29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਮਲਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦਾ ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-02-2026


ਅਜਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਭਰ ਦੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਵਲੋਂ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਬੱਲ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਬੱਲ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ 5 ਡੀ. ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਝੂਠ ਬੋਲਣ ਅਤੇ ਨਾਟਕ ਕਰਨ ਵਿਚ ਮਾਹਿਰ ਇਸ ਸਰਕਾਰ ਦਾ ਗਿਨੀਜ ਵਰਲਡ ਬੁੱਕ ਵਿਚ ਨਾਮ ਸ਼ਾਮਿਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਜੋ ਵਿੱਤੀ ਹਾਲਾਤ ਬਣ ਗਏ ਹਨ ਉਹ ਬਹੁਤ ਹੀ ਚਿੰਤਾਜਨਕ ਹਨ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਡੀ. ਏ. ਦੀਆਂ ਕਿਸ਼ਤਾਂ ਜਲਦੀ ਰਿਲੀਜ਼ ਕੀਤੀਆਂ ਜਾਣ ਅਤੇ ਪੇ ਕਮਿਸ਼ਨ ਨੂੰ 2.59 ਦੇ ਗੁਣਾਂਕ ਨਾਲ ਸੋਧਿਆ ਜਾਵੇ | ਇਸ ਦੇ ਨਾਲ ਹੀ ਪ੍ਰਧਾਨ ਕੁਲਦੀਪ ਸਿੰਘ ਬੱਲ ਨੇ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਪਲੇਟਫਾਰਮ 'ਤੇ ਇਕੱਠਿਆਂ ਹੋ ਕੇ ਇਸ ਜਾਬਰ ਸਰਕਾਰ ਦਾ ਟਾਕਰਾ ਕੀਤਾ ਜਾਵੇ ਅਤੇ ਜੇਕਰ ਇਸ ਸਾਲ ਵੀ ਸੰਘਰਸ਼ ਨਾ ਕੀਤਾ ਤਾਂ ਬਹੁਤ ਦੇਰ ਹੋ ਜਾਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਭੰਗੂ, ਕੁਲਵੰਤ ਸਿੰਘ ਘੁੱਕੇਵਾਲੀ, ਰਾਣਾਪ੍ਰਤਾਪ ਸਿੰਘ ਦਿਆਲਪੁਰਾ, ਹਰਜੀਤ ਸਿੰਘ ਉੱਪਲ, ਬਲੌਰ ਸਿੰਘ ਵਿਰਕ, ਲੈਕਚਰਾਰ ਸੁਖਦੇਵ ਸਿੰਘ ਢਿੱਲੋਂ, ਸੋਮਨਾਥ ਮਰਵਾਹਾ, ਪਰਮਜੀਤ ਸਿੰਘ ਅਜਨਾਲਾ, ਰਜਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਰਘਬੀਰ ਸਿੰਘ, ਅਮਰ ਸਿੰਘ ਲੱਖੂਵਾਲ, ਦੇਸਰਾਜ, ਗੱਜਣ ਸਿੰਘ, ਰਣਜੀਤ ਸਿੰਘ, ਰਾਮ ਖਿਲਾਵਨ ਮਾਲੀ, ਸੁਖਵਿੰਦਰ ਸਿੰਘ, ਅਜੀਤ ਮਸੀਹ, ਕੁਲਦੀਪ ਸਿੰਘ ਲੱਖੂਵਾਲ, ਤਰਸੇਮ ਸਿੰਘ ਥੋਬਾ, ਅਮਰੀਕ ਸਿੰਘ ਅਨੈਤਪੁਰਾ, ਬਚਨ ਸਿੰਘ, ਜਗਤਾਰ ਸਿੰਘ, ਪ੍ਰੀਤਮ ਸਿੰਘ ਬੱਗਾ, ਦਰਸ਼ਨ ਲਾਲ, ਪਰਗਟ ਸਿੰਘ, ਰਘਬੀਰ ਸਿੰਘ, ਅਵਤਾਰ ਸਿੰਘ ਅਤੇ ਸੈਮੂਅਲ ਮਸੀਹ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਰਿਹਾਈ 'ਤੇ ਮਜੀਠਾ ਵਿਚ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ, ਆਖਿਰ ਸੱਚਾਈ ਦੀ ਹੋਈ ਜਿੱਤ : ਅਬਰੋਲ, ਨਈਅਰ ਅਗਲੀ ਖ਼ਬਰ ਹਲਕਾ ਮਜੀਠਾ ਦਾ ਕੋਈ ਵੀ ਪਰਿਵਾਰ 10 ਲੱਖ ਸਿਹਤ ਬੀਮੇ ਤੋਂ ਵਾਂਝਾ ਨਹੀਂ ਰਹੇਗਾ : ਤਲਬੀਰ ਸਿੰਘ ਗਿੱਲ <br/>
Ad Position 24