ਬਾਬਾ ਬਕਾਲਾ ਸਾਹਿਬ, 2 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਚ ਚਾਰ ਰੋਜ਼ਾ 23ਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਗੋਲਡ ਕੱਪ ਟੂਰਨਾਮੈਂਟ ਇਸ ਵਾਰ 12 ਤੋਂ 15 ਫਰਵਰੀ ਤੱਕ ਕਰਵਾਇਆ ਜਾਵੇਗਾ ਜਿਸ ਸੰਬੰਧੀ ਸਮੁੱਚੇ ਕਲੱਬ ਅਹੁਦੇਦਾਰਾਂ ਵਲੋਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ, ਗਰਾਊਾਡ ਦਾ ਨਿਰੀਖਣ ਕੀਤਾ ਗਿਆ ਤੇ ਰਹਿੰਦੇ ਪ੍ਰਬੰਧ ਨੂੰ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ | ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਸੋਨੂੰ ਤੇ ਚੇਅਰਮੈਨ ਮਨਰੂਪ ਸਿੰਘ ਭੁੱਲਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਹਾਕੀ ਓਪਨ ਲੜਕੇ, ਲੜਕੀਆਂ ਓਪਨ ਤੇ ਲੜਕੇ ਅੰਡਰ 16 ਤਿੰਨਾਂ ਵਰਗਾਂ ਵਿਚ ਫਸਵੇਂ ਮੁਕਾਬਲੇ ਵੇਖਣ ਨੂੰ ਮਿਲਣਗੇ | ਉਨ੍ਹਾਂ ਦੱਸਿਆ ਕਿ ਲੜਕੇ ਓਪਨ ਦੇ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਤੇ ਲੜਕੀਆਂ ਓਪਨ ਦੀ ਬੈਸਟ ਖਿਡਾਰਨ ਨੂੰ ਐਕਟਿਵਾ ਐੱਨ. ਆਰ. ਆਈ. ਭੁੱਲਰ ਭਰਾਵਾਂ ਵਲੋਂ ਸਨਮਾਨ ਵਜੋਂ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਲੜਕੇ ਓਪਨ ਦੇ ਵਿਜੇਤਾ ਟੀਮ ਨੂੰ 100000 ਅਤੇ ਉਪ ਵਿਜੇਤਾ 70000, ਲੜਕੀਆਂ ਓਪਨ ਦੀ ਵਿਜੇਤਾ ਨੂੰ 51000 ਤੇ ਉਪ ਵਿਜੇਤਾ ਨੂੰ 41000 ਤੇ ਅੰਡਰ 16 ਲੜਕੇ ਵਰਗ ਦੇ ਵਿਜੇਤਾ ਨੂੰ 31000 ਤੇ ਉਪ ਵਿਜੇਤਾ ਨੂੰ 21000 ਨਕਦ ਇਨਾਮ ਵਜੋਂ ਦਿੱਤਾ ਜਾਵੇਗਾ | ਲੱਕੀ ਡਰਾਅ ਰਾਹੀਂ ਦਰਸ਼ਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ | ਇਸ ਮੌਕੇ ਬਾਬਾ ਅਵਤਾਰ ਸਿੰਘ ਬੱਬੂ ਕਾਰ ਸੇਵਾ ਵਾਲੇ, ਜਗਰੂਪ ਭੁੱਲਰ ਸਪੇਨ, ਧੀਰਜਪਾਲ ਸਿੰਘ ਬੱਲ, ਜਸਪਿੰਦਰ ਸਿੰਘ ਸਬ ਪੋਸਟ ਮਾਸਟਰ, ਅਮੋਲਕ ਸਿੰਘ ਦਿਓਲ, ਮਨਦੀਪ ਸਿੰਘ ਕਨੇਡੀ (ਦੋਵੇਂ ਆਰ. ਸੀ. ਐੱਫ.), ਸਰਵਨ ਸਿੰਘ ਆਸਟਰੇਲੀਆ, ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਕੁਲਵੰਤ ਸਿੰਘ ਰੰਧਾਵਾ, ਅਮਰੀਕ ਸਿੰਘ ਬੇਦਾਦਪੁਰ, ਇੰਸ: ਹਰਿੰਦਰ ਸਿੰਘ ਲਾਲੀ, ਸੁਖਚੈਨ ਸਿੰਘ ਗਿੱਲ, ਗੁਰਪ੍ਰੀਤ ਬਾਬਾ ਬਕਾਲਾ, ਯੁਵਰਾਜ ਸਿੰਘ ਆਰ. ਪੀ. ਐੱਸ. ਜਸਕਰਨ ਸਿੰਘ ਬਾਵਾ, ਜਤਿੰਦਰ ਸਿੰਘ ਜੀਤੂ, ਕਾਬਲ ਸਿੰਘ, ਰਮਨਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਧਾਮੀ (ਬੰਟੂ), ਹਰਪ੍ਰੀਤ ਸਿੰਘ ਭਾਊ, ਮਨਜਿੰਦਰ ਸਿੰਘ ਪੀ. ਪੀ., ਬਲਜੀਤ ਸਿੰਘ ਸੀ. ਆਰ. ਪੀ. ਐੱਫ., ਪ੍ਰਹਲਾਦ ਸਿੰਘ ਆਰਮੀ, ਬਲਜਿੰਦਰ ਸਿੰਘ ਸੋਨੀ, ਪਿੰਦੂ ਲਹਿਰਕਾ ਹਾਕੀ ਕੋਚ, ਹਰਦੀਪ ਸਿੰਘ ਕਾਕਾ, ਸਵਰਨਜੀਤ ਸਿੰਘ ਮਿੰਟੂ, ਬਲਜੀਤ ਸਿੰਘ ਟੈਂਟ ਹਾਊਸ, ਬੱਬੂ ਆਰ. ਸੀ. ਐੱਫ., ਟੋਨੀ ਪੀ. ਐੱਨ. ਬੀ. ਵਡਾਲਾ, ਦਲਬੀਰ ਸਿੰਘ ਪੀ. ਐੱਸ. ਪੀ. ਸੀ. ਐੱਲ., ਅਮੋਲਕ ਸਿੰਘ ਕੈਨੇਡਾ ਅਤੇ ਜਸਵਿੰਦਰ ਸਿੰਘ ਮੌਜੂਦ ਸਨ |
23ਵਾਂ ਗੋਲਡ ਕੱਪ ਹਾਕੀ ਟੂਰਨਾਮੈਂਟ 12 ਤੋਂ ਆਰੰਭ
23ਵਾਂ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਉਣ ਸੰਬੰਧੀ ਮੀਟਿੰਗ ਦੌਰਾਨ ਕਲੱਬ ਦੇ ਅਹੁਦੇਦਾਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/>
03-02-2026