28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚੋਈ ਬਾਜ਼ਾਰ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੈਬਨਿਟ ਮੰਤਰੀ ਬੈਂਸ ਨੇ ਕੀਤੀ ਸ਼ਿਰਕਤ

ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਜੇ ਐਸ ਨਿੱਕੂਵਾਲ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਵਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-10-2026
ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਜੇ ਐਸ ਨਿੱਕੂਵਾਲ)-ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਵਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਇੱਕ ਬਹੁਤ ਹੀ ਮਹਾਨ ਸ਼ਖ਼ਸੀਅਤ ਸਨ। ਜਿਨ੍ਹਾਂ ਵਲੋਂ ਰਾਮਾਇਣ ਦੀ ਰਚਨਾ ਕੀਤੀ ਗਈ, ਉਨ੍ਹਾਂ ਕਿਹਾ ਕਿ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਵਲੋਂ ਲਿਖੀ ਗਈ ਰਮਾਇਣ ਵਿਚ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਆਦਰਸ਼ਵਾਦੀ ਹੋਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਲਕਸ਼ਮਣ ਤੋਂ ਵੱਡੇ ਭਰਾ ਦਾ ਸਤਿਕਾਰ ਕਰਨ ਦੀ ਸਿੱਖਿਆ ਮਿਲਦੀ ਹੈ ਅਤੇ ਮਾਤਾ ਸੀਤਾ ਜੀ ਤੋਂ ਸਾਨੂੰ ਪਤੀ ਵਰਤਾ ਹੋਣ ਦੀ ਪੇ੍ਰਰਨਾ ਮਿਲਦੀ ਹੈ।ਸਮਾਗਮ ਦੌਰਾਨ ਭਜਨ ਮੰਡਲੀ ਵਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਰਾਜ ਘਈ ਵਲੋਂ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਰਵੀ ਹੰਸ ਚੇਅਰਮੈਨ ਰੇਹੜੀ ਫੜੀ ਖੋਖੇ ਪ੍ਰਧਾਨ ਵਾਲਮੀਕਿ ਸਭਾ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ, ਹਰਪਾਲ ਕੌਰ ਮੀਤ ਪ੍ਰਧਾਨ, ਅਰਸ਼ਵਿੰਦਰ ਕੌਰ ਕੌਂਸਲਰ, ਰਜਿੰਦਰ ਬਿੰਦੀ ਭਾਰਤੀ ਵਾਲਮੀਕਿ ਧਰਮ ਸਮਾਜ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ, ਦੀਪਕ ਆਂਗਰਾ ਕੌਂਸਲਰ, ਅਮਨਦੀਪ ਕੌਰ ਕੌਂਸਲਰ, ਜਗਜੀਤ ਸਿੰਘ ਜੱਗੀ ਠੇਕੇਦਾਰ, ਜਸਪ੍ਰੀਤ ਸਿੰਘ ਅਰੋੜਾ, ਮਾਸਟਰ ਰਾਜ ਕੁਮਾਰ, ਰਾਜੀਵ ਘਈ, ਧਰਮਪਾਲ, ਸੰਜੀਵ ਘਈ, ਰਾਮਪਾਲ, ਰੋਹਿਤ ਘਈ, ਰਾਮ ਪ੍ਰਕਾਸ਼, ਸੰਜੀਵ ਕੁਮਾਰ, ਪਰਮਿੰਦਰ ਘੱਗਾ, ਹਰੀਕਿਸ਼ਨ, ਓਮ ਪ੍ਰਕਾਸ਼, ਸੁਖਦੇਵ ਸਿੰਘ ਬੀਟੀ ਸਿੱਧੂ ਕੌਂਸਲਰ, ਐਡਵੋਕੇਟ ਜਰਨੈਲ ਸਿੰਘ ਸੁਰਤਾਪੁਰ, ਜਤਿਨ ਕੌਂਸਲ, ਰਾਜਦੀਪ ਕਾਕੂ, ਜਸਦੀਪ ਆਲਮ, ਰਹਿਤ ਕਾਲੀਆ, ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਧਾਰਮਿਕ ਮੰਚ ’ ਤੇ ਪੁੱਜੇ ਹਰਜੋਤ ਬੈਂਸ , ਸੰਗਤਾਂ ਨੂੰ ਦਿੱਤੀਆਂ ਵਧਾਈਆਂ ਨੰਗਲ ’ਚ ਵ... ਅਗਲੀ ਖ਼ਬਰ ਬੁਢਾਪਾ ਤੇ ਹੋਰ ਪੈਨਸ਼ਨਾਂ 5,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ
Ad Position 24