ਜਨਰਲ ਮੈਂਟੀਨੈਂਸ ਕਾਰਨ ਅੱਜ 28 ਨੂੰ ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਾਢੇ 10 ਤੋਂ 4 ਵਜੇ ਤੱਕ ਬੰਦ ਰਹੇਗੀ
ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਿਤੀ 28 ਅਕਤੂਬਰ ਦਿਨ ਬੁੱਧਵਾਰ ਨੂੰ ਜਨਰਲ ਮੈਂਟੀਨੈਂਸ ਕਾਰਨ 11 ਕੇ. ਵੀ.
ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮਿਤੀ 28 ਅਕਤੂਬਰ ਦਿਨ ਬੁੱਧਵਾਰ ਨੂੰ ਜਨਰਲ ਮੈਂਟੀਨੈਂਸ ਕਾਰਨ 11 ਕੇ.ਵੀ. ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.30 ਵਜੇ ਤੋਂ ਦੁਪਹਿਰ 4 ਵਜੇ ਤੱਕ ਰਹੇਗੀ। ਇਸ ਦੌਰਾਨ ਜਵਾਹਰ ਮਾਰਕੀਟ ਫੀਡਰ ਅਧੀਨ ਆਉਂਦੇ ਖੇਤਰ ਜਵਾਹਰ ਮਾਰਕੀਟ, ਐਮ.ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲੇਹੜੀ, ਬ੍ਰਹਮਪੁਰ ਉਪਰਲਾ, ਅਜੌਲੀ, ਦਬਖੇੜਾ ਅੱਪਰ, ਜਾਂਦਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ। ਵਿਭਾਗ ਅਨੁਸਾਰ ਸ਼ਟਡਾਊਨ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਊਨ ਕੈਂਸਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਆਮ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਲਈ ਵਿਭਾਗ ਨੇ ਸਹਿਯੋਗ ਦੀ ਮੰਗ ਕੀਤੀ ਹੈ।