ਹਰੋਲੀ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਆਟੋਮੇਟਿਡ ਟੈਸਟਿੰਗ ਸਟੇਸ਼ਨ , ਮੁਕੇਸ਼ ਅਗਨੀਹੋਤਰੀ ਨੇ ਰੱਖਿਆ ਨੀਂਹ ਪੱਥਰ
ਸੰਤੋਖਗੜ੍ਹ, 11 ਅਕਤੂਬਰ (ਧਰਮ ਪਾਲ)-ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਧਾਨ ਸਭਾ ਹਲਕੇ ਦੇ ਰੋੜਾ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਟੋਮੇਟਿਡ ਟੈਸਟਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਨੂੰ ਨੌਂ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਆ
ਆਟੋਮੇਟਿਡ ਟੈਸਟਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਦੇ ਹੋਏ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਅਤੇ ਹਾਜ਼ਰ ਹੋਰ। ਤਸਵੀਰ : ਚੌਧਰੀ ਧਰਮ ਪਾਲ
12-10-2026
ਸੰਤੋਖਗੜ੍ਹ, 11 ਅਕਤੂਬਰ (ਧਰਮ ਪਾਲ)-ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਧਾਨ ਸਭਾ ਹਲਕੇ ਦੇ ਰੋੜਾ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਟੋਮੇਟਿਡ ਟੈਸਟਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਨੂੰ ਨੌਂ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਚਾਲੂ ਹੋਣ ’ਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਵਾਹਨਾਂ ਦੀ ਫਿਟਨੈੱਸ ਜਾਂਚ ਅਤੇ ਪਾਸਿੰਗ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਸ ਮੌਕੇ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਇਸ ਟੈਸਟਿੰਗ ਸਟੇਸ਼ਨ ਵਿਚ ਤਿੰਨ ਟੈਸਟਿੰਗ ਲੇਨਾਂ ਹੋਣਗੀਆਂ ਜੋ ਭਾਰੀ ਵਾਹਨਾਂ, ਹਲਕੇ ਵਾਹਨਾਂ, ਤਿੰਨ-ਪਹੀਆ ਵਾਹਨਾਂ ਅਤੇ ਦੋ-ਪਹੀਆ ਵਾਹਨਾਂ ਦੀ ਫਿਟਨੈੱਸ ਜਾਂਚ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਸਥਾਨ ’ਤੇ ਪਹਿਲਾਂ ਹੀ ਇੱਕ ਟਰੈਫ਼ਿਕ ਪਾਰਕ ਸਥਾਪਤ ਕੀਤਾ ਜਾ ਚੁੱਕਾ ਹੈ, ਜਿੱਥੇ ਡਰਾਈਵਿੰਗ ਲਾਇਸੈਂਸ ਟੈੱਸਟਾਂ ਦੀ ਸਹੂਲਤ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਟੈਸਟਿੰਗ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਡਰਾਈਵਿੰਗ ਟੈੱਸਟ ਅਤੇ ਵਾਹਨ ਪਾਸਿੰਗ ਦੋਵੇਂ ਸੇਵਾਵਾਂ ਇੱਕੋ ਥਾਂ ’ਤੇ ਉਪਲਬਧ ਹੋਣਗੀਆਂ ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਹਾਜ਼ਰ ਸਟੇਟ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਰਾਣਾ, ਬਲਾਕ ਕਾਂਗਰਸ ਕਮੇਟੀ ਹਰੋਲੀ ਦੇ ਪ੍ਰਧਾਨ ਸੰਦੀਪ ਅਗਨੀਹੋਤਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੇਵਲ ਸਿੰਘ ਔਜਲਾ, ਐੱਸ.ਟੀ.ਏ. ਮੈਂਬਰ ਅਸ਼ੋਕ ਠਾਕੁਰ ਅਤੇ ਸੁਭਦਰਾ ਚੌਧਰੀ, ਵਿਨੋਦ ਕੁਮਾਰ ਬਿੱਟੂ, ਰੋੜਾ ਪੰਚਾਇਤ ਦੀ ਸਾਬਕਾ ਪ੍ਰਧਾਨ ਸ਼ਾਰਦਾ, ਐੱਸ.ਡੀ.ਐਮ. ਹਰੋਲੀ ਵਿਸ਼ਾਲ ਸ਼ਰਮਾ, ਡੀ.ਐੱਸ.ਪੀ. ਹਰੋਲੀ ਮੋਹਨ ਰਾਵਤ, ਐਚ.ਆਰ.ਟੀ.ਸੀ. ਦੇ ਡਵੀਜ਼ਨਲ ਮੈਨੇਜਰ (ਤਕਨੀਕੀ) ਪਵਨ ਸ਼ਰਮਾ, ਡੀ.ਐਮ. ਹਮੀਰਪੁਰ ਰਾਜ ਕੁਮਾਰ, ਐਕਸੀਅਨ ਕਮਲ ਸ਼ਰਮਾ, ਆਰ.ਐਮ. ਊਨਾ ਰਾਜੇਸ਼ ਜੋਸ਼ੀ, ਪੀ.ਡਬਲਯੂ.ਡੀ. ਐਕਸੀਅਨ ਨਿਤਿਨ ਕੁਮਾਰ ਅਤੇ ਜਲ ਸ਼ਕਤੀ ਵਿਭਾਗ ਦੇ ਪੁਨੀਤ ਕੁਮਾਰ ਆਦਿ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ।