01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚਵਿੰਡਾ ਦੇਵੀ ਤੋਂ ਢੱਡੇ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਤੋਂ ਦੁਕਾਨਦਾਰ ਅਤੇ ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 01-02-2026
ਚਵਿੰਡਾ ਦੇਵੀ, 31 ਜਨਵਰੀ (ਸਤਪਾਲ ਸਿੰਘ ਢੱਡੇ)-ਅੰਮਿ੍ਤਸਰ ਜ਼ਿਲ੍ਹੇ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ 22 ਪਿੰਡ ਦਾ ਧੁਰਾ ਮੰਨਿਆ ਜਾਂਦਾ ਹੈ | ਇਥੇ ਇਤਿਹਾਸਕ ਮਾਤਾ ਚਵਿੰਡਾ ਦੇਵੀ ਦਾ ਮੰਦਰ, ਬਾਬਾ ਪੜੇਵੀਵਾਲਾ ਖੇਡ ਸਟੇਡੀਆਮ, ਏਅਰਟੈਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖ਼ਲਾਸਾ ਕਾਲਜ, ਸੇਂਟ ਸੋਵਰੇਨ ਸਕੂਲ ਸਮੇਤ ਕਈ ਹੋਰ ਪ੍ਰਾਈਵੇਟ ਸਕੂਲ ਹਨ, ਸਰਕਾਰੀ ਹਸਪਤਾਲ ਸਾਰੀਆਂ ਬੈਂਕਾਂ, ਬੱਸ ਅੱਡਾ, ਪੈਟਰੋਲ ਪੰਪ, ਪੁਲਿਸ ਚੌਕੀ ਵੀ ਮੌਜੂਦ ਹੈ | ਇਹ ਸਾਰੀਆਂ ਸਹੂਲਤਾਂ ਹੋਣ ਕਾਰਨ 22 ਪਿੰਡ ਦਾ ਧੁਰਾ ਮੰਨਿਆ ਜਾਣ ਵਾਲਾ ਕਸਬਾ ਚਵਿੰਡਾ ਦੇਵੀ ਵਿਚ ਆਵਾਜਾਈ ਬਹੁਤ ਰਹਿੰਦੀ ਹੈ | ਕਸਬਾ ਚਵਿੰਡਾ ਦੇਵੀ ਤੋਂ ਢੱਡੇ, ਹਦਾਇਤਪੁਰ, ਭੁੱਲਰ, ਕੋਟ ਹਿਰਦੇਰਾਮ, ਰਾਮਦਿਵਾਲੀ, ਦੁਧਾਲਾ, ਮਾਂਗਾ ਸਰਾਏ, ਚਾਈਟਿੰਡ, ਭੀਲੋਵਾਲ ਆਦਿ ਪਿੰਡਾਂ ਨੂੰ ਜੋੜਦੀ ਸੜਕ ਪਿਛਲੇ ਕਈ ਸਾਲਾਂ ਤੋ ਟੁੱਟੀ ਹੋਈ ਹੈ | ਜਿਸ ਵਿਚ ਪਿਛਲੀ ਗ੍ਰਾਮ ਪੰਚਾਇਤ ਵਲੋਂ ਛੋਟਾ ਪੱਥਰ ਪਾ ਕੇ ਵੱਡੇ-ਵੱਡੇ ਟੋਇਆਂ ਤੋਂ ਤਾਂ ਨਿਜਾਤ ਦਿਵਾ ਦਿੱਤੀ ਸੀ, ਪਰ ਛੋਟੋਂ ਟੋਇਆਂ ਅਤੇ ਘੱਟੇ ਮਿੱਟੀ ਕਾਰਨ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ | ਹੁਣ ਬਰਸਾਤ ਹੋਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਵਲੋਂ ਇਸ ਸੜਕ ਨੂੰ ਬਣਾਉਣ ਸੰਬੰਧੀ ਇਕ ਮੰਗ ਪੱਤਰ ਮਿਤੀ 3 ਨਵੰਬਰ 2022 ਨੂੰ ਐੱਸ. ਡੀ. ਐੱਮ. ਮਜੀਠਾ ਨੂੰ ਦਿੱਤਾ ਗਿਆ ਸੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਰਿਪੇਅਰ ਕੀਤਾ ਜਾਵੇ ਪਰ ਪਰਨਾਲਾ ਅੱਜ ਵੀ ਉਥੇ ਦਾ ਉਥੇ ਹੈ | ਇਸ ਟੁੱਟੀ ਹੋਈ ਸੜਕ ਦੇ ਕਾਰਨ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੇੈ ਅਤੇ ਦੁਕਾਨਦਾਰ ਜਿਥੇ ਘੱਟੇ ਮਿੱਟੀ ਕਾਰਨ ਬਿਮਾਰ ਹੋ ਰਹੇ ਹਨ, ਉੱਥੇ ਬਰਸਾਤ ਹੋਣ ਕਰਕੇ ਸੜਕ 'ਤੇ ਖੜੇ ਪਾਣੀ ਤੋਂ ਵੀ ਡਾਹਢੇ ਪ੍ਰੇਸ਼ਾਨ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਬਰਸਾਤ ਦੇ ਦੌਰਾਨ ਜਦੋਂ ਸੜਕ ਤੇ ਪਾਣੀ ਖੜਾ ਰਹਿੰਦਾ ਹੈ ਤਾਂ ਸਾਡੀ ਦੁਕਾਨਦਾਰੀ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਗਾਹਕ ਨੂੰ ਦੁਕਾਨ ਅੰਦਰ ਆਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ, ਸੜਕ ਵਿਚ ਖੜੇ ਪਾਣੀ ਵਿਚੋਂ ਦੀ ਗੁੱਜਰ ਕੇ ਦੁਕਾਨ ਅੰਦਰ ਆਉਣਾ ਪੈਂਦਾ ਹੈ |
ਅਕਸਰ ਹੀ ਟੁੱਟਦੇ ਰਹਿੰਦੇ ਨੇ ਦੁਕਾਨਾਂ ਅੱਗੇ ਲੱਗੇ ਸ਼ੀਸ਼ੇ , ਹੁੰਦੇ ਨੇ ਐਕਸੀਡੈਂਟ : ਇਸ ਟੁੱਟੀ ਸੜਕ 'ਤੇ ਪੱਥਰ ਖਿੱਲਰਿਆ ਹੋਣ ਕਰਕੇ ਅਕਸਰ ਹੀ ਦੁਕਾਨਾਂ ਅੱਗੇ ਲੱਗੇ ਸ਼ੀਸ਼ੇ ਟੁੱਟਦੇ ਰਹਿੰਦੇ ਨੇ ਕਿਉਂਕਿ ਜਦੋਂ ਵੀ ਕੋਈ ਵੱਡੀ ਗੱਡੀ ਸੜਕ ਉਪਰ ਦੀ ਗੁਜ਼ਰਦੀ ਹੈ ਤਾਂ ਉਸ ਦੇ ਟਾਈਰਾਂ ਦੇ ਹੇਠਾਂ ਆਉਣ ਨਾਲ ਇਹ ਪੱਥਰ ਦੁਕਾਨਾਂ ਅੱਗੇ ਲੱਗੇ ਸ਼ੀਸ਼ਿਆਂ ਨਾਲ ਟਕਰਾਉਂਦੇ ਨੇ ਜਿਸ ਨਾਲ ਅਕਸਰ ਹੀ ਸ਼ੀਸ਼ੇ ਟੁੱਟਦੇ ਰਹਿੰਦੇ ਨੇ ਜਿਸ ਨਾਲ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੁੰਦਾ ਰਹਿੰਦਾ ਹੈ ਅਤੇ ਪੱਥਰਾਂ ਕਰਕੇ ਆਏ ਦਿਨ ਐਕਸੀਡੈਂਟ ਹੋ ਰਹੇ ਹਨ | ਜਿਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋ ਰਿਹਾ ਹੈ |
ਕੀ ਕਹਿੰਦੇ ਨੇ ਦੁਕਾਨਦਾਰ : ਟੁੱਟੀ ਸੜਕ ਸੰਬੰਧੀ ਜਦੋਂ ਦੁਕਾਨਦਾਰ ਨਰਿੰਦਰ ਸਿੰਘ ਸੋਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਮੂਹ ਦੁਕਾਨਦਾਰਾਂ ਵਲੋਂ ਇਸ ਸੜਕ ਨੂੰ ਬਣਾਉਣ ਸੰਬੰਧੀ ਮੰਗ ਪੱਤਰ ਐੱਸ.ਡੀ.ਐੱਮ. ਮਜੀਠਾ ਨੂੰ ਦਿੱਤਾ ਸੀ ਪਰ ਸਾਡੇ ਮੰਗ ਪੱਤਰ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਜਦੋਂ ਸੜਕ ਉਪਰੋਂ ਦੀ ਕੋਈ ਵੱਡੀ ਗੱਡੀ ਲੰਘਦੀ ਹੈ ਤਾਂ ਉਨ੍ਹਾਂ ਦੇ ਟਾਇਰਾਂ ਨਾਲ ਸਾਡੀਆਂ ਦੁਕਾਨਾਂ ਵੱਲ ਬੜੀ ਤੇਜੀ ਨਾਲ ਪੱਥਰ ਵੱਜਦੇ ਹਨ ਜਿਸ ਨਾਲ ਕਦੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਘੱਟਾ ਤਾਂ ਬਹੁਤ ਜਿਆਦਾ ਦੁਕਾਨਾਂ ਦੇ ਅੰਦਰ ਆਉਂਦਾ ਹੈ | ਜਿਸ ਨਾਲ ਸਾਰੇ ਹੀ ਦੁਕਾਨਦਾਰ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਤੁਰੰਤ ਰਿਪੇਅਰ ਕੀਤਾ ਜਾਵੇ ਤਾਂ ਜੋ ਦੁਕਾਨਦਾਰਾ ਦੀ ਜਾਨ ਤੇ ਮਾਲ ਦੀ ਰਾਖੀ ਹੋ ਸਕੇ |
ਕੀ ਕਹਿੰਦੇ ਹਨ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ : ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਜਲਦ ਹੀ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਨਿਜਾਤ ਮਿਲ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਸੜਕ ਦਾ ਟੈਂਡਰ ਪਾਸ ਕਰ ਦਿੱਤਾ ਗਿਆ ਹੈ ਅਤੇ ਠੇਕੇਦਾਰ ਨੂੰ ਇਸ ਕੰਮ ਦੀ ਅਲਾਟਮੈਂਟ ਵੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਅਪ੍ਰੈਲ ਦੇ ਅਖੀਰ ਤੱਕ ਇਹ ਸੜਕ ਚਵਿੰਡਾ ਦੇਵੀ ਤੋਂ ਲੈ ਕੇ ਹਦਾਇਤਪੁਰ, ਟੈਲਾਂ ਤੱਕ ਮੁਕੰਮਲ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਆੜ੍ਹਤੀ ਮਨਜੀਤ ਸਿੰਘ ਬਾਠ ਦੇ ਮਾਤਾ ਸੁਰਜੀਤ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ <br/>
Ad Position 24