18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਆਲ ਇੰਡੀਆ ਕਿਸਾਨ ਮਹਾਂਸਭਾ ਦਾ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਲਕੇ ਤੋਂ- ਕਾ. ਮੂਧਲ

ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)- ਸੀ. ਪੀ.

Ad Position 21
No active advertisement
ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)- ਸੀ. ਪੀ.ਆਈ. ਐੱਮ. ਐੱਲ. ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾ. ਬਲਬੀਰ ਸਿੰਘ ਮੂਧਲ ਨੇ ਦੱਸਿਆ ਕਿ 20 ਤੇ 21 ਸਤੰਬਰ ਨੂੰ ਆਲ ਇੰਡੀਆ ਕਿਸਾਨ ਮਹਾਸਭਾ ਦਾ ਪੰਜਵਾਂ ਡੈਲੀਗੇਟ ਇਜਲਾਸ ਦੇਸ਼ ਭਗਤ ਹਾਲ ਜਲੰਧਰ ਵਿਖੇ ਹੋ ਰਿਹਾ ਹੈ। ਇਸ ਇਜਲਾਸ ਤੋ ਪਹਿਲਾਂ 20 ਸਤੰਬਰ ਦਿਨ ਐਤਵਾਰ ਨੂੰ ਮਜਦੂਰ ਕਿਸਾਨ ਇਤਿਹਾਸਕ ਰੈਲੀ ਹੋ ਰਹੀ ਹੈ ਇਸ ’ਚ ਰਾਜ ਦੀਆਂ ਦੋ ਨਾਮਵਰ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਇਕ ਹੋ ਰਹੀਆਂ ਹਨ ਇਹ ਦੋਵੇ ਜਥੇਬੰਦੀਆਂ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਝੰਡੇ ਹੇਠ ਆਪਣੀ ਏਕਤਾ ਦਾ ਐਲਾਨ ਕਰਨਗੀਆਂ। ਇਸ ਇਤਿਹਾਸਕ ਰੈਲੀ ਨੂੰ ਕਿਸਾਨ ਆਗੂਆਂ ਤੋਂ ਇਲਾਵਾ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਆਲ ਇੰਡੀਆ ਦੇ ਸਕੱਤਰ ਕਾ. ਦੀਪਾਕਰ ਭਟਾਚਾਰੀਆ ਤੇ ਆਰ. ਐੱਮ. ਪੀ. ਆਈ. ਦੇ ਸਕੱਤਰ ਕਾ: ਮੰਗਤ ਰਾਮ ਪਾਸਲਾ ਵੀ ਸੰਬੋਧਨ ਕਰਨਗੇ। ਇਸ ਮੌਕੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ: ਗੁਰਮੀਤ ਸਿੰਘ ਬਖਤਪੁਰਾ ਤੇ ਆਰ. ਐੱਮ. ਪੀ. ਆਈ. ਦੇ ਆਗੂ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਟੀਮ ਜਿਸ ਵਿਚ ਮੰਗਲ ਸਿੰਘ ਧਰਮਕੋਟ, ਸਮਸੇਰ ਸਿੰਘ ਹੇਰ, ਭੁਪਿੰਦਰ ਸਿੰਘ ਮੀਰਾ ਕੋਟ, ਕੁਲਵਿੰਦਰ ਸਿੰਘ ਅਜਨਾਲਾ ਨੇ ਕਿਹਾ ਕਿ ਸਾਰੇ ਜਿਲੇ ਵਿਚੋਂ ਬੱਸਾਂ ਤੇ ਕਾਰਾਂ ਰਾਹੀਂ ਇਸ ਇਤਿਹਾਸਕ ਰੈਲੀ ਵਿਚ ਮਜਦੂਰ ਮੁਕਤੀ ਮੋਰਚਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਵਰਕਰ ਹੁੰਮ ਹੁੰਮਾ ਕਿ ਰੈਲੀ ਵਿਚ ਪੁੱਜਣਗੇ। 18 ਏਐਸਆਰ63 ਕਾ. ਬਲਬੀਰ ਸਿੰਘ ਮੂਧਲ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਕੇਂਦਰੀ ਜ਼ੋਨ ਦੇ ਵਾਰਡ ਨੰਬਰ 58, 60 ਤੇ 69 ਵਿਚ 6 ਗ਼ੈਰ-ਕਾਨੂੰਨੀ ਡੇਅਰੀਆਂ ਖਾਲੀ ਕਰਵਾ ਕੇ ਪਸ਼ੂ ਗਊਸ਼ਾਲ... ਅਗਲੀ ਖ਼ਬਰ ਆਨਲਾਈਨ ਪੋਰਟਲ ਦੇ ਤਕਨੀਕੀ ਨੁਕਸ ਕਾਰਨ ਹਜ਼ਾਰਾ ਅਰਜ਼ੀਆਂ ਲੰਬਿਤ
Ad Position 24