ਆਨਲਾਈਨ ਪੋਰਟਲ ਦੇ ਤਕਨੀਕੀ ਨੁਕਸ ਕਾਰਨ ਹਜ਼ਾਰਾ ਅਰਜ਼ੀਆਂ ਲੰਬਿਤ
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)-ਸਰਕਾਰ ਵਲੋਂ ਸੁਵਿਧਾ ਕੇਂਦਰਾਂ ’ਚ ਆਨਲਾਈਨ ਕਰਵਾਏ ਜਾਣ ਵਾਲੇ ਡੀ. ਜੀ.
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)-ਸਰਕਾਰ ਵਲੋਂ ਸੁਵਿਧਾ ਕੇਂਦਰਾਂ ’ਚ ਆਨਲਾਈਨ ਕਰਵਾਏ ਜਾਣ ਵਾਲੇ ਡੀ. ਜੀ. ਪੰਜਾਬ ਪੋਰਟਲ ਦਾ ਤਕਨੀਕੀ ਨੁਕਸ ਆਮ ਲੋਕਾਂ ਲਈ ਸੁਵਿਧਾ ਦੀ ਥਾਂ ਦੁਵਿਧਾ ਪੈਦਾ ਕਰ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਦੀ ਤਾਦਾਦ ’ਚ ਅਰਜ਼ੀਆਂ ਲੰਬਿਤ ਪਈਆਂ ਹਨ ਜਿਸ ਕਾਰਨ ਐੱਸ. ਸੀ., ਬੀ. ਸੀ. ਸਰਟੀਫਿਕੇਟ, ਜਨਮ ਮੌਤ ਸਰਟੀਫਿਕੇਟ, ਅਸਲਾ ਲਾਇਸੰਸ ਆਦਿ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਆਨਲਾਈਨ ਸੇਵਾਵਾਂ ਦੀਆਂ ਅਰਜ਼ੀਆਂ ਲੰਬਿਤ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਰਜ਼ੀਆਂ ਦੀ ਗਿਣਤੀ 40 ਹਜ਼ਾਰ ਤੋਂ ਵੀ ਟੱਪ ਗਈ ਹੈ।ਦੱਸਣਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਵਿਭਾਗ ਦੇ ਕਾਮਿਆਂ ਨੂੰ ਇਸ ਪੋਰਟਲ ਚਲਾਉਣ ’ਚ ਦਿੱਕਤ ਆ ਰਹੀ ਹੈ ਤੇ ਲੋਕਾਂ ਨੂੰ ਘਰ ਤੋਂ ਅਰਜ਼ੀਆਂ ਭਰਨੀਆਂ ਵੀ ਮੁਸ਼ਕਿਲ ਹੋ ਰਹੀਆਂ ਹਨ। ਪੋਰਟਲ ਦੇ ਨਵੇਂ ਕੰਮ ਲਈ ਕੰਪਿਊਟਰ ਕਾਮਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਦਿਨਾ ’ਚ ਇਸ ਸਮਸਿਆ ਦੇ ਹੱਲ ਹੋਣ ਦੀ ਆਸ ਹੈ ਤੇ ਨਵੇਂ ਪੋਰਟਲ ਨਾਲ ਲੋਕਾ ਨੂੂੰ ਘਰੋਂ ਅਰਜ਼ੀਆਂ ਭਰਨ ’ਚ ਵੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕਦੀ ਹੈ। ਪੁਰਾਣੇ ਪੋਰਟਲ ਤੇ ਨਵੇਂ ਪੋਰਟਲ ਨੂੰ ਜੋੜ ਕੇ ਜੇਕਰ ਅਰਜ਼ੀਆਂ ਦੀ ਲਬਿੰਤ ਗਿਣਤੀ ਨੂੰ ਦੇਖਿਆ ਜਾਵੇ ਤਾਂ ਇਸ ਦਾ ਕੰਮ ਨਜਿੱਠਣ ਲਈ ਦੋ ਤਿੰਨ ਹਫਤੇ ਦਾ ਸਮਾਂ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਸੁਵਿਧਾ ਕੇਂਦਰ ਡੀ. ਸੀ. ਦਫਤਰ ’ਚ ਹੀ ਹੈ ਜਿਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘’ਚ ਲੋਕ ਆਨਲਾਈਨ ਕੰਮ ਲਈ ਅਰਜ਼ੀਆਂ ਦਿੰਦੇ ਹਨ ਜਦਕਿ ਇਥੇ ਹੀ ਲੋਕਾਂ ਨੂੰ ਭਟਕਣਾ ਪੈਂਦਾ ਹੈ ਤਾਂ ਦੂਜੇ ਸੇਵਾ ਕੇਂਦਰਾਂ ਦਾ ਕੀ ਹਾਲ ਹੁੰਦਾ ਹੋਵੇਗਾ। ਇਸ ਸੰਬੰਧੀ ਸਰਕਾਰੀ ਪੱਖ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ਪੋਰਟਲ ਦੀ ਪ੍ਰੇਸ਼ਾਨੀ ਦਾ ਹੱਲ ਜਲਦ ਹੀ ਕਰ ਲਿਆ ਜਾਵੇਗਾ ਸੇਵਾ ਕੇਂਦਰਾ ਦਾ ਕੰਮ ਆਮ ਵਾਂਗ ਹੋ ਗਿਆ। ਆਪਣੇ ਘਰ ਤੋਂ ਪੋਰਟਲ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਜਿਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ ਤੇ ਪੋਰਟਲ ਦੀ ਲਗਾਤਾਰ ਵਰਤੋਂ ਨਾਲ ਇਸ ਦੀ ਸਮਝ ਆ ਜਾਵੇਗੀ ਤੇ ਕੰਮ ਸੁਖਾਲਾ ਹੋ ਜਾਵੇਗਾ।