29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਜੀਠੀਆ ਦੀ ਰਿਹਾਈ 'ਤੇ ਮਜੀਠਾ ਵਿਚ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ, ਆਖਿਰ ਸੱਚਾਈ ਦੀ ਹੋਈ ਜਿੱਤ : ਅਬਰੋਲ, ਨਈਅਰ

Ad Position 21
No active advertisement
ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਖੁਸ਼ੀ ਸਾਂਝੀ ਕਰਨ ਦੌਰਾਨ ਗੱਲਬਾਤ ਕਰਦੇ ਹੋਏ ਤਰੁਨ ਕੁਮਾਰ ਅਬਰੋਲ | ਨਾਲ ਸਲਵੰਤ ਸਿੰਘ ਸੇਠ, ਦਿਲਬਾਗ ਸਿੰਘ ਗਿੱਲ, ਪਿ੍ੰਸ ਨਈਅਰ, ਗੋਕਲ, ਹਰਪਾਲ ਸਿੰਘ ਅਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 03-02-2026

ਮਜੀਠਾ, 2 ਫਰਵਰੀ (ਮਨਿੰਦਰ ਸਿੰਘ ਸੋਖੀ)-ਦੇਸ਼ ਦੀ ਸਰਵਉਚ ਅਦਾਲਤ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਿਨਾ ਸ਼ਰਤ ਜ਼ਮਾਨਤ ਮਿਲਣ 'ਤੇ ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਕੌਂਸਲਰ ਤਰੁਨ ਕੁਮਾਰ ਅਬਰੋਲ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਦੀ ਇਕੱਤਰਤਾ ਹੋਈ | ਜਿਸ ਵਿਚ ਅਕਾਲੀ ਵਰਕਰਾਂ ਨੇ ਆਪਸ ਵਿਚ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ | ਗੱਲਬਾਤ ਕਰਦਿਆਂ ਤਰੁਨ ਅਬਰੋਲ ਅਤੇ ਪਿ੍ੰਸ ਨਈਅਰ ਨੇ ਕਿਹਾ ਕਿ ਪੰਜਾਬ ਵਿਚਲੀ ਮਾਨ ਸਰਕਾਰ ਵਲੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਡਰੱਗ ਦਾ ਝੂਠਾ ਕੇਸ ਪਾਇਆ ਪਰ ਉਸ ਕੇਸ ਵਿਚ ਵੀ ਠੋਸ ਸਬੂਤ ਪੇਸ਼ ਨਾਂ ਕਰ ਸਕੀ ਜਿਸ 'ਤੇ ਅਦਾਲਤ ਨੇ ਮਜੀਠੀਆ ਨੂੰ ਜਮਾਨਤ ਦੇ ਦਿੱਤੀ | ਫਿਰ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵਿਜੀਲੈਂਸ ਵਿਭਾਗ ਵਲੋਂ ਕਰਾਇਆ ਗਿਆ ਅਤੇ 40 ਹਾਜ਼ਰ ਤੋਂ ਪੰਨਿਆਂ ਦਾ ਚਲਾਨ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ | ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਅਤੇ ਪੰਜਾਬ ਅਤੇ ਲਾਗਲੇ ਹੋਰ ਸੂਬਿਆਂ ਵਿਚ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਪਰ ਅਦਾਲਤ ਵਿਚ ਇਨ੍ਹਾਂ ਸਭਨਾ ਸੰਬੰਧੀ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕੇ | ਸਰਕਾਰ ਵਲੋਂ ਸਮੇਂ-ਸਮੇਂ 'ਤੇ ਕੋਈ ਨਾਂ ਕੋਈ ਨਵੀਂ ਮਨਘੜ੍ਹਤ ਕਹਾਣੀ ਘੜ ਕੇ ਮਜੀਠੀਆ ਨੂੰ ਜੇਲ੍ਹ ਵਿਚ ਰੱਖਿਆ ਗਿਆ ਪਰ ਆਖਿਰ ਵਿਚ ਸੱਚਾਈ ਦੀ ਜਿੱਤ ਹੋਈ ਅਤੇ ਦੇਸ਼ ਦੀ ਸਰਵਉਚ ਅਦਾਲਤ ਨੇ ਮਜੀਠੀਆ ਨੂੰ ਬਿਨਾਂ ਸ਼ਰਤ ਜਮਾਨਤ ਦੇ ਦਿੱਤੀ | ਇਸ ਮੌਕੇ ਪ੍ਰਧਾਨ ਸਲਵੰਤ ਸਿੰਘ ਸੇਠ, ਸਾਬਕਾ ਵਾਈਸ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸਰਬਜੀਤ ਸਿੰਘ ਸੁਪਾਰੀਵਿੰਡ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਸੁਰਿੰਦਰਪਾਲ ਸਿੰਘ ਗੋਕਲ, ਬਿੱਲਾ ਸ਼ਾਹ ਆੜ੍ਹਤੀਆ, ਅਜੈ ਕੁਮਾਰ ਚੋਪੜਾ, ਨਰੇਸ਼ ਕੁਮਾਰ, ਸੋਹਨ ਲਾਲ ਰੋੜੀ, ਚਰਨਜੀਤ ਸਿੰਘ ਗੋਲਾ, ਜਥੇ. ਹਰਪਾਲ ਸਿੰਘ, ਉਂਕਾਰ ਸਿੰਘ, ਪ੍ਰਧਾਨ ਧੀਰ ਸਿੰਘ, ਗੁਰਪ੍ਰੀਤ ਸਿੰਘ ਪਿੰਟੂ, ਬਾਬਾ ਮਹਿੰਦਰ ਸਿੰਘ ਸਮੇਤ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਦਾ ਸ਼ਹੀਦੀ ਦਿਹਾੜਾ ਰਾਜ ਪੱਧਰ 'ਤੇ ਮਨਾਇਆ ਜਾਵੇ : ਹਰਪ੍ਰੀਤ ਸਿੰਘ... ਅਗਲੀ ਖ਼ਬਰ ਮਾਮਲਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦਾ ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਵਲੋਂ ਸਰਕਾਰ ਖ਼...
Ad Position 24