ਗੁਰਦੁਆਰਾ ਸਾਹਿਬ ਭਾਤਪੁਰ ਦੜੋਲੀ ਵਿਖੇ ਸੈਰ ਦਾ ਸਾਲਾਨਾ ਜੋੜ ਮੇਲਾ ਲਗਾਇਆ
ਢੇਰ, 19 ਸਤੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਪਿੰਡ ਦੜੋਲੀ ਉੱਪਰਲੀ ਵਿਖੇ ਅੱਜ ਸੈਰ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਧੂਮ ਧਾਮ ਦੇ ਨਾਲ ਲਗਾਇਆ ਗਿਆ। ਇਸ ਮੌਕੇ ’ਤੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋਈਆਂ।
ਢੇਰ, 19 ਸਤੰਬਰ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕੁਸ਼ਟ ਨਿਵਾਰਨ ਭਾਤਪੁਰ ਸਾਹਿਬ ਪਿੰਡ ਦੜੋਲੀ ਉੱਪਰਲੀ ਵਿਖੇ ਅੱਜ ਸੈਰ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਧੂਮ ਧਾਮ ਦੇ ਨਾਲ ਲਗਾਇਆ ਗਿਆ। ਇਸ ਮੌਕੇ ’ਤੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋਈਆਂ। ਇਸ ਅਫ਼ਸਰ ਤੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਦੀਵਾਨ ਹਾਲ ਵਿਚ ਦੀਵਾਨ ਸਜਾਏ ਗਏ। ਜਿੱਥੇ ਕਿ ਰਾਗੀ, ਕੀਰਤਨੀ ਜਥਿਆਂ ਵਲੋਂ ਲੰਬਾ ਸਮਾਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਗਿਆ ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਉਹ ਸਥਾਨ ਹੈ ਜਿੱਥੇ ਕਿ ਸੰਗਤਾਂ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਹ ਸਥਾਨ ਹੈ, ਜਿੱਥੇ ਇਲਾਕੇ ਦੇ ਲੋਕਾਂ ਦੀ ਵੱਡੀ ਸ਼ਰਧਾ ਜੁੜੀ ਹੋਈ ਹੈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਅਤੇ ਹਾਜ਼ਰ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਲੜ ਲੱਗਣ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਭਾਈ ਅਵਤਾਰ ਸਿੰਘ ਨੰਗਲ, ਗੁਰਮੀਤ ਸਿੰਘ ਥਲੂਹ, ਸਰਪੰਚ ਭਗਵੰਤ ਸਿੰਘ ਅਟਵਾਲ, ਭਾਈ ਰਾਜਵੀਰ ਸਿੰਘ, ਸਰਦਾਰ ਸੁਰਜੀਤ ਸਿੰਘ, ਸਰਦਾਰ ਮੋਹਨ ਸਿੰਘ, ਮਾਤਾ ਬਲਵਿੰਦਰ ਕੌਰ, ਸੁਰਿੰਦਰ ਸਿੰਘ ਸ਼ਿੰਦਾ, ਦਿਲਬਾਗ ਸਿੰਘ ਜਿੰਦਵੜੀ, ਜਥੇਦਾਰ ਰਣਵੀਰ ਸਿੰਘ ਖ਼ਾਲਸਾ ਢਾਹੇ, ਸਬ ਇੰਸਪੈਕਟਰ ਹਰਜਾਪ ਸਿੰਘ ਦੜੋਲੀ, ਗੁਰਮੁਖ ਸਿੰਘ ਸਾਬਕਾ ਸਰਪੰਚ ਸਮਾਜ ਸੇਵੀ ਹਰਮਿੰਦਰ ਸਿੰਘ ਸੇਖੋ, ਚੂੜ ਸਿੰਘ ਅਟਵਾਲ, ਗੁਰਮੇਲ ਸਿੰਘ ਬੈਂਸ, ਸੂਬੇਦਾਰ ਦਰਸ਼ਨ ਸਿੰਘ,ਸੂਬੇਦਾਰ ਅਜੈਬ ਸਿੰਘ, ਪਰਮਜੀਤ ਸਿੰਘ ਢਾਹੇ ਆਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।