03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੈਂਟਰ ਕਲਵਾਂ ਦੀਆਂ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸ਼ੁਰੂ

ਕਾਹਨਪੁਰ ਖੂਹੀ, 2 ਅਕਤੂਬਰ (ਗੁਰਬੀਰ ਸਿੰਘ ਵਾਲੀਆ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀਆਂ ਸਖ਼ਤ ਹਦਾਇਤਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਰੋੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਅੱਜ ਸੈਂਟਰ ਕਲਵਾਂ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਸੈਂਟਰ ਹੈੱਡ ਟੀਚਰ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ, ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾਂ ਵਿਖੇ ਸ਼ੁਰੂ ਹੋਏ। ਇਸ ਮੌਕੇ ਸੁਆਮੀ ਰਤਨ ਦਾਸ ਭੂਰੀ ਵਾਲਿਆਂ ਵਲੋਂ ਰਿਬਨ ਕੱਟ ਕੇ ਇਹਨਾਂ ਖੇਡਾਂ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 03-10-2026
ਕਾਹਨਪੁਰ ਖੂਹੀ, 2 ਅਕਤੂਬਰ (ਗੁਰਬੀਰ ਸਿੰਘ ਵਾਲੀਆ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀਆਂ ਸਖ਼ਤ ਹਦਾਇਤਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਰੋੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਅੱਜ ਸੈਂਟਰ ਕਲਵਾਂ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਪੱਧਰੀ ਖੇਡ ਮੁਕਾਬਲੇ ਸੈਂਟਰ ਹੈੱਡ ਟੀਚਰ ਅਮਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ, ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਕਲਾਂ ਵਿਖੇ ਸ਼ੁਰੂ ਹੋਏ। ਇਸ ਮੌਕੇ ਸੁਆਮੀ ਰਤਨ ਦਾਸ ਭੂਰੀ ਵਾਲਿਆਂ ਵਲੋਂ ਰਿਬਨ ਕੱਟ ਕੇ ਇਹਨਾਂ ਖੇਡਾਂ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਕਬੱਡੀ ਮੁੰਡੇ ਵਿਚ ਰਾਮਪੁਰ ਕਲਾਂ, ਕੁੜੀਆਂ ਵਿਚ ਬਾਸ ਨਲਹੋਟੀ, ਖੋ ਖੋ ਮੁੰਡੇ ਤੇ ਕੁੜੀਆਂ ਵਿਚ ਨਲਹੋਟੀ, ਬੈਡਮਿੰਟਨ ਮੁੰਡੇ ਤੇ ਕੁੜੀਆਂ ਵਿਚ ਕਲਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁਸ਼ਤੀ 25 ਕਿੱਲੋ ਵਿਚ ਗੁਰਫਤਹਿ ਰਾਮਪੁਰ ਨੇ ਪਹਿਲਾ ਤੇ ਦਲਜੀਤ ਸਿੰਘ ਕਲਵਾਂ ਨੇ ਦੂਜਾ, 28 ਕਿੱਲੋ ਵਿਚ ਅਮਰਜੀਤ ਨਲਹੋਟੀ ਨੇ ਪਹਿਲਾ ਤੇ ਪ੍ਰਿੰਸ ਰੋੜੂਆਣਾ ਨੇ ਦੂਜਾ, 30 ਕਿੱਲੋ ਵਿਚ ਨਵਦੀਪ ਸਿੰਘ ਕਲਵਾਂ ਨੇ ਪਹਿਲਾ ਤੇ ਫਤਿਹਵੀਰ ਸੁਖਦੇਵ ਸਕੂਲ ਨੇ ਦੂਜਾ ਅਤੇ ਪਰਮਜੀਤ ਸਿੰਘ ਬਾਸ ਨਲਹੋਟੀ ਨੇ ਪਹਿਲਾ ਤੇ ਜਸ਼ਨਪ੍ਰੀਤ ਸਿੰਘ ਕਲਵਾਂ ਨੇ ਦੂਜਾ ਅਤੇ ਰੱਸਾਕਸ਼ੀ ਵਿਚ ਬਾਸ ਨਲਹੋਟੀ ਨੇ ਪਹਿਲਾ ਅਤੇ ਕਲਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਸਵੀਰ ਸਿੰਘ ਮਾਨ, ਰਾਜਿੰਦਰ ਵਿਸ਼ਨੂੰ, ਜਸਵਿੰਦਰ ਸਿੰਘ ਸਿੱਧੂ, ਸੁਖਵੀਰ ਸਿੰਘ, ਰਮੇਸ਼ ਕੁਮਾਰ, ਮੋਹਿਤ ਕੁਮਾਰ, ਏਕਤਾ ਰਾਣੀ, ਸਰਪੰਚ ਰਾਮਪਾਲ, ਰਾਮ ਕਿਸ਼ਨ, ਸੋਮ ਨਾਥ ਸਮੇਤ ਵੱਖ-ਵੱਖ ਸਕੂਲ ਤੋਂ ਆਏ ਖਿਡਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘਨੌਲੀ ਵਿਖੇ ਹਨੂਮਾਨ ਅੰਸ ਸੰਬੰਧੀ ਧਾਰਮਿਕ ਫ਼ਿਲਮ 4 ਨੂੰ ਦਿਖਾਈ ਜਾਵੇਗੀ ਅਗਲੀ ਖ਼ਬਰ ਭਾਸ਼ਣ ਮੁਕਾਬਲਿਆਂ ਵਿਚ ਡੀ.ਏ.ਵੀ. ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
Ad Position 24