12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਾਰਿਸ਼ ਕਾਰਨ ਅੱਜ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਠੱਪ ਰਿਹਾ-ਮੰਡੀਆਂ ’ਚ 29.31 ਪ੍ਰਤੀਸ਼ਤ ਝੋਨੇ ਦੀ ਆਮਦ ਹੋਈ ਅਜੇ ਵੀ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਵਿੱਕ ਰਹੀਆਂ ਝੋਨੇ ਦੀਆਂ ਢੇਰੀਆਂ

ਕਪੂਰਥਲਾ, 11 ਅਕਤੂਬਰ (ਅਮਰਜੀਤ ਕੋਮਲ)-ਅੱਜ ਸਵੇਰੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਹੋਈ ਜ਼ੋਰਦਾਰ ਬਾਰਿਸ਼ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਖੁੱਲੇ੍ਹ ਅਸਮਾਨ ਹੇਠ ਪਈਆਂ ਬੋਰੀਆਂ ਪਾਣੀ ਨਾਲ ਭਿੱਜ ਗਈਆਂ, ਭਾਵੇਂ ਮੰਡੀਆਂ ਵਿਚ ਸਰਕਾਰ ਵਲੋਂ ਖਰੀਦੀ ਗਈਆਂ ਬੋਰੀਆਂ ਦੇ ਕੁੱਝ ਚੱਕੇ ਤਰਪਾਲਾਂ ਨਾਲ ਢੱਕੇ ਹੋਏ ਸਨ, ਪਰ ਖੁੱਲੇ੍ਹ ਅਸਮਾਨ ਵਿਚ ਪਈਆਂ ਝੋਨੇ ਨਾਲ ਭਰੀਆਂ ਬੋਰੀਆਂ ਬਾਰਿਸ਼ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ | ਜਿਸ ਕਾਰਨ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਬੋਲੀ ਨਹੀਂ ਹੋ ਸਕੀ | ਦੁਪਹਿਰ ਬਾਅਦ 4 ਵਜੇ ਦੇ ਕਰੀਬ ਕਪੂਰਥਲਾ ਦਾਣਾ ਮੰਡੀ ਦਾ ਦੌਰਾ ਕੀਤੇ ਜਾਣ ‘ਤੇ ਦੇਖਿਆ ਗਿਆ ਕਿ ਬਹੁਤ ਸਾਰੀਆਂ ਪਾਣੀ ਨਾਲ ਪ੍ਰਭਾਵਿਤ ਹੋਈਆਂ ਬੋਰੀਆਂ ਟਰੱਕਾਂ ਵਿਚ ਲੱਦੀਆਂ ਜਾ ਰਹੀਆਂ ਸਨ, ਜਦਕਿ ਮੰਡੀ ਦੇ ਫੜਾਂ ‘ਤੇ ਸਫ਼ਾਈ ਮਜ਼ਦੂਰ ਕੁੱਝ ਢੇਰੀਆਂ ਦੀ ਸਫ਼ਾਈ ਕਰਨ ਵਿਚ ਰੁੱਝੇ ਹੋਏ ਸਨ, ਕੁੱਝ ਥਾਵਾਂ ‘ਤੇ ਬੋਰੀਆਂ ਵਿਚੋਂ ਪਾਣੀ ਵੀ ਵਗ ਰਿਹਾ ਸੀ | ਅੱਜ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ, ਉਨ੍ਹਾਂ ਨੂੰ ਇਹ ਚਿੰਤਾ ਸਤਾ ਰਹੀ ਹੈ, ਜੇਕਰ ਅਗਲੇ ਦਿਨਾਂ ਵਿਚ ਮੌਸਮ ਖ਼ਰਾਬ ਰਿਹਾ ਤਾਂ ਝੋਨੇ ਦੀ ਕਟਾਈ ਹੋਰ ਲਟਕ ਜਾਵੇਗੀ | ਬਾਰਿਸ਼ ਕਾਰਨ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿੱਛ ਗਈ, ਜਿਸ ਨਾਲ ਇਸ ਫ਼ਸਲ ਦਾ ਝਾੜ ਘਟਣ ਦੇ ਆਸਾਰ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ 10 ਅਕਤੂਬਰ ਨੂੰ 32064 ਮੀਟਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ 32210 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ | ਪਤਾ ਲੱਗਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੇ ਦਿਨ ਤੱਕ 2 ਲੱਖ 20608 ਮੀਟਰਿਕ ਟਨ ਝੋਨਾ ਆ ਚੁੱਕਾ ਹੈ, ਜਿਸ ਵਿਚੋਂ 96849 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਹੋਈ ਹੈ ਤੇ ਅਜੇ ਵੀ ਵੱਖ-ਵੱਖ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਚੱਕੇ ਲੱਗੇ ਹੋਏ ਹਨ | ਪ੍ਰਸ਼ਾਸਨ ਵਲੋਂ ਝੋਨੇ ਦੀ ਖ਼ਰੀਦ ਦੇ ਮਿਥੇ ਗਏ 7 ਲੱਖ 88272 ਮੀਟਰਿਕ ਟਨ ਦੇ ਟੀਚੇ ਵਿਚੋਂ 29. 31 ਪ੍ਰਤੀਸ਼ਤ ਝੋਨਾ ਮੰਡੀਆਂ ਵਿਚ ਆਇਆ ਹੈ | ਪਿਛਲੇ ਦਿਨਾਂ ਤੋਂ ਝੋਨੇ ਦੀ ਆਮਦ ਵਿਚ ਲਗਾਤਾਰ ਤੇਜੀ ਆ ਰਹੀ ਸੀ ਤੇ ਅੱਜ ਪਈ ਬਾਰਿਸ਼ ਕਾਰਨ ਅਜੇ ਝੋਨੇ ਦੀ ਕਟਾਈ ਦਾ ਕੰਮ ਤਿੰਨ ਚਾਰ ਦਿਨ ਪੱਛੜ ਜਾਣ ਦੇ ਆਸਾਰ ਹਨ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਰੋਜ਼ਾਨਾ ਵੱਡੀ ਮਾਤਰਾ ਵਿਚ ਝੋਨੇ ਦੀ ਖ਼ਰੀਦ ਸਰਕਾਰੀ ਰਿਕਾਰਡ ਵਿਚ ਦਰਜ ਕਰ ਰਹੀਆਂ ਹਨ, ਪ੍ਰੰਤੂ ਝੋਨਾ ਖ਼ਰੀਦਣ ਦੀ ਪ੍ਰਕਿਰਿਆ ਅਜੇ ਵੀ ਕਥਿਤ ਤੌਰ ‘ਤੇ ਕੁੱਝ ਸ਼ੈਲਰ ਮਾਲਕਾਂ ਵਲੋਂ ਕੀਤੀ ਜਾ ਰਹੀ ਹੈ | ਮੰਡੀ ਵਿਚ ਮਿਲੇ ਕੁੱਝ ਆੜ੍ਹਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਕਪੂਰਥਲਾ ਦਾਣਾ ਮੰਡੀ ਵਿਚ ਕੁੱਝ ਦਿਨ ਪਹਿਲਾਂ ਕਥਿਤ ਤੌਰ ‘ਤੇ 2200 ਤੋਂ ਲੈ ਕੇ 2350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀਆਂ ਢੇਰੀਆਂ ਦਾ ਰੇਟ ਲੱਗਾ ਸੀ ਤੇ ਹੁਣ ਫਿਰ ਇਹ ਰੇਟ ਘੱਟ ਕੇ 2200 ਤੋਂ ਲੈ ਕੇ 2250 ਰੁਪਏ ਪ੍ਰਤੀ ਕੁਇੰਟਲ ਤੱਕ ਹੋ ਗਿਆ ਹੈ | ਮੰਡੀ ਵਿਚ ਝੋਨਾ ਲੈ ਕੇ ਆ ਰਹੇ ਕਿਸਾਨ ਸ਼ੈਲਰ ਮਾਲਕਾਂ ਦੇ ਰਹਿਮੋ ਕਰਮ ‘ਤੇ ਹਨ | ਇਕ ਕਿਸਾਨ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਮੰਡੀ ਵਿਚ ਜਿਹੜੀਆਂ ਝੋਨੇ ਦੀਆਂ ਢੇਰੀਆਂ ਆ ਰਹੀਆਂ ਹਨ, ਉਨ੍ਹਾਂ ਵਿਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵੱਧ ਹੈ | ਝੋਨੇ ਦੀਆਂ ਬਹੁਤ ਸਾਰੀਆਂ ਢੇਰੀਆਂ ਵਿਚ 18 ਪ੍ਰਤੀਸ਼ਤ ਤੋਂ ਲੈ ਕੇ 20-22 ਪ੍ਰਤੀਸ਼ਤ ਤੇ ਕੁੱਝ ਢੇਰੀਆਂ ਵਿਚ 25 ਪ੍ਰਤੀਸ਼ਤ ਤੱਕ ਵੀ ਨਮੀ ਦੀ ਮਾਤਰਾ ਆ ਰਹੀ | ਇਨ੍ਹਾਂ ਝੋਨੇ ਦੀਆਂ ਢੇਰੀਆਂ ‘ਤੇ ਨਿਰਧਾਰਿਤ ਮਾਤਰਾ ਤੋਂ ਵੱਧ ਜੇ 1 ਪ੍ਰਤੀਸ਼ਤ ਨਮੀ ਆਉਂਦੀ ਹੈ ਤਾਂ ਝੋਨੇ ‘ਤੇ 30 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਥਿਤ ਤੌਰ ‘ਤੇ ਕੱਟ ਲਗਾਇਆ ਜਾ ਰਿਹਾ ਹੈ ਤੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਮੰਡੀ ਵਿਚ ਝੋਨੇ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਹੋ ਰਹੀ ਲੁੱਟ ਦੇ ਵਿਰੋਧ ਵਿਚ ਦਾਣਾ ਮੰਡੀ ਮੂਹਰੇ ਧਰਨਾ ਅੱਜ ਕਪੂਰਥਲਾ ਦਾਣਾ ਮੰਡੀ ਵਿਚ ਕਿਸਾਨਾਂ ਨੂੰ ਝੋਨੇ ਦਾ ਸਮਰਥਨ ਮੁੱਲ 2461 ਰੁਪਏ ਪ੍ਰਤੀ ਕੁਇੰਟਲ ਨਾ ਮਿਲਣ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵਲੋਂ 12 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਦਾਣਾ ਮੰਡੀ ਕਪੂਰਥਲਾ ਦੇ ਮੂਹਰੇ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਰਾਣਾ ਐਡਵੋਕੇਟ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਧਰਨਾ ਵਿਚ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿਚੋਂ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖ਼ਰੀਦਣ ਦੇ ਦਾਅਵੇ ਕਰ ਰਹੀ ਹੈ, ਪਰ ਮੰਡੀ ਵਿਚ ਕਿਸਾਨਾਂ ਦਾ ਝੋਨਾ ਘੱਟ ਰੇਟ ‘ਤੇ ਵਿਕਣ ਕਾਰਨ ਉਨ੍ਹਾਂ ਦੀ ਕਥਿਤ ਤੌਰ ‘ਤੇ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਇਲਾਕੇ ਦੇ ਕਿਸਾਨਾਂ ਨੂੰ ਇਸ ਧਰਨੇ ਵਿਚ ਪੁੱਜਣ ਦੀ ਅਪੀਲ ਕੀਤੀ | ਬੇ ਮੌਸਮੀ ਬਰਸਾਤ ਕਾਰਨ ਮੰਡੀਆਂ ਵਿਚ ਝੋਨੇ ਦੀ ਤੁਲਾਈ ਰੁਕੀ , ਸਬਜ਼ੀਆਂ ਦੇ ਖੇਤਾਂ ਵਿਚ ਪਾਣੀ ਦੀ ਭਰਮਾਰ ਫੱਤੂਢੀਂਗਾ, (ਬਲਜੀਤ ਸਿੰਘ)-ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਖੇਤਰ ਫੱਤੂਢੀਂਗਾ ਅਤੇ ਆਸ ਪਾਸ ਸਵੇਰੇ ਕਰੀਬ 8 ਵਜੇ ਪਏ ਬੇਮੌਸਮੀ ਬਰਸਾਤ ਕਾਰਨ ਜਿੱਥੇ ਝੋਨੇ ਦੀ ਕਟਾਈ ਰੁਕ ਗਈ ਉੱਥੇ ਨਾਲ ਹੀ ਮੰਡੀਆਂ ਵਿਚ ਪਿਆ ਝੋਨੇ ਦੀ ਤਲਾਈ ਦਾ ਕੰਮ ਵੀ ਰੁਕ ਗਿਆ | ਭਾਵੇਂ ਕਿ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਮੰਡੀਆਂ ਵਿਚ ਪਏ ਝੋਨੇ ਨੂੰ ਤਰਪਾਲਾਂ ਨਾਲ ਢੱਕਿਆ ਗਿਆ ਪਰ ਬਰਸਾਤ ਜ਼ਿਆਦਾ ਹੋਣ ਕਾਰਨ ਕੁੱਝ ਢੇਰੀਆਂ ਦੇ ਥੱਲਿਓਾ ਦੀ ਪਾਣੀ ਲੰਘਣ ਕਾਰਨ ਗਿੱਲਾ ਹੋ ਗਿਆ | ਕਰੀਬ ਇੱਕ ਘੰਟਾ ਰੁਕ ਰੁਕ ਕੇ ਪਏ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜਾ ਹੋਣ ਕਾਰਨ ਜੋ ਝੋਨਾ ਕਟਾਈ ਲਈ ਤਿਆਰ ਹੈ ਉਹ ਕਰੀਬ ਇੱਕ ਹਫਤੇ ਤੱਕ ਨਹੀਂ ਕੱਟਿਆ ਜਾ ਸਕੇਗਾ | ਜਿੰਨਾ ਕਿਸਾਨਾਂ ਨੇ ਅਗੇਤਾ ਝੋਨਾ ਵੱਢ ਕੇ ਸਬਜ਼ੀਆਂ ਦੀ ਕਾਸ਼ਤ ਆਪਣੇ ਖੇਤਾਂ ਵਿਚ ਕੀਤੀ ਉੱਥੇ ਵੀ ਖੇਤਾਂ ਵਿਚ ਪਾਣੀ ਖੜਾ ਹੋਣ ਕਾਰਨ ਮਟਰਾਂ ਅਤੇ ਹੋਰ ਸਬਜ਼ੀਆਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਦਿੱਖ ਰਿਹਾ ਹੈ | ਕਿਸਾਨ ਜਸਵੰਤ ਸਿੰਘ ਦੂਲੋਵਾਲ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿਚ ਚਾਰ ਏਕੜ ਰਕਬੇ ਵਿਚ ਮਟਰ ਦੀ ਖੇਤੀ ਕੀਤੀ ਹੋਈ ਹੈ ਜਿਸ ਵਿਚ ਮੀਂਹ ਦਾ ਪਾਣੀ ਖੜਾ ਹੋ ਗਿਆ ਅਤੇ ਨਾਲ ਲੱਗਦੇ ਖੇਤਾਂ ਵਿਚ ਝੋਨੇ ਦੀ ਫ਼ਸਲ ਖੜੀ ਹੋਣ ਕਾਰਨ ਪਾਣੀ ਕਿਸੇ ਪਾਸੇ ਨਹੀਂ ਨਿਕਲ ਸਕਦਾ | ਇਸ ਤਰ੍ਹਾਂ ਹੀ ਆੜ੍ਹਤੀ ਕਰਨ ਗੋਇਲ, ਇੰਦਰਜੀਤ ਸਿੰਘ, ਮੰਗਲ ਸਿੰਘ, ਤਰਲੋਚਨ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਬਾਰਿਸ਼ ਤੇਜ਼ ਹੋਈ ਤਾਂ ਮੰਡੀ ਦੇ ਨੀਵੇਂ ਥਾਵਾਂ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਕੁੱਝ ਢੇਰੀਆਂ ਮੀਂਹ ਨਾਲ ਪ੍ਰਭਾਵਿਤ ਵੀ ਹੋਈਆਂ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੁੱਝ ਦਿਨ ਰੁਕ ਕੇ ਝੋਨੇ ਦੀ ਕਟਾਈ ਕਰਨ ਤਾਂ ਜੋ ਝੋਨੇ ਵਿਚ ਨਮੀ ਦੀ ਮਾਤਰਾ ਸਹੀ ਆ ਸਕੇ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ |

Ad Position 21
No active advertisement
ਅਜੀਤ ਡੈਸਕ 12-10-2026
ਕਪੂਰਥਲਾ, 11 ਅਕਤੂਬਰ (ਅਮਰਜੀਤ ਕੋਮਲ)-ਅੱਜ ਸਵੇਰੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਹੋਈ ਜ਼ੋਰਦਾਰ ਬਾਰਿਸ਼ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਖੁੱਲੇ੍ਹ ਅਸਮਾਨ ਹੇਠ ਪਈਆਂ ਬੋਰੀਆਂ ਪਾਣੀ ਨਾਲ ਭਿੱਜ ਗਈਆਂ, ਭਾਵੇਂ ਮੰਡੀਆਂ ਵਿਚ ਸਰਕਾਰ ਵਲੋਂ ਖਰੀਦੀ ਗਈਆਂ ਬੋਰੀਆਂ ਦੇ ਕੁੱਝ ਚੱਕੇ ਤਰਪਾਲਾਂ ਨਾਲ ਢੱਕੇ ਹੋਏ ਸਨ, ਪਰ ਖੁੱਲੇ੍ਹ ਅਸਮਾਨ ਵਿਚ ਪਈਆਂ ਝੋਨੇ ਨਾਲ ਭਰੀਆਂ ਬੋਰੀਆਂ ਬਾਰਿਸ਼ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ | ਜਿਸ ਕਾਰਨ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਬੋਲੀ ਨਹੀਂ ਹੋ ਸਕੀ | ਦੁਪਹਿਰ ਬਾਅਦ 4 ਵਜੇ ਦੇ ਕਰੀਬ ਕਪੂਰਥਲਾ ਦਾਣਾ ਮੰਡੀ ਦਾ ਦੌਰਾ ਕੀਤੇ ਜਾਣ ‘ਤੇ ਦੇਖਿਆ ਗਿਆ ਕਿ ਬਹੁਤ ਸਾਰੀਆਂ ਪਾਣੀ ਨਾਲ ਪ੍ਰਭਾਵਿਤ ਹੋਈਆਂ ਬੋਰੀਆਂ ਟਰੱਕਾਂ ਵਿਚ ਲੱਦੀਆਂ ਜਾ ਰਹੀਆਂ ਸਨ, ਜਦਕਿ ਮੰਡੀ ਦੇ ਫੜਾਂ ‘ਤੇ ਸਫ਼ਾਈ ਮਜ਼ਦੂਰ ਕੁੱਝ ਢੇਰੀਆਂ ਦੀ ਸਫ਼ਾਈ ਕਰਨ ਵਿਚ ਰੁੱਝੇ ਹੋਏ ਸਨ, ਕੁੱਝ ਥਾਵਾਂ ‘ਤੇ ਬੋਰੀਆਂ ਵਿਚੋਂ ਪਾਣੀ ਵੀ ਵਗ ਰਿਹਾ ਸੀ | ਅੱਜ ਹੋਈ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ, ਉਨ੍ਹਾਂ ਨੂੰ ਇਹ ਚਿੰਤਾ ਸਤਾ ਰਹੀ ਹੈ, ਜੇਕਰ ਅਗਲੇ ਦਿਨਾਂ ਵਿਚ ਮੌਸਮ ਖ਼ਰਾਬ ਰਿਹਾ ਤਾਂ ਝੋਨੇ ਦੀ ਕਟਾਈ ਹੋਰ ਲਟਕ ਜਾਵੇਗੀ | ਬਾਰਿਸ਼ ਕਾਰਨ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿੱਛ ਗਈ, ਜਿਸ ਨਾਲ ਇਸ ਫ਼ਸਲ ਦਾ ਝਾੜ ਘਟਣ ਦੇ ਆਸਾਰ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ 10 ਅਕਤੂਬਰ ਨੂੰ 32064 ਮੀਟਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ 32210 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ | ਪਤਾ ਲੱਗਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੇ ਦਿਨ ਤੱਕ 2 ਲੱਖ 20608 ਮੀਟਰਿਕ ਟਨ ਝੋਨਾ ਆ ਚੁੱਕਾ ਹੈ, ਜਿਸ ਵਿਚੋਂ 96849 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਹੋਈ ਹੈ ਤੇ ਅਜੇ ਵੀ ਵੱਖ-ਵੱਖ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਚੱਕੇ ਲੱਗੇ ਹੋਏ ਹਨ | ਪ੍ਰਸ਼ਾਸਨ ਵਲੋਂ ਝੋਨੇ ਦੀ ਖ਼ਰੀਦ ਦੇ ਮਿਥੇ ਗਏ 7 ਲੱਖ 88272 ਮੀਟਰਿਕ ਟਨ ਦੇ ਟੀਚੇ ਵਿਚੋਂ 29.31 ਪ੍ਰਤੀਸ਼ਤ ਝੋਨਾ ਮੰਡੀਆਂ ਵਿਚ ਆਇਆ ਹੈ | ਪਿਛਲੇ ਦਿਨਾਂ ਤੋਂ ਝੋਨੇ ਦੀ ਆਮਦ ਵਿਚ ਲਗਾਤਾਰ ਤੇਜੀ ਆ ਰਹੀ ਸੀ ਤੇ ਅੱਜ ਪਈ ਬਾਰਿਸ਼ ਕਾਰਨ ਅਜੇ ਝੋਨੇ ਦੀ ਕਟਾਈ ਦਾ ਕੰਮ ਤਿੰਨ ਚਾਰ ਦਿਨ ਪੱਛੜ ਜਾਣ ਦੇ ਆਸਾਰ ਹਨ | ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਰੋਜ਼ਾਨਾ ਵੱਡੀ ਮਾਤਰਾ ਵਿਚ ਝੋਨੇ ਦੀ ਖ਼ਰੀਦ ਸਰਕਾਰੀ ਰਿਕਾਰਡ ਵਿਚ ਦਰਜ ਕਰ ਰਹੀਆਂ ਹਨ, ਪ੍ਰੰਤੂ ਝੋਨਾ ਖ਼ਰੀਦਣ ਦੀ ਪ੍ਰਕਿਰਿਆ ਅਜੇ ਵੀ ਕਥਿਤ ਤੌਰ ‘ਤੇ ਕੁੱਝ ਸ਼ੈਲਰ ਮਾਲਕਾਂ ਵਲੋਂ ਕੀਤੀ ਜਾ ਰਹੀ ਹੈ | ਮੰਡੀ ਵਿਚ ਮਿਲੇ ਕੁੱਝ ਆੜ੍ਹਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਕਪੂਰਥਲਾ ਦਾਣਾ ਮੰਡੀ ਵਿਚ ਕੁੱਝ ਦਿਨ ਪਹਿਲਾਂ ਕਥਿਤ ਤੌਰ ‘ਤੇ 2200 ਤੋਂ ਲੈ ਕੇ 2350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀਆਂ ਢੇਰੀਆਂ ਦਾ ਰੇਟ ਲੱਗਾ ਸੀ ਤੇ ਹੁਣ ਫਿਰ ਇਹ ਰੇਟ ਘੱਟ ਕੇ 2200 ਤੋਂ ਲੈ ਕੇ 2250 ਰੁਪਏ ਪ੍ਰਤੀ ਕੁਇੰਟਲ ਤੱਕ ਹੋ ਗਿਆ ਹੈ | ਮੰਡੀ ਵਿਚ ਝੋਨਾ ਲੈ ਕੇ ਆ ਰਹੇ ਕਿਸਾਨ ਸ਼ੈਲਰ ਮਾਲਕਾਂ ਦੇ ਰਹਿਮੋ ਕਰਮ ‘ਤੇ ਹਨ | ਇਕ ਕਿਸਾਨ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਮੰਡੀ ਵਿਚ ਜਿਹੜੀਆਂ ਝੋਨੇ ਦੀਆਂ ਢੇਰੀਆਂ ਆ ਰਹੀਆਂ ਹਨ, ਉਨ੍ਹਾਂ ਵਿਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵੱਧ ਹੈ | ਝੋਨੇ ਦੀਆਂ ਬਹੁਤ ਸਾਰੀਆਂ ਢੇਰੀਆਂ ਵਿਚ 18 ਪ੍ਰਤੀਸ਼ਤ ਤੋਂ ਲੈ ਕੇ 20-22 ਪ੍ਰਤੀਸ਼ਤ ਤੇ ਕੁੱਝ ਢੇਰੀਆਂ ਵਿਚ 25 ਪ੍ਰਤੀਸ਼ਤ ਤੱਕ ਵੀ ਨਮੀ ਦੀ ਮਾਤਰਾ ਆ ਰਹੀ | ਇਨ੍ਹਾਂ ਝੋਨੇ ਦੀਆਂ ਢੇਰੀਆਂ ‘ਤੇ ਨਿਰਧਾਰਿਤ ਮਾਤਰਾ ਤੋਂ ਵੱਧ ਜੇ 1 ਪ੍ਰਤੀਸ਼ਤ ਨਮੀ ਆਉਂਦੀ ਹੈ ਤਾਂ ਝੋਨੇ ‘ਤੇ 30 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਥਿਤ ਤੌਰ ‘ਤੇ ਕੱਟ ਲਗਾਇਆ ਜਾ ਰਿਹਾ ਹੈ ਤੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਮੰਡੀ ਵਿਚ ਝੋਨੇ ਦਾ ਸਮਰਥਨ ਮੁੱਲ ਨਾ ਮਿਲਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਹੋ ਰਹੀ ਲੁੱਟ ਦੇ ਵਿਰੋਧ ਵਿਚ ਦਾਣਾ ਮੰਡੀ ਮੂਹਰੇ ਧਰਨਾ ਅੱਜ ਕਪੂਰਥਲਾ ਦਾਣਾ ਮੰਡੀ ਵਿਚ ਕਿਸਾਨਾਂ ਨੂੰ ਝੋਨੇ ਦਾ ਸਮਰਥਨ ਮੁੱਲ 2461 ਰੁਪਏ ਪ੍ਰਤੀ ਕੁਇੰਟਲ ਨਾ ਮਿਲਣ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵਲੋਂ 12 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਦਾਣਾ ਮੰਡੀ ਕਪੂਰਥਲਾ ਦੇ ਮੂਹਰੇ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਰਾਣਾ ਐਡਵੋਕੇਟ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਧਰਨਾ ਵਿਚ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿਚੋਂ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖ਼ਰੀਦਣ ਦੇ ਦਾਅਵੇ ਕਰ ਰਹੀ ਹੈ, ਪਰ ਮੰਡੀ ਵਿਚ ਕਿਸਾਨਾਂ ਦਾ ਝੋਨਾ ਘੱਟ ਰੇਟ ‘ਤੇ ਵਿਕਣ ਕਾਰਨ ਉਨ੍ਹਾਂ ਦੀ ਕਥਿਤ ਤੌਰ ‘ਤੇ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਇਲਾਕੇ ਦੇ ਕਿਸਾਨਾਂ ਨੂੰ ਇਸ ਧਰਨੇ ਵਿਚ ਪੁੱਜਣ ਦੀ ਅਪੀਲ ਕੀਤੀ | ਬੇ ਮੌਸਮੀ ਬਰਸਾਤ ਕਾਰਨ ਮੰਡੀਆਂ ਵਿਚ ਝੋਨੇ ਦੀ ਤੁਲਾਈ ਰੁਕੀ , ਸਬਜ਼ੀਆਂ ਦੇ ਖੇਤਾਂ ਵਿਚ ਪਾਣੀ ਦੀ ਭਰਮਾਰ ਫੱਤੂਢੀਂਗਾ, (ਬਲਜੀਤ ਸਿੰਘ)-ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਖੇਤਰ ਫੱਤੂਢੀਂਗਾ ਅਤੇ ਆਸ ਪਾਸ ਸਵੇਰੇ ਕਰੀਬ 8 ਵਜੇ ਪਏ ਬੇਮੌਸਮੀ ਬਰਸਾਤ ਕਾਰਨ ਜਿੱਥੇ ਝੋਨੇ ਦੀ ਕਟਾਈ ਰੁਕ ਗਈ ਉੱਥੇ ਨਾਲ ਹੀ ਮੰਡੀਆਂ ਵਿਚ ਪਿਆ ਝੋਨੇ ਦੀ ਤਲਾਈ ਦਾ ਕੰਮ ਵੀ ਰੁਕ ਗਿਆ | ਭਾਵੇਂ ਕਿ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਮੰਡੀਆਂ ਵਿਚ ਪਏ ਝੋਨੇ ਨੂੰ ਤਰਪਾਲਾਂ ਨਾਲ ਢੱਕਿਆ ਗਿਆ ਪਰ ਬਰਸਾਤ ਜ਼ਿਆਦਾ ਹੋਣ ਕਾਰਨ ਕੁੱਝ ਢੇਰੀਆਂ ਦੇ ਥੱਲਿਓਾ ਦੀ ਪਾਣੀ ਲੰਘਣ ਕਾਰਨ ਗਿੱਲਾ ਹੋ ਗਿਆ | ਕਰੀਬ ਇੱਕ ਘੰਟਾ ਰੁਕ ਰੁਕ ਕੇ ਪਏ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜਾ ਹੋਣ ਕਾਰਨ ਜੋ ਝੋਨਾ ਕਟਾਈ ਲਈ ਤਿਆਰ ਹੈ ਉਹ ਕਰੀਬ ਇੱਕ ਹਫਤੇ ਤੱਕ ਨਹੀਂ ਕੱਟਿਆ ਜਾ ਸਕੇਗਾ | ਜਿੰਨਾ ਕਿਸਾਨਾਂ ਨੇ ਅਗੇਤਾ ਝੋਨਾ ਵੱਢ ਕੇ ਸਬਜ਼ੀਆਂ ਦੀ ਕਾਸ਼ਤ ਆਪਣੇ ਖੇਤਾਂ ਵਿਚ ਕੀਤੀ ਉੱਥੇ ਵੀ ਖੇਤਾਂ ਵਿਚ ਪਾਣੀ ਖੜਾ ਹੋਣ ਕਾਰਨ ਮਟਰਾਂ ਅਤੇ ਹੋਰ ਸਬਜ਼ੀਆਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਦਿੱਖ ਰਿਹਾ ਹੈ | ਕਿਸਾਨ ਜਸਵੰਤ ਸਿੰਘ ਦੂਲੋਵਾਲ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿਚ ਚਾਰ ਏਕੜ ਰਕਬੇ ਵਿਚ ਮਟਰ ਦੀ ਖੇਤੀ ਕੀਤੀ ਹੋਈ ਹੈ ਜਿਸ ਵਿਚ ਮੀਂਹ ਦਾ ਪਾਣੀ ਖੜਾ ਹੋ ਗਿਆ ਅਤੇ ਨਾਲ ਲੱਗਦੇ ਖੇਤਾਂ ਵਿਚ ਝੋਨੇ ਦੀ ਫ਼ਸਲ ਖੜੀ ਹੋਣ ਕਾਰਨ ਪਾਣੀ ਕਿਸੇ ਪਾਸੇ ਨਹੀਂ ਨਿਕਲ ਸਕਦਾ | ਇਸ ਤਰ੍ਹਾਂ ਹੀ ਆੜ੍ਹਤੀ ਕਰਨ ਗੋਇਲ, ਇੰਦਰਜੀਤ ਸਿੰਘ, ਮੰਗਲ ਸਿੰਘ, ਤਰਲੋਚਨ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਬਾਰਿਸ਼ ਤੇਜ਼ ਹੋਈ ਤਾਂ ਮੰਡੀ ਦੇ ਨੀਵੇਂ ਥਾਵਾਂ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਕੁੱਝ ਢੇਰੀਆਂ ਮੀਂਹ ਨਾਲ ਪ੍ਰਭਾਵਿਤ ਵੀ ਹੋਈਆਂ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੁੱਝ ਦਿਨ ਰੁਕ ਕੇ ਝੋਨੇ ਦੀ ਕਟਾਈ ਕਰਨ ਤਾਂ ਜੋ ਝੋਨੇ ਵਿਚ ਨਮੀ ਦੀ ਮਾਤਰਾ ਸਹੀ ਆ ਸਕੇ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਹਰੋਲੀ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਆਟੋਮੇਟਿਡ ਟੈਸਟਿੰਗ ਸਟੇਸ਼ਨ , ਮੁਕੇਸ਼ ਅਗਨੀਹੋਤਰੀ ਨੇ ਰੱਖਿਆ ਨੀਂ... ਅਗਲੀ ਖ਼ਬਰ ਬੇਮੌਸਮੀ ਬਰਸਾਤ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੂਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਨਮੀ ਦੇ ਬਹਾਨੇ ਸ਼ੈਲਰਾਂ ਵਾਲੇ...
Ad Position 24