29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਨੂਰਪੁਰ ਬੇਦੀ ਨੇ ਅੰਤਰ-ਸਕੂਲ ਯੁਵਕ ਮੇਲਾ ਕਰਵਾਇਆ

ਨੂਰਪੁਰ ਬੇਦੀ, 29 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਅੰਤਰਰਾਸ਼ਟਰੀ ਸਵੈ-ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਅਧੀਨ ਖੇਤਰ ਨੂਰਪੁਰ ਬੇਦੀ ਵਲੋਂ ਪੀਰ ਬਾਬਾ ਜਿੰਦਾ ਸ਼ਹੀਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸਿੰਘਪੁਰ ਵਿਖੇ ਅੰਤਰ-ਸਕੂਲ ਯੁਵਕ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਲਗਭਗ 120 ਵਿਦਿਆਰਥੀਆਂ, 30 ਅਧਿਆਪਕਾਂ ਅਤੇ 20 ਦੇ ਕਰੀਬ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 30-10-2026
ਨੂਰਪੁਰ ਬੇਦੀ, 29 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਅੰਤਰਰਾਸ਼ਟਰੀ ਸਵੈ-ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਅਧੀਨ ਖੇਤਰ ਨੂਰਪੁਰ ਬੇਦੀ ਵਲੋਂ ਪੀਰ ਬਾਬਾ ਜਿੰਦਾ ਸ਼ਹੀਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸਿੰਘਪੁਰ ਵਿਖੇ ਅੰਤਰ-ਸਕੂਲ ਯੁਵਕ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਲਗਭਗ 120 ਵਿਦਿਆਰਥੀਆਂ, 30 ਅਧਿਆਪਕਾਂ ਅਤੇ 20 ਦੇ ਕਰੀਬ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਬਾਣਗੜ੍ਹ ਸਾਹਿਬ, ਜੇਤੇਵਾਲ ਦੇ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਵਲੋਂ ਮੂਲ ਮੰਤਰ ਦੇ ਪਾਠ ਨਾਲ ਕੀਤੀ ਗਈ। ਮੇਜ਼ਬਾਨ ਸਕੂਲ ਦੇ ਐਮ. ਡੀ. ਓਂਕਾਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਯੁਵਕ ਮੇਲੇ ਦੌਰਾਨ ਸ਼ੁੱਧ ਗੁਰਬਾਣੀ ਉਚਾਰਨ, ਰੰਗ ਭਰੋ, ਸੁੰਦਰ ਲਿਖਾਈ, ਕਵਿਤਾ, ਭਾਸ਼ਣ ਅਤੇ ਸੁੰਦਰ ਦਸਤਾਰ ਸਜਾਉਣ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸੇਵੀ ਕਮਲ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਰੰਗ ਭਰੋ ਮੁਕਾਬਲੇ ਦੇ ਪਹਿਲੇ ਵਰਗ ਵਿਚ ਮਾਡਰਨ ਕੈਂਬਰਿਜ ਸਕੂਲ, ਕਰੂਰਾ ਦੇ ਤਨਵੀਰ ਸ਼ਰਮਾ ਨੇ ਪਹਿਲਾ, ਮਧੂਵਨ ਵਾਟਿਕਾ ਸਕੂਲ ਦੇ ਦਿਵਿਆਂਸ਼ ਪੁਰੀ ਨੇ ਦੂਜਾ ਅਤੇ ਬਾਬਾ ਗੁਰਦਿੱਤਾ ਪਬਲਿਕ ਸਕੂਲ, ਡੂਮੇਵਾਲ ਦੀ ਖੁਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਵਰਗ ਵਿਚ ਮਾਡਰਨ ਕੈਂਬਰਿਜ ਸਕੂਲ ਦੀ ਅਰਾਧਿਆ ਸੈਣੀ ਪਹਿਲੇ, ਹਰਬੀਨ ਕੌਰ ਦੂਜੇ ਅਤੇ ਮਧੂਵਨ ਵਾਟਿਕਾ ਸਕੂਲ, ਅਸਮਾਨਪੁਰ ਦੀ ਹਰਸੀਰਤ ਕੌਰ ਤੀਜੇ ਸਥਾਨ ’ਤੇ ਰਹੀ। ਸੁੰਦਰ ਲਿਖਾਈ ਦੇ ਪਹਿਲੇ ਵਰਗ ਵਿਚ ਮਧੂਵਨ ਵਾਟਿਕਾ ਸਕੂਲ, ਅਸਮਾਨਪੁਰ ਦੀ ਜਸਰੀਤ ਕੌਰ ਨੇ ਪਹਿਲਾ, ਮਨਸੀਰਤ ਕੌਰ ਨੇ ਦੂਜਾ ਅਤੇ ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਵਰਗ ਵਿਚ ਸਰਕਾਰੀ ਹਾਈ ਸਕੂਲ ਦੀ ਹਰਸ਼ਿਤਾ ਸ਼ਰਮਾ ਪਹਿਲੇ, ਸਰਕਾਰੀ ਪ੍ਰਾਇਮਰੀ ਸਕੂਲ, ਮਣਕੋਲੀ ਦੀ ਮਨਜੋਤ ਕੌਰ ਦੂਜੇ ਅਤੇ ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਦੀ ਹਿਮਾਸ਼ੀ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਮੁਕਾਬਲਿਆਂ ਦੌਰਾਨ ਸੁਰਿੰਦਰ ਸੈਣੀ, ਗੁਰਵਿੰਦਰ ਸਿੰਘ ਲਾਲਪੁਰੀ, ਨਿਰਵੈਰ ਸਿੰਘ ਅਰਸ਼ੀ, ਸਰੋਜ ਬਾਲਾ, ਧਨੀ ਰਾਮ, ਮੈਡਮ ਰਾਜਵਿੰਦਰ ਕੌਰ, ਧਰਮਪ੍ਰੀਤ ਸਿੰਘ ਗੋਹਲਣੀ, ਅੰਮ੍ਰਿਤਜੋਤ ਸਿੰਘ ਗੋਹਲਣੀ, ਜਸ਼ਨਜੋਤ ਸਿੰਘ ਕਕਰਾਲਾ, ਜ਼ੋਨਲ ਸਕੱਤਰ ਮਨਦੀਪ ਸਿੰਘ, ਰਾਮਦਾਸ ਸੈਣੀ ਮੁਕਾਰੀ, ਰਾਕੇਸ਼ ਸੋਹਲ, ਅਵਤਾਰ ਸਿੰਘ ਸੰਗੀਤ ਅਧਿਆਪਕ, ਮੈਡਮ ਪੁਸ਼ਪਾ, ਰਾਸ਼ਟਰਪਤੀ ਐਵਾਰਡੀ ਮਾਸਟਰ ਸੋਹਨ ਲਾਲ, ਲਖਵਿੰਦਰ ਸਿੰਘ ਬਜਰੂੜ, ਅਮਨਦੀਪ ਕੌਰ ਕਾਨਪੁਰ ਖੂਹੀ, ਗੁਰਨਾਮ ਸਿੰਘ ਕਾਨਪੁਰ ਖੂਹੀ, ਰਣਜੀਤ ਸਿੰਘ ਭੈਣੀ, ਧਿਆਨ ਸਿੰਘ ਮਵਾ, ਕੁਲਵੀਰ ਸਿੰਘ ਚੌਂਤਾ, ਕੈਪਟਨ ਗੁਰਪ੍ਰੀਤਮ ਸਿੰਘ, ਖੇਤਰੀ ਪ੍ਰਧਾਨ ਦਿਆਲ ਸਿੰਘ ਮੁਕਾਰੀ, ਖੇਤਰੀ ਸਕੱਤਰ ਦਲਵਿੰਦਰ ਸਿੰਘ ਸਮੀਰੋਵਾਲ, ਅਕਾਦਮਿਕ ਸਕੱਤਰ ਕਿਸ਼ੋਰ ਸਿੰਘ, ਵਿਦਿਆਰਥੀ ਕੌਂਸਲ ਸਕੱਤਰ ਗਗਨਦੀਪ ਸਿੰਘ ਕਲਵਾਂ, ਪ੍ਰਭਜੋਤ ਕੌਰ ਮੋਠਾਪੁਰ, ਰਾਜਵਿੰਦਰ ਕੌਰ, ਹਰਪ੍ਰੀਤ ਸਿੰਘ ਗੰਗੂਵਾਲ ਅਤੇ ਦਰਸ਼ਪ੍ਰੀਤ ਸਿੰਘ ਗੰਗੂਵਾਲ ਸਮੇਤ ਹੋਰਨਾਂ ਨੇ ਸਹਿਯੋਗ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਸੁਹਾਗਣਾਂ ਨੇ ਕਰਵਾ ਚੌਥ ਦੀ ਕਥਾ ਸੁਣੀ ਅਗਲੀ ਖ਼ਬਰ ਯੁਵਕ ਮੇਲੇ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਤੇ ਪ੍ਰਬੰਧਕ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕ...
Ad Position 24