30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈਕੰ. ਪਬਲਿਕ ਸਕੂਲ ਮੱਝਵਿੰਡ-ਗੋਪਾਲਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 24-02-2026
ਕੱਥੂਨੰਗਲ, 23 ਫਰਵਰੀ (ਦਲਵਿੰਦਰ ਸਿੰਘ ਰੰਧਾਵਾ)-ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈਕੰ. ਪਬਲਿਕ ਸਕੂਲ ਮੱਝਵਿੰਡ-ਗੋਪਾਲਪੁਰਾ ਵਿਖੇ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ 'ਨੱਚਣ ਕੁੱਦਣ ਮਨ ਕਾ ਚਾਓ' ਤਹਿਤ ਸਕੂਲ ਵਿਚ ਦੋ ਦਿਨਾਂ ਸਪੋਰਟਸ ਡੇ ਮਨਾਇਆ ਗਿਆ | ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਦੇਹਿ ਸ਼ਿਵਾ ਬਰ ਮੋਹਿ ਇਹੈ ਨਾਲ ਕੀਤਾ | ਉਪਰੰਤ ਸਕੂਲ ਦੀ ਬੈਂਡ ਟੀਮ ਨਾਲ ਬੱਚਿਆਂ ਨੇ ਮਾਰਚ ਪਾਸਟ ਕੀਤਾ | ਪਿ੍ੰ: ਪਰਮਜੀਤ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ, ਕਿਸੇ ਵੀ ਸਮਾਜ ਦੀ ਤਰੱਕੀ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਉਨ੍ਹਾਂ ਦੀਆਂ ਖੇਡਾਂ ਤੋਂ ਲਗਾ ਸਕਦੇ ਹਾਂ | ਖੇਡਾਂ ਬੌਧਿਕ, ਮਾਨਸਿਕ ਅਤੇ ਸਰੀਰਕ ਵਿਕਾਸ ਕਰਦੀਆਂ ਹਨ ਅਤੇ ਸਾਨੂੰ ਇਹ ਬਿਮਾਰੀਆਂ ਅਤੇ ਨਸਿਆਂ ਤੋਂ ਦੂਰ ਰੱਖਦੀਆਂ ਹਨ | ਇਸ ਲਈ ਸਾਨੂੰ ਬਚਪਨ ਤੋਂ ਹੀ ਬੱਚਿਆਂ ਵਿਚ ਖੇਡਣ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ | ਪਹਿਲੀ ਜਮਾਤ ਦੇ ਬੱਚਿਆਂ ਨੇ ਹਰਡਲ ਰੇਸ, ਯੂ.ਕੇ.ਜੀ. ਨੇ ਪਿੱਕ ਐਂਡ ਰਨ ਰੇਸ, ਐਲ ਕੇ.ਜੀ. ਨੇ ਆਬਜੈਕਟ ਕਲੈਕਸ਼ਨ ਰੇਸ ਅਤੇ ਨਰਸਰੀ ਕਲਾਸ ਦੇ ਬੱਚਿਆਂ ਨੇ ਬੈਲੂਨ ਰੇਸ ਵਿਚ ਹਿੱਸਾ ਲਿਆ | ਸਕੂਲ ਦੇ ਮੈਂਬਰ ਇੰਚਾਰਜ ਡਾ. ਅਰੀਦਮਨ ਸਿੰਘ ਮਾਹਲ ਅਤੇ ਜਗੀਰ ਸਿੰਘ ਅਜੈਬਵਾਲੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਖੇਡਾਂ ਵਿਚੋਂ ਪੁਜ਼ੀਸ਼ਨ ਹੋਲਡਰਾਂ ਨੂੰ ਇਨਾਮ ਤਕਸੀਮ ਕੀਤੇ | ਉਨ੍ਹਾਂ ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਅਖੀਰ ਵਿਚ 11ਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪਾ ਕੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਸਾਰੇ ਦਰਸ਼ਕਾਂ ਦੇ ਵਿਚ ਇਕ ਨਵਾਂ ਜੋਸ਼ ਭਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਸ਼ਾਮਪੁਰੇ ਵਾਲਿਆਂ ਦੀ 38ਵੀਂ ਤੇ ਮਾਤਾ ਕਰਤਾਰ ਕੌਰ ਦੀ 9ਵੀਂ ਸਾਲਾਨਾ ਬਰਸੀ ਪਿੰਡ ਸ਼ਾਮਪੁਰਾ ਵਿ... ਅਗਲੀ ਖ਼ਬਰ ਸੁਹਿੰਦਰ ਕੌਰ ਈ.ਟੀ.ਓ. ਨੇ ਜਸਪਾਲ ਸਿੰਘ ਬੁੱਟਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>
Ad Position 24