ਸਠਿਆਲਾ, 2 ਜਨਵਰੀ (ਜਗੀਰ ਸਿੰਘ ਸਫਰੀ)-ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਰੰਗਪੁਰ, ਰਾਜਪੁਰ (ਬੁਤਾਲਾ) ਵਿਖੇ ਚਾਰ ਸਾਹਿਬਜ਼ਾਦੇ, ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬੱਚਿਆਂ ਵਿੱਚ ਗੁਰਬਾਣੀ ਕੰਠ, ਕਵੀਸ਼ਰੀ, ਕਵਿਤਾ, ਕੀਰਤਨ ਅਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਡੇਢ ਸੌ ਬੱਚਿਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਸਾਬਕਾ ਸਰਪੰਚ ਸੰਤੋਖ ਸਿੰਘ ਰਾਜਪੁਰ , ਕਾਮਰੇਡ ਗੁਰਦੀਪ ਸਿੰਘ ਬਤਾਲਾ, ਗਿਆਨੀ ਸਤਨਾਮ ਸਿੰਘ ਨੌਰੰਗਪੁਰੀ ਵਲੋਂ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਸਾਨੂੰ ਉਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਚਾਹੀਦਾ ਹੈ | ਇਸ ਮੌਕੇ ਦਸਤਾਰ ਮੁਕਾਬਲਿਆਂ ਵਿੱਚ ਜੱਜ ਦੀ ਡਿਊਟੀ ਬਲਪ੍ਰੀਤ ਸਿੰਘ ਅਤੇ ਪ੍ਰਭ ਨੂਰ ਸਿੰਘ ਨੇ ਨਿਭਾਈ, ਅੱਵਲ ਆਉਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ, ਹੈਡ ਗ੍ਰੰਥੀ ਸਤਬੀਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਬਤਾਲਾ , ਮਾਸਟਰ ਸਵਿੰਦਰ ਸਿੰਘ, ਸਰਪੰਚ ਸੋਹਣ ਸਿੰਘ ਐਮ.ਪੀ, ਕੈਪਟਨ ਸੁੱਚਾ ਸਿੰਘ, ਕੈਪਟਨ ਪਿਆਰਾ ਸਿੰਘ, ਹਰਜਿੰਦਰ ਸਿੰਘ ਲਾਡੀ, ਤਰਸੇਮ ਸਿੰਘ ਸੋਨੀ, ਜਗਤਾਰ ਸਿੰਘ ਨੋਦੀ, ਅਮਰੀਕ ਸਿੰਘ ਟੈਂਟ ਵਾਲੇ, ਅਨੋਖ ਸਿੰਘ, ਸੇਵਾ ਸਿੰਘ ਸੋਢੀ, ਗਿਆਨੀ ਕਲਾਸ ਹਾਊਸ ਸੁਖਜਿੰਦਰ ਸਿੰਘ, ਜਗਦੀਸ਼ ਸਿੰਘ ਦੀਸ਼ਾ, ਰਵਿੰਦਰ ਸਿੰਘ ਰਵੀ, ਬਲਵਿੰਦਰ ਸਿੰਘ ਸਾਈਕਲਾਂ ਵਾਲੇ ਆਦਿ ਹਾਜ਼ਰ ਸਨ |