ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਿਓ ਤੇ ਧੀ ਜ਼ਖ਼ਮੀ
ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਢਿਲਵਾਂ ਵਿਖੇ ਪਿੰਡ ਰਾਜਪੁਰ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਓ ਤੇ ਧੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵਲੋਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ | ਜੇਰੇ ਇਲਾਜ ਬੱਗਾ ਸਿੰਘ ਪੁੱਤਰ ਬਾਊ ਰਾਮ ਵਾਸੀ ਨਰਕਟ ਢਿਲਵਾਂ ਨੇ ਦੱਸਿਆ ਕਿ ਉਹ ਆਪਣੀ ਲੜਕੀ ਸਿਮਰਨ ਨਾਲ ਮੋਟਰਸਾਈਕਲ ‘ਤੇ ਜਾ ਰਹੇ ਸਨ ਜਦੋਂ ਉਹ ਰਾਜਪੁਰ-ਮੇਜਰਵਾਲ ਰੋਡ ‘ਤੇ ਸਨ ਤਾਂ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਜਿਸ ਕਾਰਨ ਮੇਰੀ ਲੱਤ ਟੁੱਟ ਗਈ ਜਦਕਿ ਮੇਰੀ ਲੜਕੀ ਦੇ ਵੀ ਸੱਟਾਂ ਲੱਗੀਆਂ | ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਨਵਜੋਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਵਿਅਕਤੀ | ਤਸਵੀਰ: ਤਿਲਕਰਾਜ
12-10-2026