20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ ਖੇਡਾਂ ਵਤਨ ਪੰਜਾਬ ਦੀਆਂ ’ ਦੇ ਬਲਾਕ ਨੂਰਪੁਰ ਬੇਦੀ ਦੇ ਕ੍ਰਿਕਟ ਮੁਕਾਬਲੇ ਸ਼ਾਨੋ - ਸ਼ੌਕਤ ਨਾਲ ਹੋਏ ਸਮਾਪਤ

ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਖੇਡ ਵਿਭਾਗ ਰੂਪਨਗਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਨੂਰਪੁਰ ਬੇਦੀ ਦੇ ਮੁਕਾਬਲੇ ਡੀ. ਏ.

Ad Position 21
No active advertisement
ਅਜੀਤ ਡੈਸਕ 20-09-2026
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਖੇਡ ਵਿਭਾਗ ਰੂਪਨਗਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਨੂਰਪੁਰ ਬੇਦੀ ਦੇ ਮੁਕਾਬਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਇੰਚਾਰਜ ਕੋਚ ਹਰਵਿੰਦਰ ਕੌਰ ਨੋਨਾ ਨੇ ਦੱਸਿਆ ਕਿ ਬਲਾਕ ਪੱਧਰੀ ਕ੍ਰਿਕਟ (ਟੈਨਿਸ ਬਾਲ) ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ। ਜਿਸ ਵਿਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਦਿਖਾਇਆ। ਇਹਨਾਂ ਖੇਡਾਂ ਦਾ ਉਦਘਾਟਨ ਡੀ.ਏ.ਵੀ.ਸੀ.ਸੈ.ਸਕੂਲ ਤਖ਼ਤਗੜ੍ਹ ਦੇ ਪਿ੍ਰੰਸੀਪਲ ਹਰਦੀਪ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹਨਾਂ ਖੇਡਾਂ ਨਾਲ ਪੇਂਡੂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਇਹਨਾਂ ਬਲਾਕ ਪੱਧਰੀ ਮੁਕਾਬਲਿਆਂ ਵਿਚ 8 ਟੀਮਾਂ ਵਲੋਂ ਭਾਗ ਲਿਆ ਗਿਆ। ਜਿਸ ਵਿਚ ਸਪੋਰਟਸ ਕਲੱਬ ਤਖ਼ਤਗੜ੍ਹ ਅਤੇ ਸਪੋਰਟਸ ਕਲੱਬ ਭੋਗੀਪੁਰ ਦੀਆਂ ਟੀਮਾਂ ਨੇ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਦੇ ਫਸਵੇਂ ਮੁਕਾਬਲੇ ਵਿਚ ਤਖ਼ਤਗੜ੍ਹ ਸਪੋਰਟਸ ਕਲੱਬ ਭੋਗੀਪੁਰ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ। ਇਸ ਮੌਕੇ ਕੋਚ ਲਵਜੀਤ ਸਿੰਘ ਕੰਗ, ਪ੍ਰਿੰਕਾਸ ਧੀਮਾਨ, ਮੈਡਮ ਅੰਮ੍ਰਿਤ ਅਤੇ ਸੁਨੀਲ ਕੁਮਾਰ ਤੋਂ ਇਲਾਵਾ ਰਿਸ਼ੀ ਚੰਦਨ ਆਦਿ ਨੇ ਸਹਿਯੋਗ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਨੂਰਪੁਰ ਬੇਦੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲੇ ਪਿੰਡ ਬਾਹਮਣਮਾਜਰਾ ਦੇ ਅਜੈਵੀਰ ਸਿੰਘ ਨੇ... ਅਗਲੀ ਖ਼ਬਰ ਗੁਰਦੁਆਰਾ ਸਾਹਿਬ ਭਾਤਪੁਰ ਦੜੋਲੀ ਵਿਖੇ ਸੈਰ ਦਾ ਸਾਲਾਨਾ ਜੋੜ ਮੇਲਾ ਲਗਾਇਆ
Ad Position 24