ਨੂਰਪੁਰ ਬੇਦੀ ਦੇ ਡੇਅਰੀ ਫਾਰਮਰਾਂ ਦੀ ਮੀਟਿੰਗ ਫੀਡਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਈ
ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਵਿਖੇ ਅੱਜ ਡੇਅਰੀ ਫਾਰਮਰਾਂ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਪਸ਼ੂਆਂ ਦੀਆਂ ਫੀਡਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡੇਅਰੀ ਫਾਰਮਰਾਂ ਨੇ ਕਿਹਾ ਕਿ ਸਾਲ ਵਿਚ ਦੋ ਤੋਂ ਤਿੰਨ ਵਾਰ ਫੀਡਾਂ ਦੇ ਰੇਟ ਤੇਜ਼ੀ ਨਾਲ ਵਧਾਏ ਜਾਣ ਕਾਰਨ ਪਸ਼ੂ ਪਾਲਕਾਂ ’ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ।
ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਵਿਖੇ ਅੱਜ ਡੇਅਰੀ ਫਾਰਮਰਾਂ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਪਸ਼ੂਆਂ ਦੀਆਂ ਫੀਡਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਡੇਅਰੀ ਫਾਰਮਰਾਂ ਨੇ ਕਿਹਾ ਕਿ ਸਾਲ ਵਿਚ ਦੋ ਤੋਂ ਤਿੰਨ ਵਾਰ ਫੀਡਾਂ ਦੇ ਰੇਟ ਤੇਜ਼ੀ ਨਾਲ ਵਧਾਏ ਜਾਣ ਕਾਰਨ ਪਸ਼ੂ ਪਾਲਕਾਂ ’ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ। ਮੀਟਿੰਗ ਵਿਚ ਡੇਅਰੀ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਮੱਖਣ ਬਾਹਮਣ ਮਾਜਰਾ, ਨਿਰਮਲ ਸਿੰਘ ਸੰਦੋਆ, ਪਰਮਜੀਤ ਸਿੰਘ ਬਾਹਮਣ ਮਾਜਰਾ, ਮਨੀ ਰਾਏਪੁਰ, ਤੇਜਾ ਰੁੜੇਵਾਲ, ਹਿੰਮਤ ਆਜਮਪੁਰ, ਗੁਰਪ੍ਰੀਤ ਸਿੰਘ ਧਾਮੀ ਬੜਵਾ, ਸੁਖਪ੍ਰੀਤ ਸਿੰਘ ਬੜਵਾ , ਹਰਪ੍ਰੀਤ ਸਿੰਘ ਬਾਹਮਣ ਮਾਜਰਾ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਫੀਡ ਫ਼ੈਕਟਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਲਗਾਤਾਰ ਕੀਮਤਾਂ ਵਿਚ ਵਾਧਾ ਹੁੰਦਾ ਰਿਹਾ ਤਾਂ ਡੇਅਰੀ ਫਾਰਮਰ ਸੜਕਾਂ ’ਤੇ ਉੱਤਰਨ ਅਤੇ ਧਰਨੇ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਫੀਡ ਦੀਆਂ ਵਧਦੀਆਂ ਕੀਮਤਾਂ ਕਾਰਨ ਪਸ਼ੂ ਪਾਲਣ ਦਾ ਖਰਚਾ ਵਧ ਰਿਹਾ ਹੈ, ਜਿਸ ਨਾਲ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਫੀਡ ਫ਼ੈਕਟਰੀਆਂ ਵਲੋਂ ਕੀਮਤਾਂ ਵਿਚ ਕੀਤੇ ਜਾਂਦੇ ਵਾਧੇ ਸਬੰਧੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫੀਡਾਂ ਦੀਆਂ ਕੀਮਤਾਂ ਵਿਚ ਵਾਰ-ਵਾਰ ਹੋ ਰਹੇ ਵਾਧੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਡੇਅਰੀ ਫਾਰਮਰਾਂ ਨੂੰ ਰਾਹਤ ਦੇਣ ਲਈ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੀਡਾਂ ਦੇ ਰੇਟਾਂ ਵਿਚ ਬੇਲੋੜੇ ਵਾਧੇ ਨੂੰ ਰੋਕਣ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਡੇਅਰੀ ਫਾਰਮਰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ।