22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਰੀ ਪਰਿਵਾਰ ਵਲੋਂ ਕਰਵਾਏ 32ਵੇਂ ਸ੍ਰੀ ਅਖੰਡ ਹਰਿਨਾਮ ਮਹਾਂ ਸੰਕੀਰਤਨ ਦੀ ਸਤਵੀਰ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਹਰਿਨਾਮ ਮਹਾਂਸੰਕੀਰਤਨ ਸ਼ਰਧਾ ਨਾਲ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਜੇ. ਐਸ.

Ad Position 21
No active advertisement
ਅਜੀਤ ਡੈਸਕ 23-11-2026
ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਜੇ. ਐਸ. ਨਿੱਕੂਵਾਲ)-ਸ੍ਰੀ ਹਰੀ ਨਾਮ ਸੰਕੀਰਤਨ ਮੰਡਲੀ ਵਲੋਂ ਬਾਂਕੇ ਬਿਹਾਰੀ ਦੀ ਅਪਾਰ ਕਿਰਪਾ ਨਾਲ 32ਵਾਂ ਸਾਲਾਨਾ 72 ਘੰਟੇ ਦਾ ਸ੍ਰੀ ਅਖੰਡ ਹਰਿਨਾਮ ਮਹਾਸੰਕੀਰਤਨ ਸ਼ਰਧਾ ਨਾਲ ਮਨਾਇਆ। ਇਹ ਸਮਾਗਮ ਸ੍ਰੀ ਧਰਮ ਸਭਾ ਮੰਦਰ ਦੇ ਸਾਹਮਣੇ ਅਟਾਰੀ ਬਜਾਰ ਵਿਖੇ ਹੋਇਆ। ਸਮਾਗਮ ਵਿਚ ਲਗਾਤਾਰ 72 ਘੰਟੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ। ਉਪਰੰਤ ਪਵਿੱਤਰ ਆਰਤੀ ਤੇ ਹਵਨ ਯੱਗ ਨਾਲ ਇਸ ਦੀ ਸੰਪੂਰਨਤਾ ਹੋਈ। ਇਸ ਮਹਾਂ ਯੱਗ ’ਚ ਹੁਸ਼ਿਆਰਪੁਰ, ਸ਼ਾਹਕੋਟ, ਕਪੂਰਥਲਾ, ਜਗਾਧਰੀ, ਮੇਹਰਮਾਜਰਾ, ਮਨੀਮਾਜਰਾ, ਸਮੇਤ ਦੇਸ ਦੇ ਵੱਖ-ਵੱਖ ਥਾਵਾਂ ਤੋਂ ਸੰਕੀਰਤਨ ਮੰਡਲੀਆਂ ਪੁੱਜੀਆਂ ਹੋਈਆਂ ਸਨ। ਧਾਰਮਿਕ ਸਮਾਗਮ ਨੂੰ ਦੇਵ ਦੱਤ ਗਿਰੀ, ਸੁਰੇਸ਼ ਗਿਰੀ, ਮਹੇਸ਼ ਗਿਰੀ, ਐਡ. ਦੀਪਕ ਗਿਰੀ, ਨਰੇਸ਼ ਗਿਰੀ ਸਮੇਤ ਸਮੂਹ ਗਿਰੀ ਪਰਿਵਾਰ ਵਲੋਂ ਕਰਵਾਇਆ। ਇਸ ਮੌਕੇ ਸਨਾਤਮ ਧਰਮ ਸਭਾ ਦੇ ਪ੍ਰਧਾਨ ਪੰਡਤ ਹਰੀ ਓਮ ਗੌਤਮ, ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ, ਸੀਨੀਅਰ ਭਾਜਪਾ ਆਗੂ ਕੇ. ਕੇ. ਬੇਦੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਦਰਸ਼ਨ ਸਿੰਘ, ਰਕੇਸ ਬਸੀ, ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਮਪੁਰ-ਪੁਰਖਾਲੀ ਦੀਆਂ ਸੰਗਤਾਂ ਨੇ ਪ੍ਰਭਾਤ ਫੇਰੀ ਸਜਾਈ ਅਗਲੀ ਖ਼ਬਰ ਪਿੰਡ ਨੈਲਾ ਲਾਗੇ ਇਕ ਕਮਜ਼ੋਰ ਰੇਲ ਪੁਲੀ। (ਵਿਚਕਾਰ) ਰੇਲ ਟਰੈਕ ਦੇ ਨਾਲ ਨਾਲ ਯੋਗ ਨਿਕਾਸ ਪ੍ਰਬੰਧ ਦੀ ਲੋੜ ਹੈ।(ਸੱਜੇ) ਨੰਗ...
Ad Position 24