ਜੇਠੂਵਾਲ/ਜੈਂਤੀਪੁਰ, 2 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)- ਆਪ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ ਹਲਕਾ ਮਜੀਠਾ ਦਾ ਕੋਈ ਵੀ ਪਰਿਵਾਰ ਇਸ ਸਿਹਤ ਬੀਮੇ ਤੋਂ ਵਾਂਝਾ ਨਹੀਂ ਰਹੇਗਾ ਜਿਸ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਚ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹਲਕੇ ਦੇ ਪਿੰਡ ਲੁੱਧੜ ਚ ਸਰਪੰਚ ਰਾਜ ਕੁਮਾਰ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਸਿਹਤ ਬੀਮਾ ਕਾਰਡ ਬਣਾਉਣ ਸੰਬੰਧੀ ਵਿਚਾਰ ਵਟਾਦਰਾ ਕਰਨ ਮੌਕੇ ਕੀਤਾ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਪ ਸਰਕਾਰ ਦੀ ਇਹ ਲੋਕ-ਹਿਤੈਸ਼ੀ ਸਕੀਮ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ, ਜਿਸ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਕਵਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਸਕੀਮ ਅਧੀਨ ਰਜਿਸਟਰਡ ਕਰਵਾਉਣ ਲਈ ਨੇੜਲੇ ਸੀ. ਐੱਸ. ਸੀ. ਕੇਂਦਰ 'ਤੇ ਲਗਾਏ ਜਾ ਰਹੇ ਸਿਹਤ ਕੈਂਪ ਵਿਚ ਜਾ ਕੇ ਤੁਰੰਤ ਰਜਿਸਟ੍ਰੇਸ਼ਨ ਕਰਵਾਉਣ | ਸਰਕਾਰ ਦੀ ਇਸ ਯੋਜਨਾ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ | ਇਹ ਸਕੀਮ ਗਰੀਬ ਅਤੇ ਮਧ ਵਰਗ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ, ਤਰਸੇਮ ਸਿੰਘ ਬੱਲ, ਡਾ. ਰਾਕੇਸ਼ ਕੁਮਾਰ ਸ਼ਰਮਾ, ਮੈਂਬਰ ਅੰਗਰੇਜ਼ ਪਾਲ ਭਗਤ, ਅਰਸ਼ਪ੍ਰੀਤ ਸਿੰਘ ਭੱਟੀ, ਅਜੇ ਪਾਲ ਸਿੰਘ ਭੱਟੀ, ਸਾਹਿਲ ਕੁਮਾਰ ਕੈਨੇਡਾ, ਜਸਵੰਤ ਸਿੰਘ ਜਪਾਨੀ, ਮੁਖਤਾਰ ਸਿੰਘ, ਸ੍ਰੀ ਤਿਲਕ ਰਾਜ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖ ਨਾਗ, ਸਮੇਤ ਹੋਰ ਵਰਕਰ ਹਾਜ਼ਿਰ ਸਨ |