07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪ੍ਰਸਿੱਧ ਰਾਸ਼ਟਰੀ ਕਵੀ ਸ਼ਾਹ ਮੁਹੰਮਦ ਦੀ ਯਾਦ 'ਚ ਵਡਾਲਾ ਸਥਿਤ ਕਵੀ ਸ਼ਾਹ ਮੁਹੰਮਦ ਸਟੇਡੀਅਮ 'ਚ ਵਿਸ਼ਾਲ ਕਬੱਡੀ ਕੱਪ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਮਜੀਠਾ, 21 ਫਰਵਰੀ (ਜਗਤਾਰ ਸਿੰਘ ਸਹਿਮੀ)-ਪੰਜਾਬੀ ਸਾਹਿਤ ਦੇ ਪ੍ਰਸਿੱਧ ਰਾਸ਼ਟਰੀ ਕਵੀ ਸ਼ਾਹ ਮੁਹੰਮਦ ਦੀ ਯਾਦ ਵਿਚ ਪਿੰਡ ਵਡਾਲਾ ਵੀਰਮ, ਭੋਮਾ ਦੇ ਖੇਡ ਸਟੇਡੀਅਮ ਵਿਚ ਇਕ ਵਿਸ਼ਾਲ ਯਾਦਗਾਰੀ ਕਬੱਡੀ ਕੱਪ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਨੌਜਵਾਨਾਂ ਅਤੇ ਵਿਦੇਸ਼ਾਂ ਵਿਚ ਵੱਸਦੇ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਹਲਕਾ ਮਜੀਠਾ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਕਬੱਡੀ ਦੀਆਂ ਜੇਤੂ ਟੀਮਾ ਨੂੰ ਇਨਾਮ ਤਕਸੀਮ ਕੀਤੇ | ਇਸ ਕਬੱਡੀ ਕੱਪ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ | ਇਸ ਕਬੱਡੀ ਕੱਪ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਪੰਜਾਬ ਲਾਇੰਜ਼ ਦੀ ਕਬੱਡੀ ਟੀਮ ਪਹਿਲੇ ਦਰਜੇ 'ਤੇ ਰਹੀ ਜਿਨ੍ਹਾਂ ਨੂੰ 1 ਲੱਖ 31 ਹਜ਼ਾਰ ਰੁਪਏ ਤੇ ਯਾਦਗਾਰੀ ਸ਼ੀਲਡ, ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਕਬੱਡੀ ਟੀਮ ਦੁਜੇ ਦਰਜੇ ਤੇ ਰਹੀ, ਜਿਨ੍ਹਾਂ ਨੂੰ 1 ਲੱਖ 21 ਹਜ਼ਾਰ ਰੁਪਏ ਨਕਦ ਰਾਸ਼ੀ ਤੇ ਛੀਲਡ, ਇਸੇ ਤਰ੍ਹਾਂ ਤੀਜੇ ਤੇ ਚੌਥੇ ਦਰਜੇ 'ਤੇ ਕ੍ਰਮਵਾਰ ਆਈਆਂ ਕਬੱਡੀ ਟੀਮਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ, ਭਾਈ ਲੱਧਾ ਜੀ ਕਬੱਡੀ ਕਲੱਬ ਤਰਨਤਾਰਨ ਨੂੰ ਇਕ-ਇਕ ਲੱਖ ਰੁਪਏ ਨਕਦ ਰਾਸ਼ੀ ਅਤੇ ਸ਼ੀਲਡਾਂ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤੋਂ ਇਲਾਵਾ ਇਸ ਕਬੱਡੀ ਕੱਪ ਦੇ ਬੈਸਟ ਜਾਫੀ ਮਨੀ ਡੇਰਾ ਬਾਬਾ ਨਾਨਕ ਤੇ ਬੈਸਟ ਰੇਡਰ ਸ਼ੰਕਰ ਸੰਧੂਆਣਾ ਨੂੰ ਵੀ 21-21 ਹਜ਼ਾਰ ਰੁਪਏ ਇਲਾਮ ਵਜੋਂ ਦਿੱਤੇ ਗਏ | ਇਥੇ ਜਿਕਰਯੋਗ ਹੈ ਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਢੋਲਾ ਅੰਮਿ੍ਤਸਰੀਆ ਨੂੰ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਨਵੀ ਸਕਾਰਪੀਓ ਗੱਡੀ ਦਿੱਤੀ ਗਈ, ਜਦੋ ਕਿ ਪ੍ਰਸਿੱਧ ਕਬੱਡੀ ਖਿਡਾਰੀ ਅਵੀ ਵਡਾਲਾ ਨੂੰ ਸਪਲੈਂਡਰ ਮੋਟਰਸਾਈਕਲ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਤਲਬੀਰ ਸਿੰਘ ਵਲੋਂ ਖੇਡ ਸਟੇਡੀਅਮ ਲਈ 23 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਆਪ ਦੀ ਮੌਜੂਦਾ ਸਰਕਾਰ ਪਿੰਡਾਂ ਵਿਚ ਖੇਡ ਸਟੇਡੀਅਮ ਬਣਾ ਰਹੀ ਹੈ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ | ਸਰਕਾਰ ਵਲੋਂ ਬਣਾਏ ਜਾ ਰਹੇ ਖੇਡ ਸਟੇਡੀਅਮ ਵੀ 'ਯੁੱੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਹਿੱਸਾ ਹਨ | ਇਸ ਮੌਕੇ ਉਕਤ ਤੋਂ ਇਲਾਵਾ ਬਲਜਿੰਦਰ ਸਿੰਘ ਛੀਨਾ, ਸਰਪੰਚ ਚਰਨਜੀਤ ਸਿੰਘ, ਸਰਪੰਚ ਪਰਮਜੀਤ ਸਿੰਘ ਸੋਹੀਆਂ, ਕਲੱਬ ਪ੍ਰਧਾਨ ਦਲੇਰ ਸਿੰਘ, ਸਿਰਜੀਤ ਸਿੰਘ, ਪੰਚ ਲਾਟੀ ਮਸੀਹ, ਪੰਚ ਬਲਵਿੰਦਰ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਬਲਜਿੰਦਰ ਸਿੰਘ, ਪੰਚ ਸਵਿੰਦਰ ਸਿੰਘ, ਪੰਚ ਗੋਰਾ ਮਸੀਹ, ਸਾਬਕਾ ਸਰਪੰਚ ਦੁਰਗਾ ਦਾਸ, ਰਣਜੀਤ ਸਿੰਘ ਭੋਮਾ, ਜੱਗੀ ਭੋਮਾ, ਮਨਵੀਰ ਸਿੰਘ, ਵਡਾਲਾ, ਜਸਵੰਤ ਸਿੰਘ ਵੀਰਮ, ਰੁਪਿੰਦਰ ਸਿੰਘ ਮਿੰਟੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਢਾਡੀ ਤੇ ਕੀਰਤਨ ਦਰਬਾਰ ਦੀ... ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਤੇ ਧਾਰਮਿਕ ਸਮਾਗਮ 25 ਨੂੰ <br/>
Ad Position 24