ਚੋਗਾਵਾਂ, 27 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਮੂਹ ਅੱਡਾ ਲੋਪੋਕੇ ਦੇ ਦੁਕਾਨਦਾਰਾਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਬਾਬਾ ਬਲਵਿੰਦਰ ਸਿੰਘ ਨੇ ਕਥਾ ਕੀਰਤਨ ਕੀਤਾ ਗਿਆ ਉਪਰੰਤ ਕੇਕ ਕੱਟਿਆ ਗਿਆ | ਇਸ ਮੌਕੇ ਕੇਕ, ਪੇਸਟੀਆਂ ਸਮੇਤ ਕਈ ਸਵਾਦੀ ਪਕਵਾਨਾਂ ਦੇ ਲੰਗਰ ਅਟੁੱਟ ਵਰਤੇ | ਇਸ ਮੌਕੇ ਜਸਬੀਰ ਸਿੰਘ ਜੱਸੀ ਲੋਪੋਕੇ, ਡਾ. ਰਵਿੰਦਰ ਪਾਲ ਸਿੰਘ ਭੁੱਲਰ, ਪਿ੍ੰਸ ਲੋਪੋਕੇ, ਡਾ. ਦਵਿੰਦਰ ਪਾਲ ਸਿੰਘ ਨਾਗਰਾ, ਭਗਵੰਤ ਸਿੰਘ, ਸੁਖਦੇਵ ਸਿੰਘ, ਮੈਂਬਰ/ਨੰਬਰਦਾਰ ਕਾਬਲ ਸਿੰਘ, ਡਾ. ਗੁਰਭੇਜ ਸਿੰਘ, ਮਹਿੰਦਰਜੀਤ ਸਿੰਘ, ਦੀਪੂ ਲੋਪੋਕੇ, ਇਕਬਾਲ ਸਿੰਘ, ਸੋਨੂ ਲੋਪੋਕੇ, ਦਿਲਬਾਗ ਸਿੰਘ ਤੇ ਅੱਡਾ ਨਿਵਾਸੀ ਹਾਜ਼ਰ ਸਨ |