03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਾਬਾ ਬਕਾਲਾ ਸਾਹਿਬ ਵਿਖੇ ਨੰਬਰਦਾਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਵਿਖਾਵਾ <br/>

Ad Position 21
No active advertisement
ਅਜੀਤ ਡੈਸਕ 31-01-2026
ਬਾਬਾ ਬਕਾਲਾ ਸਾਹਿਬ, 30 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰਾ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਨੰਬਰਦਾਰ ਤਰਲੋਚਨ ਸਿੰਘ ਧੂਲਕਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਨੇ ਕਿਹਾ ਕਿ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆਂ ਕਰ ਰਹੀ ਹੈ, ਜੋ ਕਿ ਨੰਬਰਦਾਰਾਂ ਨਾਲ ਘੋਰ ਬੇਇਨਸਾਫੀ ਹੈ, ਉਨ੍ਹਾਂ ਕਿਹਾ ਕਿ ਨੰਬਰਦਾਰਾਂ ਕੋਲੋਂ ਕੰਮ ਜਿਆਦਾ ਲਿਆ ਜਾ ਰਿਹਾ ਹੈ ਅਤੇ ਵੇਤਨ ਘੱਟ ਦਿੱਤਾ ਜਾ ਰਿਹਾ ਹੈ | ਇਸ ਮੌਕੇ ਮੀਤ ਪ੍ਰਧਾਨ ਅਮਰੀਕ ਸਿੰਘ ਉਦੋਨੰਗਲ, ਗੁਰਦਿਆਲ ਸਿੰਘ ਅਰਜਨਮਾਂਗਾ, ਜ: ਸਕੱਤਰ ਹੀਰਾ ਸਿੰਘ ਬਾਣੀਆਂ, ਮੰਗਲ ਸਿੰਘ ਮਹਿਤਾ ਸਮੇਤ ਨੰਬਰਦਾਰਾਂ ਨੇ ਮੰਗ ਕੀਤੀ ਕਿ ਕਚਿਹਰੀ ਵਿਖੇ ਟੋਲ ਪਲਾਜਾ, ਸੜਕੀ ਟੋਲ ਪਲਾਜਾ ਮੁਆਫ ਕਰਨ, ਬੱਸਾਂ 'ਚ ਸਫਰ ਫ੍ਰੀ ਕਰਨ, ਹਰਿਆਣਾ ਪੈਟਰਨ ਵਾਂਗ ਮਾਣ ਭੱਤਾ ਦੇਣ, ਨੰਬਰਦਾਰੀ ਪਿਤਾ ਪੁਰਖੀ ਕਰਨ, ਸਰਕਾਰੇ ਦਰਬਾਰੇ ਨੰਬਰਦਾਰਾਂ ਦਾ ਮਾਣ ਸਨਮਾਨ ਕੀਤਾ ਜਾਵੇ ਅਤੇ ਹੋਰ ਮੰਗਾਂ ਸੰਬੰਧੀ ਵੀ ਮਤੇ ਪਾਸ ਕੀਤੇ ਗਏ | ਇਸ ਮੌਕੇ ਪ੍ਰਭਜੀਤ ਸਿੰਘ ਬੁਤਾਲਾ, ਨਵਨੀਤ ਸਿੰਘ ਕੰਮੋਕੇ, ਸਤੀਸ਼ ਕੁਮਾਰ ਮਲਕ ਨੰਗਲ, ਇਕਬਾਲ ਸਿੰਘ ਖਿਲਚੀਆਂ, ਸੋਹਣ ਸਿੰਘ ਸੈਦਪੁਰ, ਬਲਕਾਰ ਸਿੰਘ ਤਿੰਮੋਵਾਲ, ਅਮਰੀਕ ਸਿੰਘ ਬੁਤਾਲਾ, ਸ਼ਮਸ਼ੇਰ ਸਿੰਘ ਭਿੰਡਰ, ਬਲਵਿੰਦਰ ਸਿੰਘ ਬੁਟਾਰੀ, ਗੁਰਮਿੰਦਰ ਸਿੰਘ ਲੁਹਾਰਾਂ ਵਾਲਾ, ਜਸਪਾਲ ਸਿੰਘ ਗਗੜਭਾਣਾ, ਲਖਬੀਰ ਸਿੰਘ ਤਿੰਮੋਵਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਗਾਮੀ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਵੇਖਣ ਲਈ ਪੰਜਾਬੀ ਉਤਾਵਲੇ-ਧਾਲੀਵਾਲ <br/> ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਕੱਲ੍ਹ ਨੂੰ
Ad Position 24
No active advertisement