02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਚਾਇਤ ਸਕੱਤਰ ਗੁਰਮਿੰਦਰ ਸਿੰਘ ਦਾ ਸੇਵਾ-ਮੁਕਤੀ ’ਤੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਬਲਾਕ ਸੰਮਤੀ ਦਫ਼ਤਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵੱਖ-ਵੱਖ ਦਫ਼ਤਰਾਂ ਵਿਖੇ ਬਤੌਰ ਪੰਚਾਇਤ ਸਕੱਤਰ ਤੈਨਾਤ ਰਹੇ ਗੁਰਮਿੰਦਰ ਸਿੰਘ ਸੋਮਲ ਦਾ ਸੇਵਾ ਮੁਕਤੀ ਦੇ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਇੰਸ਼ਾਨ ਚੌਧਰੀ ਅਤੇ ਨੰਗਲ ਬਲਾਕ ਦੇ ਬੀ.

Ad Position 21
No active advertisement
ਅਜੀਤ ਡੈਸਕ 02-11-2026
ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਬਲਾਕ ਸੰਮਤੀ ਦਫ਼ਤਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵੱਖ-ਵੱਖ ਦਫ਼ਤਰਾਂ ਵਿਖੇ ਬਤੌਰ ਪੰਚਾਇਤ ਸਕੱਤਰ ਤੈਨਾਤ ਰਹੇ ਗੁਰਮਿੰਦਰ ਸਿੰਘ ਸੋਮਲ ਦਾ ਸੇਵਾ ਮੁਕਤੀ ਦੇ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਇੰਸ਼ਾਨ ਚੌਧਰੀ ਅਤੇ ਨੰਗਲ ਬਲਾਕ ਦੇ ਬੀ.ਡੀ.ਪੀ.ਓ. ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਬੁਲਾਰਿਆਂ ਵਲੋਂ ਪੰਚਾਇਤ ਸਕੱਤਰ ਸੋਮਲ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਮਲ ਵਲੋਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ ਹੈ। ਜਿਸ ਤੋਂ ਹੋਰ ਕਰਮਚਾਰੀਆਂ ਨੂੰ ਸਬਕ ਲੈਣਾ ਚਾਹੀਦਾ ਹੈ।ਦੱਸਣਯੋਗ ਹੈ ਮੂਲ ਰੂਪ ਨਾਲ ਹੁਸ਼ਿਆਰਪੁਰ ਜ਼ਿਲੇ੍ਹ ਨਾਲ ਸਬੰਧਿਤ ਨੰਗਲ ਨਿਵਾਸੀ ਸੋਮਲ ਵਲੋਂ 25 ਸਾਲ ਆਪਣੀ ਸੇਵਾਵਾਂ ਨਿਭਾਈਆਂ ਗਈਆਂ ਹਨ।ਉਹ ਆਪਣੇ ਸੇਵਾਕਾਲ ਦੌਰਾਨ ਬਹੁਤ ਹੀ ਮਿਹਨਤੀ ਕਰਮਚਾਰੀ ਵਜੋਂ ਜਾਣੇ ਜਾਂਦੇ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜਥੇਬੰਦੀ ਦੇ ਸਾਬਕਾ ਪ੍ਰਧਾਨ ਰਾਜਪਾਲ ਆਂਗਰਾ ਵਲੋਂ ਬਾਖ਼ੂਬੀ ਨਿਭਾਈ ਗਈ।ਇਸ ਮੌਕੇ ਜਗਤਾਰ ਸਿੰਘ, ਕੰਵਰ ਸਿੰਘ ਰਾਣਾ, ਪ੍ਰੀਤਮ ਸਿੰਘ, ਅਜੇ ਕੁਮਾਰ, ਅੰਕੂਸ਼ ਕੁਮਾਰ, ਬਲਰਾਮ, ਹਰਿੰਦਰ ਸਿੰਘ, ਕਿਰਨਜੀਤ ਸਿੰਘ, ਸਤਿੰਦਰਪਾਲ ਸੰਜੂ, ਸਤਪਾਲ ਪਟਵਾਰੀ, ਬਲਵੀਰ ਕੌਰ, ਜਸਵੀਰ ਕੌਰ, ਅਨੁਰਾਧਾ, ਪੰਕਜ ਸੈਣੀ , ਪ੍ਰਭਜੋਤ ਸਿੰਘ ਰਤਨ, ਰਾਜਵੰਤ ਕੌਰ, ਵੈਭਵ ਕੀਰਤੀ ਸ਼ਰਮਾ, ਸਿਮਰਨਪਾਲ ਸਿੰਘ, ਗੁਰਮੀਤ ਸਿੰਘ, ਸੰਜੀਵ ਕੁਮਾਰ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ ਸੈਣੀ, ਚਮਨ ਲਾਲ ਦਬਖੇੜਾ, ਨਿਰਮਲ ਸਿੰਘ ਸੈਣੀ, ਹਰਦੀਪ ਸਿੰਘ, ਹਰਜਿੰਦਰ ਸਿੰਘ ਕੁਲਗਰਾਂ, ਅਜਵਿੰਦਰ ਸਿੰਘ, ਗੁਰਚਰਨ ਸਿੰਘ, ਦਮਨਜੀਤ ਸਿੰਘ, ਸੁਖਲੀਨ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਲੱਮ ਖੇਤਰ ਦੇ ਬੱਚਿਆਂ ਦੀ ਸਿੱਖਿਆ ਲਈ ਰੈੱਡ ਕਰਾਸ ਵਲੋਂ ਈਵਨਿੰਗ ਸਕੂਲ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੇ ਤੀਜੇ ਪੜਾਅ ਦੀ ਪੰਜਵੀਂ ਮੰਜ਼ਿਲ ਪਾਇਆ ਲੈਂਟਰ ਡੇਰਾਬੱਸੀ ’ਚ 78 ਲੱਖ ਦੀ...
Ad Position 24