀ. ਐੱਸ.
ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਪੰਜਾਬ ਰਾਜ ਟਰੇਡ ਕਮਿਸ਼ਨ ਦੇ ਰੂਪਨਗਰ ਦਫ਼ਤਰ ਵਿਖੇ ਰੂਪਨਗਰ ਹਲਕੇ ਨਾਲ ਸਬੰਧਿਤ ਬਲਾਕ ਪ੍ਰਧਾਨਾਂ ਦੀ ਮੀਟਿੰਗ ਵਿਚ ਪੀ.ਐੱਸ.ਟੀ.ਸੀ. ਦੀਆਂ ਹੋ ਚੁੱਕੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਕਾਰਜਵਿਧੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਹਾਜ਼ਰ ਬਲਾਕ ਪ੍ਰਧਾਨਾਂ ਨੇ ਜਿੱਥੇ ਮੀਟਿੰਗ ਦੇ ਸੁਨੇਹੇ ਨੂੰ ਪੂਰੀ ਸੰਜੀਦਗੀ ਅਤੇ ਜਿੰਮੇਵਾਰੀ ਨਾਲ ਲਿਆ ,ਉੱਥੇ ਹੀ ਉਹਨਾਂ ਨੇ ਸਰਕਾਰ ਵਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ । ਮੀਟਿੰਗ ਦੌਰਾਨ ਬਲਾਕ ਨੂਰਪੁਰ ਬੇਦੀ ਤੋਂ ਮਾਰਕੀਟ ਕਮੇਟੀ ਪ੍ਰਧਾਨ ਤਨੂ ਚੱਢਾ, ਸੈਕਟਰੀ ਅੰਸ਼ੁਲ, ਘਨੌਲੀ ਤੋਂ ਜਗਦੀਪ ਸਿੰਘ ਸੋਨੀ, ਪਲਵਿੰਦਰ ਸਿੰਘ ਅਤੇ ਪ੍ਰਦੀਪ ਵੀ ਮੌਜੂਦ ਰਹੇ। ਇਸ ਮੀਟਿੰਗ ਦੌਰਾਨ ਸਰਕਾਰ ਦੁਆਰਾ ਵਪਾਰੀ ਵਰਗ ਦੀ ਬੇਹਤਰੀ ਲਈ ਦਿੱਤੇ ਫੰਡਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਸਬੰਧੀ ਵੀ ਗੱਲਬਾਤ ਹੋਈ । ਇਸ ਤੋਂ ਇਲਾਵਾ ਯੈਲੋ ਲਾਈਨ ਜੋ ਮਾਰਕੀਟ ਵਿਚ ਟਰੈਫਿਕ ਨੂੰ ਨਿਰੰਤਰ ਕਰਨ ਲਈ ਉਲੀਕੀ ਜਾਣੀ ਹੈ ਉਸ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਬਲਾਕ ਪ੍ਰਧਾਨਾ ਵਲੋਂ ਆਪਣੇ ਖੇਤਰ ਵਿਚਲੀਆਂ ਮਾਰਕੀਟ ਕਮੇਟੀਆਂ ਵਿਚ ਕੀਤੇ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਕਾਰਜਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਅੰਤ ਵਿਚ ਅਮਨਦੀਪ ਸਿੰਘ ਸੋਨੀ ਚੇਅਰਮੈਨ ਹਲਕਾ ਰੂਪਨਗਰ ਵਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ, ਵਰਿੰਦਰ ਸਿੰਘ ਬਾਲਾ, ਹਰਗੁਰਿੰਦਰ ਸਿੰਘ ਅਤੇ ਮਨਵੀਰ ਸਿੰਘ ਆਦਿ ਹਾਜ਼ਰ ਸਨ।