ਖੇਡਾ ਜ਼ਿੰਦਗੀ ਦਾ ਅਹਿਮ ਹਿੱਸਾ ਖੇਡਾਂ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ-ਵਿਧਾਇਕ ਚੱਢਾ
ਘਨੌਲੀ, 2 ਨਵੰਬਰ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਚੱਕ ਢੇਰਾ ਵਲੋਂ ਕਰਵਾਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਖੇਡਾਂ ਦੇ ਉਤਸ਼ਾਹ ਤੇ ਜੋਸ਼ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਟੂਰਨਾਮੈਂਟ ਵਿਚ 30 ਟੀਮਾਂ ਨੇ ਭਾਗ ਲਿਆ।
ਪ
ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਨੂੰਹੋ ਕਾਲੋਨੀ ਦੀ ਟੀਮ ਨੂੰ ਇਨਾਮ ਤਕਸੀਮ ਕਰਨ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ ਚੱਢਾ, ਕਾਂਗਰਸੀ ਆਗੂ ਕਮਲ ਚੌਹਾਨ ਤੇ ਪ੍ਰਬੰਧਕ। ਤਸਵੀਰ : ਜਸਵੀਰ ਸਿੰਘ ਸੈਣੀ
03-11-2026
ਘਨੌਲੀ, 2 ਨਵੰਬਰ (ਜਸਵੀਰ ਸਿੰਘ ਸੈਣੀ)-ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਚੱਕ ਢੇਰਾ ਵਲੋਂ ਕਰਵਾਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਖੇਡਾਂ ਦੇ ਉਤਸ਼ਾਹ ਤੇ ਜੋਸ਼ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਟੂਰਨਾਮੈਂਟ ਵਿਚ 30 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿਚ ਸੀਨੀਅਰ ਖਿਡਾਰੀ ਰਣਜੀਤ ਦੀ ਅਗਵਾਈ ਹੇਠ ਖੇਡੀ ਨੂੰਹੋ ਕਾਲੋਨੀ ਦੀ ਟੀਮ ਨੇ ਬੇਗਮਪੁਰਾ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ। ਇਸ ਸੰਬੰਧੀ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਤੇ ‘ਆਪ’ ਆਗੂ ਪਰਮਿੰਦਰ ਸਿੰਘ ਬਾਲਾ, ਬਲਾਕ ਸੰਮਤੀ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਸਰਪੰਚ ਸੁਖਜਿੰਦਰ ਸਿੰਘ ਜੌਹਲ ਲੋਹਗੜ ਫਿੱਡੇ, ਸਰਪੰਚ ਸ਼ਮਸ਼ੇਰ ਸਿੰਘ ਪਤਿਆਲਾ ਅਤੇ ’ਆਪ’ ਆਗੂ ਅਮਰਾਓ ਸਿੰਘ ਮੱਦੋ ਮਾਜਰਾ ਸਮੇਤ ਹੋਰ ਸ਼ਖ਼ਸੀਅਤਾਂ ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲ ਚੌਹਾਨ ਨੇ ਵੀ ਸਮੂਲੀਅਤ ਕੀਤੀ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਖੇਡਾਂ ਰਾਹੀਂ ਹੀ ਨਰੋਏ, ਤੰਦਰੁਸਤ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਟੂਰਨਾਮੈਂਟ ’ਚੋਂ ਪਹਿਲੇ ਨੰਬਰ ’ਚ ਰਹੀ ਟੀਮ ਨੂੰ 25000 ਟਰਾਫੀ ਤੇ ਕੱਪ, ਦੂਜੇ ਨੰਬਰ ’ਤੇ ਰਹੀ ਟੀਮ ਨੂੰ 21000 ਤੇ ਕੱਪ, ਅਤੇ ਤੀਜੇ ਤੇ ਚੌਥੇ ਨੰਬਰ ’ਤੇ ਰਹੀਆਂ ਟੀਮਾਂ ਨੂੰ 3100/3100 ਟਰਾਫੀ ਤੇ ਕੱਪ ਦੇ ਕੇ ਨਿਵਾਜਿਆ। ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਬਰਿੰਦਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਰਪੰਚ, ਗੁਰਮੀਤ ਸਿੰਘ ਪੰਚ, ਮਾਸਟਰ ਸੁਰਿੰਦਰ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਤਲਵਿੰਦਰ ਸਿੰਘ ਪੰਚ, ਮਾਸਟਰ ਤਰਲੋਚਨ ਸਿੰਘ, ਰਣਜੀਤ ਸਿੰਘ, ਜਗਦੀਸ਼ ਸਿੰਘ, ਗੁਰਸੇਵਕ ਸਿੰਘ ਟੈਂਟ ਹਾਊਸ ਨੂੰਹੋ ਵਾਲੇ, ਹਰਜੋਤ ਸਿੰਘ, ਬਲਵਿੰਦਰ ਸਿੰਘ ਬਿੰਦਾ, ਲੈਂਬਰ ਸਿੰਘ, ਹਰਜਿੰਦਰ ਸਿੰਘ, ਭਗਵਾਨ ਸਿੰਘ ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।