12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜ਼ੋਰਦਾਰ ਬਾਰਿਸ਼ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਈਆਂ ਹਜ਼ਾਰਾਂ ਬੋਰੀਆਂ ਪਾਣੀ ਨਾਲ ਭਿੱਜੀਆਂ

ਨਡਾਲਾ, 11 ਅਕਤੂਬਰ (ਰਘਬਿੰਦਰ ਸਿੰਘ)- ਨਡਾਲਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਅੱਜ ਸਵੇਰੇ ਪਏ ਮੀਂਹ ਕਾਰਨ ਨਡਾਲਾ ਦੀਆਂ ਅਨਾਜ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਈ ਝੋਨੇ ਦੀ ਫ਼ਸਲ ਭਿੱਜਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਇਸ ਸਬੰਧੀ ਮੰਡੀ ਵਿਖੇ ਗੱਲਬਾਤ ਕਰਦਿਆਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਭਾਵੇਂ ਸਰਕਾਰ ਵੱਲੋਂ ਇਸ ਅਨਾਜ ਮੰਡੀ ਵਿਚ ਇੱਕ ਸ਼ੈੱਡ ਬਣਾਇਆ ਗਿਆ ਹੈ, ਪਰ ਝੋਨੇ ਦੀ ਆਮਦ ਦੇ ਮੁਕਾਬਲੇ ਇਹ ਨਾਕਾਫ਼ੀ ਹੈ, ਜਿਸ ਕਾਰਨ ਕਿਸਾਨ ਆਪਣੀ ਫ਼ਸਲ ਖੁੱਲ੍ਹੇ ਅਸਮਾਨ ਦੀ ਨੀਲੀ ਛੱਤ ਹੇਠ ਰੱਖਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਭੁਲੱਥ ਰੋਡ ‘ਤੇ ਸਥਿਤ ਇਹ ਅਨਾਜ ਮੰਡੀ ਸੜਕ ਦੇ ਪੱਧਰ ਤੋਂ ਕਾਫ਼ੀ ਨੀਵੀਂ ਹੋਣ ਕਾਰਨ ਬਰਸਾਤ ਸਮੇਂ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਿਸਾਨਾਂ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ, ਪੰਜਾਬ ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਭੁਲੱਥ ਰੋਡ ਸਥਿਤ ਨਡਾਲਾ ਅਨਾਜ ਮੰਡੀ ਵਿਚ ਪਹਿਲ ਦੇ ਆਧਾਰ ‘ਤੇ ਹੋਰ ਸ਼ੈੱਡ ਬਣਾਏ ਜਾਣ, ਮੰਡੀ ਦੀ ਨੀਵੀਂ ਸਤ੍ਹਾ ਉੱਚੀ ਕੀਤੀ ਜਾਵੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੀਂਹ ਕਾਰਨ ਭਿੱਜੇ ਝੋਨੇ ਦੀ ਖ਼ਰੀਦ ਸਮੇਂ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਫ਼ਸਲ ਦੀ ਖ਼ਰੀਦ ਤੇ ਲਿਫ਼ਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ | ਫਗਵਾੜਾ ਦੀਆਂ ਮੰਡੀਆਂ ਵਿਚ 140549 ਕੁਵਿੰਟਲ ਝੋਨਾ ਚੁੱਕਣ ਵਾਲਾ ਪਿਆ ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ | ਮੰਡੀਆਂ ਵਿਚ ਵਿੱਕਰੀ ਲਈ ਲਿਆਂਦੀ ਝੋਨੇ ਦੀ ਫ਼ਸਲ ਮੀਂਹ ਕਾਰਨ ਗਿੱਲੀ ਹੋ ਗਈ | ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ | ਫਗਵਾੜਾ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿਚ 186496 ਕੁਵਿੰਟਲ ਝੋਨਾ ਮੰਡੀਆਂ ਵਿਚ ਆ ਚੁੱਕਾ ਹੈ ਅਤੇ 140549 ਕੁਵਿੰਟਲ ਝੋਨਾ ਚੁੱਕਣ ਵਾਲਾ ਪਿਆ | 45947 ਕੁਵਿੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ | ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੀ ਮੁੱਖ ਅਨਾਜ ਮੰਡੀ ਵਿਚ 136406 ਕੁਵਿੰਟਲ ,ਮਾਣਕ ਵਾਹਦ 12634 ਕੁਵਿੰਟਲ, ਰਾਣੀਪੁਰ 6045 ਕੁਵਿੰਟਲ, ਰਿਹਾਣਾ ਜੱਟਾ 16911 ਕੁਵਿੰਟਲ,ਰਾਵਲਪਿੰਡੀ 6980 ਕੁਵਿੰਟਲ ਅਤੇ ਪਾਸ਼ਟਾ 7520 ਕੁਵਿੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਫਗਵਾੜਾ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿਚ ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਵੇਅਰ ਹਾਊਸ ਆਦਿ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਕੀਤੀ ਜਾਂ ਰਹੀ ਹੈ | ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵਲੋਂ ਫਗਵਾੜਾ ਮੁੱਖ ਅਨਾਜ ਮੰਡੀ ਤੋ ਇਲਾਵਾ ਰਾਣੀਪੁਰ, ਮਾਣਕ ਵਾਹਦ, ਰਿਹਾਣਾ ਜੱਟਾ, ਪਾਂਸ਼ਟਾ, ਰਾਵਲਪਿੰਡੀ ਵਿਖੇ ਪਨਗ੍ਰੇਨ 48789 ਕੁਵਿੰਟਲ, ਮਾਰਕਫੈੱਡ 17996 ਕੁਵਿੰਟਲ, ਪਨਸਪ 30996 ਕੁਵਿੰਟਲ, ਵੇਅਰ ਹਾਊਸ 41768 ਕੁਵਿੰਟਲ ਆਦਿ ਖ਼ਰੀਦ ਏਜੰਸੀਆਂ ਦਾ ਝੋਨਾ ਚੁੱਕਣ ਵਾਲਾ ਪਿਆ ਹੈ |

Ad Position 21
No active advertisement
ਬੇਮੌਸਮੀ ਬਰਸਾਤ ਕਾਰਨ ਬੇਗੋਵਾਲ ਮੰਡੀਆਂ ਵਿਚ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਤਰਪਾਲਾਂ ਨਾਲ ਢਕੀ ਝੋਨੇ ਦੀ ਜਿਨਸ ਦਿਖਾਈ ਦੇ ਰਹੀ | ਤਸਵੀਰ: ਸੁਖਜਿੰਦਰ ਸਿੰਘ 12-10-2026

Ad Position 22
No active advertisement
ਪਿਛਲੀ ਖ਼ਬਰ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਵੱਲੋਂ ਅੱਜ ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਮੁਫ਼ਤ ਕਾਨੂੰਨੀ ਸਹਾਇਤਾ ਸੰਬੰਧੀ ਸੈਮੀਨਾਰ ਕਰਵਾਇਆ
Ad Position 24