01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰਾਣਾ ਕੇ . ਪੀ . ਸਿੰਘ ਵਲੋਂ ਹਰਪਾਲ ਸਿੰਘ ਭਸੀਨ ਨੂੰ ਬਲਾਕ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ

ਨੰਗਲ, 30 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੰਗਲ ਵਿਚ ਕਾਂਗਰਸ ਦੀ ਜਥੇਬੰਦਕ ਸਰਗਰਮੀ ਤੇਜ਼ ਹੋਣ ਲੱਗੀ ਹੈ। ਪਾਰਟੀ ਵਰਕਰਾਂ ਵਿਚ ਨਵੀਂ ਰੂਹ ਭਰਨ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਸਾਬਕਾ ਸਪੀਕਰ ਪੰਜਾਬ ਰਾਣਾ ਕੇ.

Ad Position 21
No active advertisement
ਅਜੀਤ ਡੈਸਕ 01-10-2026
ਨੰਗਲ, 30 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੰਗਲ ਵਿਚ ਕਾਂਗਰਸ ਦੀ ਜਥੇਬੰਦਕ ਸਰਗਰਮੀ ਤੇਜ਼ ਹੋਣ ਲੱਗੀ ਹੈ। ਪਾਰਟੀ ਵਰਕਰਾਂ ਵਿਚ ਨਵੀਂ ਰੂਹ ਭਰਨ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੇ ਸਾਬਕਾ ਕੌਂਸਲਰ ਹਰਪਾਲ ਸਿੰਘ ਭਸੀਨ ਨੂੰ ਬਲਾਕ ਕਾਂਗਰਸ ਕਮੇਟੀ ਨੰਗਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਨਵ-ਨਿਯੁਕਤ ਜਨਰਲ ਸਕੱਤਰ ਹਰਪਾਲ ਸਿੰਘ ਭਸੀਨ ਨੇ ਰਾਣਾ ਕੇ.ਪੀ. ਸਿੰਘ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਾਇਮ ਰੱਖਣਗੇ। ਉਨ੍ਹਾਂ ਕਿਹਾ ਕਿ ਸਾਥੀਆਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ ਅਤੇ ਕਾਂਗਰਸ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਭਸੀਨ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਧਾਰਮਿਕ ਆਗੂ ਵਜੋਂ ਵੀ ਇਲਾਕੇ ਵਿਚ ਚੰਗੀ ਪਛਾਣ ਰੱਖਦੇ ਹਨ। ਧਾਰਮਿਕ ਸਮਾਗਮਾਂ ਵਿਚ ਉਹ ਅਕਸਰ ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਪਾਰਟੀ ਲਈ ਵਫਾਦਾਰੀ ਨਾਲ ਜੂਝਣ ਵਾਲੇ ਵਰਕਰਾਂ ਨੂੰ ਹਮੇਸ਼ਾ ਮਾਣ ਸਨਮਾਨ ਦੇ ਕੇ ਪਾਰਟੀ ਵਿਚ ਨਿਵਾਜਿਆ ਜਾਂਦਾ ਹੈ ਅਤੇ ਉਹਨਾਂ ਵਿੱਚੋਂ ਹੀ ਇੱਕ ਹਨ ਹਰਪਾਲ ਸਿੰਘ ਭਸੀਨ। ਉਹਨਾਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਆਖਿਆ ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕਰਨ ਅਤੇ ਪਿਛਲੇ ਅਰਸੇ ਦੌਰਾਨ ਮੇਰੇ ਵਲੋਂ ਕਰਵਾਏ ਗਏ ਇਲਾਕੇ ਵਿਚ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਸੰਜੇ ਸਾਹਨੀ, ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਰਾਕੇਸ਼ ਨਈਅਰ, ਅਸ਼ੋਕ ਸੈਣੀ, ਐਡਵੋਕੇਟ ਅਮਨ ਬਜਾਜ, ਲਲਿਤ ਚੌਧਰੀ, ਕਪੂਰ ਸਿੰਘ, ਉਮਾਕਾਂਤ ਸ਼ਰਮਾ, ਐਸ.ਡੀ. ਚੌਧਰੀ, ਸਤਨਾਮ ਸਿੰਘ ਪਰਹਾਰ, ਵਿਜੇ ਕੌਸ਼ਲ, ਲਖਬੀਰ ਲੱਕੀ, ਸੁਨੀਲ ਸ਼ਰਮਾ, ਦੀਪਕ ਨੰਦਾ, ਬਿਕਰਮ ਰਾਣਾ, ਤਰਸੇਮ ਲਾਲ ਮੱਟੂ, ਰਮਨ ਕੁਮਾਰ, ਡਾ. ਸੋਮ ਦੱਤ ਪਾਠਕ ਅਤੇ ਰਜੀਵ ਕੁਮਾਰ ਰਾਜੂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉਪ ਦਫ਼ਤਰ ਤਖ਼ਤਗੜ੍ਹ ਦੀ ਟੈਕਨੀਕਲ ਸਰਵਿਸ ਯੂਨੀਅਨ ( ਭੰਗਲ ) ਦੀ ਨਵੀਂ ਚੋਣ ਸਰਬਸੰਮਤੀ ਨਾਲ ਸੰਪੰਨ ਹਰਪ੍ਰੀਤ ਸਿੰਘ ਬਣੇ ਪ੍ਰ... ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ’ ਤੇ ਪਏ ਖੱਡੇ ਅਤੇ ਉੱਗੀਆਂ ਝਾੜੀਆਂ ਕਾਰਨ ਵਾਹਨ ਚਾਲਕ ਪ੍ਰੇਸ਼ਾਨ
Ad Position 24