30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ’ ਤੇ ਪਏ ਖੱਡੇ ਅਤੇ ਉੱਗੀਆਂ ਝਾੜੀਆਂ ਕਾਰਨ ਵਾਹਨ ਚਾਲਕ ਪ੍ਰੇਸ਼ਾਨ

ਸ੍ਰੀ ਚਮਕੌਰ ਸਾਹਿਬ,30 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋ ਰੂਪਨਗਰ ਮਾਰਗ ਤੇ ਕਈ ਥਾਵਾਂ ’ਤੇ ਪਏ ਟੋਏ ਅਤੇ ਮਾਰਗ ਦੇ ਦੋਵੇਂ ਪਾਸੇ ਉੱਗੀ ਭੰਗ ਬੂਟੀ ਕਾਰਨ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਸ ਕਾਰਨ ਹਾਦਸੇ ਵੀ ਵਾਪਰ ਰਹੇ ਹਨ। ਭਾਵੇਂ ਇਸ ਮਾਰਗ ਨੂੰ ਕੁੱਝ ਮਹੀਨੇ ਪਹਿਲਾਂ ਨਵਾਂ ਬਣਾਇਆ ਗਿਆ ਸੀ ਪਰ ਕਈ ਥਾਵਾਂ ਤੇ ਸੜਕ ਦੇ ਦਬ ਜਾਣ ਕਾਰਨ ਟੋਏ ਪੈ ਗਏ ਅਤੇ ਇਨ੍ਹਾਂ ਟੋਇਆਂ ਵਿਚ ਕਈ ਵਾਹਨ ਚਾਲਕਾਂ ਦੇ ਟਾਇਰ ਵੀ ਫੱਟ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 01-10-2026
ਸ੍ਰੀ ਚਮਕੌਰ ਸਾਹਿਬ,30 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋ ਰੂਪਨਗਰ ਮਾਰਗ ਤੇ ਕਈ ਥਾਵਾਂ ’ਤੇ ਪਏ ਟੋਏ ਅਤੇ ਮਾਰਗ ਦੇ ਦੋਵੇਂ ਪਾਸੇ ਉੱਗੀ ਭੰਗ ਬੂਟੀ ਕਾਰਨ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਸ ਕਾਰਨ ਹਾਦਸੇ ਵੀ ਵਾਪਰ ਰਹੇ ਹਨ। ਭਾਵੇਂ ਇਸ ਮਾਰਗ ਨੂੰ ਕੁੱਝ ਮਹੀਨੇ ਪਹਿਲਾਂ ਨਵਾਂ ਬਣਾਇਆ ਗਿਆ ਸੀ ਪਰ ਕਈ ਥਾਵਾਂ ਤੇ ਸੜਕ ਦੇ ਦਬ ਜਾਣ ਕਾਰਨ ਟੋਏ ਪੈ ਗਏ ਅਤੇ ਇਨ੍ਹਾਂ ਟੋਇਆਂ ਵਿਚ ਕਈ ਵਾਹਨ ਚਾਲਕਾਂ ਦੇ ਟਾਇਰ ਵੀ ਫੱਟ ਚੁੱਕੇ ਹਨ। ਕੁੱਝ ਦਿਨ ਪਹਿਲਾਂ ਲੋਕ ਨਿਰਮਾਣ ਵਿਭਾਗ ਨੇ ਕੁੱਝ ਟੋਇਆਂ ਨੂੰ ਭਰਿਆ ਵੀ ਸੀ, ਪਰ ਇਨ੍ਹਾਂ ਟੋਇਆਂ ’ਚੋ ਬਜਰੀ ਕੁੱਝ ਦਿਨਾਂ ਅੰਦਰ ਹੀ ਨਿਕਲ ਕੇ ਖਿੰਡ ਗਈ, ਜਿਸ ਨਾਲ ਸਥਿਤੀ ਹੋਰ ਖਤਰਨਾਕ ਬਣ ਗਈ। ਐਡਵੋਕੇਟ ਗੁਰਜੀਤ ਸਿੰਘ ਗਿੱਲ ਝੱਲੀਆਂ ਕਲਾਂ ਨੇ ਦੱਸਿਆ ਕਿ ਇਸ ਸੜਕ ਤੋਂ ਵਾਹਨ ਤੇਜੀ ਨਾਲ ਲੰਘਦੇ ਹਨ ਤੇ ਹਰ ਸਮੇਂ ਹਾਦਸਿਆਂ ਦਾ ਭੈਅ ਬਣਿਆ ਰਹਿੰਦਾ ਹੈ, ਉਨ੍ਹਾਂ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਭੰਗ ਦੀ ਬੂਟੀ ਨੇ ਸੜਕ ਨੂੰ 3-3 ਫੁੱਟ ਹੋਰ ਘੇਰ ਲਿਆ ਹੈ। ਇਸ ਸੜਕ ਦੀ ਦੋਵੇਂ ਪਾਸਿਆਂ ਤੋਂ ਬੂਟੀ/ਝਾੜੀਆਂ ਦੀ ਸਫ਼ਾਈ ਨਾ ਹੋਣ ਕਾਰਨ ਦੋ ਪਹਿਆ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ। ਐਡਵੋਕੇਟ ਗੁਰਜੀਤ ਸਿੰਘ ਗਿੱਲ ਝੱਲੀਆਂ ਕਲਾਂ, ਕਿਸਾਨ ਆਗੂ ਬਲਜੀਤ ਸਿੰਘ ਗਿੱਲ ਝੱਲੀਆਂ ਕਲਾਂ,ਰਣਧੀਰ ਸਿੰਘ ਗਿੱਲ ਝੱਲੀਆਂ ਕਲਾਂ, ਭਾਕਿਯੂ (ਸਿੱਧੂਪੁਰ) ਦੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ, ਭਾਕਿਯੂ (ਕਾਦੀਆਂ) ਦੇ ਜ਼ਿਲ੍ਹਾ ਜ/ਸ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ, ਬਲਾਕ ਪ੍ਰਧਾਨ ਹਰਿੰਦਰ ਸਿੰਘ ਢਿੱਲੋਂ, ਭਾਕਿਯੂ (ਲੱਖੌਵਾਲ) ਦੇ ਜ/ਸ ਮਲਕੀਤ ਸਿੰਘ ਮਾਵੀ ਆਦਿ ਨੇ ਵਿਭਾਗ ਤੋਂ ਮੰਗ ਕੀਤੀ ਹੈ ਇਸ ਸੜਕ ਦੀ ਦੋਵੇਂ ਪਾਸੇ ਝਾੜੀਆਂ ਵਗੈਰਾ ਦੀ ਸਫ਼ਾਈ ਕਰਵਾਈ ਜਾਵੇ ਅਤੇ ਪਏ ਟੋਇਆਂ ਦਾ ਸਹੀ ਢੰਗ ਨਾਲ ਪੈਚ ਵਰਕ ਕਰਕੇ ਲਾਘੇਂ ਨੂੰ ਸੁਰੱਖਿਅਤ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਾਣਾ ਕੇ . ਪੀ . ਸਿੰਘ ਵਲੋਂ ਹਰਪਾਲ ਸਿੰਘ ਭਸੀਨ ਨੂੰ ਬਲਾਕ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਮੋਰਿੰਡਾ ਦਾ 14 ਵਾਂ ਆਮ ਇਜਲਾਸ ਕਰਵਾਇਆ
Ad Position 24