06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੈਣੀ ਭਵਨ ਵਿਚ ‘ ਸੈਣੀ ਸੰਸਾਰ ’ ਮੈਗਜ਼ੀਨ ਦਾ 62 ਵਾਂ ਅੰਕ ਲੋਕ ਅਰਪਣ ਸੋਨ ਤਗਮਾ ਜੇਤੂ ਸ਼ੂਟਰ ਅਰਸ਼ਦੀਪ ਕੌਰ ਦਾ ਸਨਮਾਨ

ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਸੈਣੀ ਭਵਨ ਰੋਪੜ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੈਣੀ ਭਵਨ ਵਲੋਂ ਪ੍ਰਕਾਸ਼ਿਤ ਪੰਜਾਬੀ ਤਿਮਾਹੀ ਮੈਗਜ਼ੀਨ ‘ਸੈਣੀ ਸੰਸਾਰ’ ਦਾ 62ਵਾਂ ਅੰਕ ਟਰਾਂਸਪੋਰਟਰ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਲੌਂਗੀਆ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਲੌਂਗੀਆ ਨੇ ਸੈਣੀ ਭਵਨ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ।

Ad Position 21
No active advertisement
ਬਰਦਾਰ ਖੇਤਰ ’ਚ ਫਾਰਮ ਹਾਊਸ ਮਾਲਕਾਂ ਵਲੋਂ ਜੰਗਲਾਂ ’ਚ ਲਗਾਏ ਬਿਜਲੀ ਦੇ ਪੋਲ ਅਤੇ ਕਰਵਾਏ ਬੋਰ ਦੀ ਤਸਵੀਰ। ਤਸਵੀਰਾਂ : ਅੰਮ੍ਰਿਤਪਾਲ ਸਿੰਘ ਬੰਟੀ 06-10-2026
ਰੂਪਨਗਰ, 5 ਅਕਤੂਬਰ (ਸਤਨਾਮ ਸਿੰਘ ਸੱਤੀ)-ਸੈਣੀ ਭਵਨ ਰੋਪੜ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੈਣੀ ਭਵਨ ਵਲੋਂ ਪ੍ਰਕਾਸ਼ਿਤ ਪੰਜਾਬੀ ਤਿਮਾਹੀ ਮੈਗਜ਼ੀਨ ‘ਸੈਣੀ ਸੰਸਾਰ’ ਦਾ 62ਵਾਂ ਅੰਕ ਟਰਾਂਸਪੋਰਟਰ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਲੌਂਗੀਆ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਲੌਂਗੀਆ ਨੇ ਸੈਣੀ ਭਵਨ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਸੈਣੀ ਭਵਨ ਦੇ ਮੀਤ ਪ੍ਰਧਾਨ ਰਾਮ ਸਿੰਘ ਸੈਣੀ ਵਲੋਂ ਵੀ ਸੈਣੀ ਭਵਨ ਨੂੰ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸੇ ਤਰ੍ਹਾਂ ਸੈਣੀ ਭਵਨ ਦੇ ਵਾਈਸ ਚੇਅਰਮੈਨ ਅਤੇ ਸਾਬਕਾ ਐਮ.ਸੀ. ਗੁਰਮੁਖ ਸਿੰਘ ਸੈਣੀ ਵੱਲੋਂ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੂੰ 1 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਇਸ ਤੋਂ ਪਹਿਲਾਂ ਉਨਾਂ ‘ਆਪਣਾ ਘਰ’ ਬਿਰਧ ਆਸ਼ਰਮ ਨੂੰ 50 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਦਾਨ ਵਜੋਂ ਭੇਟ ਕੀਤੇ । ਸੈਣੀ ਭਵਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ‘ਸੈਣੀ ਸੰਸਾਰ’ ਮੈਗਜ਼ੀਨ ਸਾਲ 2011 ਤੋਂ ਲਗਾਤਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ ਇਸ ਦੇ ਮੁੱਖ ਸੰਪਾਦਕ ਹਨ, ਜਦਕਿ ਡਾ. ਜਸਵੰਤ ਕੌਰ ਵਲੋਂ ਵੀ ਮੈਗਜ਼ੀਨ ਨੂੰ ਤਿਆਰ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ‘ਸੈਣੀ ਸੰਸਾਰ’ ਵਿਚ ਸਮਾਜਿਕ ਮੁੱਦਿਆਂ ਤੋਂ ਇਲਾਵਾ ਸਾਹਿਤਕ ਲੇਖ, ਕਵਿਤਾਵਾਂ, ਵੱਖ-ਵੱਖ ਸੈਲਾਨੀ ਸਥਾਨਾਂ ਬਾਰੇ ਜਾਣਕਾਰੀ, ਵਿਗਿਆਨ, ਖੇਡਾਂ, ਚਲੰਤ ਮਾਮਲਿਆਂ ਦਾ ਵਿਸ਼ਲੇਸ਼ਣ, ਸੈਣੀ ਭਵਨ ਦੀਆਂ ਸਰਗਰਮੀਆਂ, ਉੱਘੀਆਂ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਅਤੇ ਹੋਰ ਗਿਆਨਵਰਧਕ ਸਮੱਗਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਪੰਜਾਬੀ ਦੇ ਉੱਘੇ ਲੇਖਕਾਂ, ਲੇਖਿਕਾਵਾਂ, ਕਵੀਆਂ ਅਤੇ ਕਹਾਣੀਕਾਰਾਂ ਦੀਆਂ ਰਚਨਾਵਾਂ ਇਸ ਦੇ ਸਾਹਿਤਕ ਪੱਖ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਰੋਪੜ ਨੇੜਲੇ ਪਿੰਡ ਗੁਰਦਾਸਪੁਰਾ ਦੀ ਹੋਣਹਾਰ ਵਿਦਿਆਰਥਣ ਅਤੇ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਦੀ ਗੋਲਡ ਮੈਡਲਿਸਟ ਸ਼ੂਟਰ ਅਰਸ਼ਦੀਪ ਕੌਰ ਨੂੰ ਵਿਸ਼ੇਸ਼ ਮਹਿਮਾਨ ਰਾਮ ਕੁਮਾਰ ਮੁਕਾਰੀ, ਚੇਅਰਮੈਨ, ਪੰਜਾਬ ਰਾਜ ਸੈਣੀ ਭਲਾਈ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ। ਅਰਸ਼ਦੀਪ ਕੌਰ ਨੇ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ 10 ਮੀਟਰ ਅਤੇ 25 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿਚ ਦੋ ਗੋਲਡ ਮੈਡਲ ਜਿੱਤੇ ਹਨ। ਸੂਬੇਦਾਰ ਜਸਵਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਦੀ ਪੁੱਤਰੀ ਅਰਸ਼ਦੀਪ ਕੌਰ ਨੂੰ ਅੱਜਕੱਲ੍ਹ ਖੇਲੋ ਇੰਡੀਆ ਸਕੀਮ ਤਹਿਤ ਭਾਰਤ ਦੀਆਂ ਟਾਪ-10 ਸ਼ੂਟਰਾਂ ਵਿੱਚ ਚੁਣਿਆ ਗਿਆ ਹੈ। ਉਸ ਨੂੰ ਭਾਰਤ ਸਰਕਾਰ ਵਲੋਂ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾ. ਅਜਮੇਰ ਸਿੰਘ, ਚੇਅਰਮੈਨ, ਡਾ. ਜਸਵੰਤ ਕੌਰ, ਬਲਬੀਰ ਸਿੰਘ ਸੈਣੀ, ਸਕੱਤਰ, ਰਾਮ ਸਿੰਘ ਸੈਣੀ, ਮੀਤ ਪ੍ਰਧਾਨ, ਡਾ. ਹਰਚਰਨ ਦਾਸ ਸੈਰ, ਰਾਜਿੰਦਰ ਸੈਣੀ, ਪ੍ਰਧਾਨ ‘ਆਪਣਾ ਘਰ’, ਅਮਰਜੀਤ ਸਿੰਘ ਸੈਣੀ, ਇੰਜ. ਹਰਜੀਤ ਸਿੰਘ ਸੈਣੀ, ਇੰਜ. ਦੀਦਾਰ ਸਿੰਘ, ਐਡਵੋਕੇਟ ਰਵਿੰਦਰ ਮੁੰਦਰਾ, ਸੁਰਿੰਦਰ ਸਿੰਘ ਲੌਂਗੀਆ, ਰਾਜਿੰਦਰ ਸਿੰਘ ਗਿਰਨ, ਪ੍ਰਿੰ. ਸੰਗੀਤਾ ਰਾਣੀ, ਡੀ.ਏ.ਵੀ. ਸਕੂਲ, ਪ੍ਰਿੰ. ਰਵਿੰਦਰ ਕੌਰ (ਰਿਟਾ.), ਹਰਮਿੰਦਰ ਕੌਰ, ਸੁਰਿੰਦਰ ਸਿੰਘ, ਕੈਪਟਨ ਹਾਕਮ ਸਿੰਘ, ਬਲਵਿੰਦਰ ਸਿੰਘ ਨੰਨੂਆਂ, ਜਗਦੇਵ ਸਿੰਘ, ਬਹਾਦਰਜੀਤ ਸਿੰਘ, ਹਰਜੀਤ ਸਿੰਘ ਲੌਂਗੀਆ, ਪ੍ਰਧਾਨ ਸੈਣੀ ਮਹਾਂ ਸਭਾ, ਸੁਰਿੰਦਰ ਸਿੰਘ ਤੋਗੜ, ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ, ਜੋਰਾਵਰ ਸਿੰਘ ਬਿੱਟੂ ਅਤੇ ਹਰਦੀਪ ਸਿੰਘ, ਮੈਨੇਜਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਂ ਵਾਰਿਸ ਪੰਜਾਬ ਪਾਰਟੀ ਦਾ ਉਮੀਦਵਾਰ ਨਹੀਂ ਹਾਂ ਤੇ ਨਾ ਹੀ ਕਿਸੇ ਪਾਰਟੀ ਵਲੋਂ ਚੋਣ ਲੜਾਂਗਾ- ਗੋਗੀ ਅਗਲੀ ਖ਼ਬਰ ਸੇਵਾ ਮੁਕਤ ਲੈਕਚਰਾਰ ਭਗਵੰਤ ਕੌਰ ਦੇ ਅਕਾਲ ਚਲਾਣੇ ’ ਤੇ ਵੱਖ - ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24