03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਨਗਣਨਾ-2027 ਸਬੰਧੀ ਫੀਲਡ ਟ੍ਰੇਨਰਾਂ ਦੀ ਸਿਖਲਾਈ ਹੋਈ ਸੰਪੰਨ

ਰੂਪਨਗਰ, 2 ਅਕਤੂਬਰ (ਯਸ਼ਵੰਤ ਬੱਸੀ)-ਜਨਗਣਨਾ 2027 ਸਬੰਧੀ ਸਮੂਹ ਫ਼ੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਦੇ ਅਖੀਰਲੇ ਦਿਨ ਅੱਜ ਪ੍ਰਿੰਸੀਪਲ-ਕਮ-ਸੈਂਸੰਜ਼ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ ਅਤੇ ਮਾਸਟਰ ਟ੍ਰੇਨਰ ਸਤਨਾਮ ਸਿੰਘ ਵਲੋਂ ਫ਼ੀਲਡ ਟ੍ਰੇਨਰਾਂ ਨੂੰ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਫ਼ੀਲਡ ਟ੍ਰੇਨਰਾਂ ਨੂੰ ਦੱਸਿਆ ਗਿਆ ਕਿ ਮਿਤੀ 05 ਅਕਤੂਬਰ 2026 ਤੋਂ 11 ਨਵੰਬਰ 2026 ਤੱਕ ਤਹਿਸੀਲ/ਸ਼ਹਿਰੀ ਖੇਤਰਾਂ ਵਿਚ ਤਾਇਨਾਤ ਕੀਤੇ ਗਏ ਇਨਯੂਮਰੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਵੱਖ-ਵੱਖ ਬੈਚਾਂ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 03-10-2026
ਰੂਪਨਗਰ, 2 ਅਕਤੂਬਰ (ਯਸ਼ਵੰਤ ਬੱਸੀ)-ਜਨਗਣਨਾ 2027 ਸਬੰਧੀ ਸਮੂਹ ਫ਼ੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਦੇ ਅਖੀਰਲੇ ਦਿਨ ਅੱਜ ਪ੍ਰਿੰਸੀਪਲ-ਕਮ-ਸੈਂਸੰਜ਼ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ ਅਤੇ ਮਾਸਟਰ ਟ੍ਰੇਨਰ ਸਤਨਾਮ ਸਿੰਘ ਵਲੋਂ ਫ਼ੀਲਡ ਟ੍ਰੇਨਰਾਂ ਨੂੰ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਫ਼ੀਲਡ ਟ੍ਰੇਨਰਾਂ ਨੂੰ ਦੱਸਿਆ ਗਿਆ ਕਿ ਮਿਤੀ 05 ਅਕਤੂਬਰ 2026 ਤੋਂ 11 ਨਵੰਬਰ 2026 ਤੱਕ ਤਹਿਸੀਲ/ਸ਼ਹਿਰੀ ਖੇਤਰਾਂ ਵਿਚ ਤਾਇਨਾਤ ਕੀਤੇ ਗਏ ਇਨਯੂਮਰੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਵੱਖ-ਵੱਖ ਬੈਚਾਂ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਇਨਯੂਮਰੇਟਰਾਂ ਅਤੇ ਸੁਪਰਵਾਈਜ਼ਰਾਂ ਵਲੋਂ ਫੀਲਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਇਨਯੂਮਰੇਟਰਾਂ ਜਾਂ ਸੁਪਰਵਾਈਜ਼ਰਾਂ ਨੂੰ ਫ਼ੀਲਡ ਵਿਚ ਕੰਮ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਦਿੱਕਤ ਪੇਸ਼ ਆਉਂਦੀ ਹੈ ਤਾਂ ਫ਼ੀਲਡ ਟ੍ਰੇਨਰਾਂ ਅਤੇ ਕੋਆਰਡੀਨੇਟਰ ਵਲੋਂ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅੱਜ ਦੀ ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰ ਸਤਨਾਮ ਸਿੰਘ ਵਲੋਂ ਫੀਲਡ ਟ੍ਰੇਨਰਾਂ ਨਾਲ ਫੀਲਡ ਵਿਚ ਜਾ ਕੇ ਮੋਬਾਈਲ ਐਪ ਸਬੰਧੀ ਵਿਹਾਰਕ ਜਾਣਕਾਰੀ ਵੀ ਦਿੱਤੀ ਗਈ ਅਤੇ ਐਪ ਦੀ ਵਰਤੋਂ ਸਬੰਧੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਅਰੁਣ ਕੁਮਾਰ ਵਲੋਂ ਫੀਲਡ ਟ੍ਰੇਨਰਾਂ ਨਾਲ ਪਹਿਲੇ ਪੜਾਅ ਦੌਰਾਨ ਪੇਸ਼ ਆਈਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਵਲੋਂ ਫੀਲਡ ਟ੍ਰੇਨਰਾਂ ਦੀਆਂ ਮੁਸ਼ਕਿਲਾਂ ਦਾ ਢੁੱਕਵਾਂ ਹੱਲ ਕਰਵਾਉਣ ਲਈ ਭਰੋਸਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਸ਼ਣ ਮੁਕਾਬਲਿਆਂ ਵਿਚ ਡੀ.ਏ.ਵੀ. ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ
Ad Position 24