19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐੱਸ . ਸੀ .- ਬੀ . ਸੀ . ਅਧਿਆਪਕ ਜਥੇਬੰਦੀ ਪੰਜਾਬ ਵਲੋਂ ਮਿਡ - ਡੇ - ਮੀਲ ਦੀ ਰਾਸ਼ੀ ਜਲਦੀ ਜਾਰੀ ਕਰਨ ਦੀ ਮੰਗ ਛੇ ਮਹੀਨਿਆਂ ਤੋਂ ਫ਼ੰਡ ਨਾ ਮਿਲਣ ਕਾਰਨ ਅਧਿਆਪਕ ਪ੍ਰੇਸ਼ਾਨ

ਰੂਪਨਗਰ, 18 ਅਕਤੂਬਰ (ਸਤਨਾਮ ਸਿੰਘ ਸੱਤੀ)-ਐੱਸ. ਸੀ.

Ad Position 21
No active advertisement
ਅਜੀਤ ਡੈਸਕ 19-10-2026
ਰੂਪਨਗਰ, 18 ਅਕਤੂਬਰ (ਸਤਨਾਮ ਸਿੰਘ ਸੱਤੀ)-ਐੱਸ.ਸੀ.ਬੀ.ਸੀ. ਅਧਿਆਪਕ ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਨੇ ਸਿੱਖਿਆ ਵਿਭਾਗ ਤੋਂ ਮਿੱਡ-ਡੇ-ਮੀਲ ਲਈ ਬਕਾਇਆ ਰਾਸ਼ੀ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਫ਼ੰਡ ਨਾ ਮਿਲਣ ਕਾਰਨ ਅਧਿਆਪਕ ਆਪਣੀਆਂ ਜੇਬਾਂ ’ਚੋਂ ਖ਼ਰਚ ਕਰਨ ਅਤੇ ਦੁਕਾਨਦਾਰਾਂ ਤੋਂ ਰਾਸ਼ਨ ਉਧਾਰ ਲੈਣ ਲਈ ਮਜਬੂਰ ਹਨ। ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਐੱਸ.ਐੱਨ.ਏ. ਸਪਰਸ਼ ਯੋਜਨਾ ਤਹਿਤ ਬਿੱਲ ਜਮਾਂ ਕਰਵਾਉਣ ਦੀ ਨਵੀਂ ਪ੍ਰਕਿਰਿਆ ਕਾਰਨ ਅਧਿਆਪਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਦੁੱਧ, ਦਹੀਂ, ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦ ਸਬੰਧੀ ਹੱਥੀਂ ਲਿਖੀਆਂ ਰਸੀਦਾਂ ਦੀ ਥਾਂ ਫ਼ਰਮਾਂ ਦੇ ਬਿੱਲ ਮੰਗੇ ਜਾ ਰਹੇ ਹਨ, ਜਦਕਿ ਛੋਟੇ ਵਿਕਰੇਤਾਵਾਂ ਕੋਲ ਬਿੱਲ ਬੁੱਕਾਂ ਨਹੀਂ ਹੁੰਦੀਆਂ। ਇਸ ਕਾਰਨ ਕਈ ਸਕੂਲਾਂ ਦੇ ਬਿੱਲ ਵਾਰ-ਵਾਰ ਰੱਦ ਹੋ ਰਹੇ ਹਨ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਬਿੱਲਾਂ ਦੀ ਪ੍ਰਕਿਰਿਆ ਸਰਲ ਬਣਾਉਣ ਅਤੇ ਬਕਾਇਆ ਫ਼ੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਬੀ.ਐਲ.ਓ. ਡਿਊਟੀਆਂ, ਜਨਗਣਨਾ ਅਤੇ ਹੋਰ ਗੈਰ-ਵਿੱਦਿਅਕ ਕੰਮਾਂ ਕਾਰਨ ਵਾਧੂ ਬੋਝ ਹੇਠ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਰਾਸ਼ੀ ਜਾਰੀ ਨਾ ਕੀਤੀ ਗਈ ਅਤੇ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਧਿਆਪਕ ਮਿੱਡ-ਡੇ-ਮੀਲ ਸਕੀਮ ਚਲਾਉਣ ਤੋਂ ਅਸਮਰਥ ਹੋ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ’ਚ ਵਿਰਾਸਤੀ ਸੰਧੀ ਸਥਾਨ ਦੀ ਸੰਭਾਲ ਤੇ ਬੁਨਿਆਦੀ ਸਹੂਲਤਾਂ ਲਈ ਐਮ.ਪੀ. ਲੈੱਡ ਫ਼ੰਡ ’ਚੋਂ 10 ਲੱਖ ਰੁਪਏ ਦੇਣ ਦਾ ਐ... ਅਗਲੀ ਖ਼ਬਰ ਨੂਰਪੁਰ ਬੇਦੀ ਦੇ ਡੇਅਰੀ ਫਾਰਮਰਾਂ ਦੀ ਮੀਟਿੰਗ ਫੀਡਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟਾਈ
Ad Position 24