ਰਮਦਾਸ, 23 ਫਰਵਰੀ (ਜਸਵੰਤ ਸਿੰਘ ਵਾਹਲਾ)-ਸੰਤ ਬਾਬਾ ਹਰਨਾਮ ਸਿੰਘ ਸ਼ਾਮਪੁਰਾ ਵਾਲਿਆਂ ਦੀ 38ਵੀਂ ਬਰਸੀ ਤੇ ਮਾਤਾ ਕਰਤਾਰ ਕੌਰ ਦੀ 9ਵੀਂ ਬਰਸੀ ਉਨ੍ਹਾਂ ਦੇ ਸਪੁੱਤਰ ਬਾਬਾ ਹਰਦੀਪ ਸਿੰਘ ਸਮੇਤ ਸਮੂਹ ਪਰਿਵਾਰ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਈ ਗਈ | ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਉਪਰੰਤ ਖੁਲ੍ਹੇ ਪੰਡਾਲ ਅੰਦਰ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸਿੰਘ ਸਾਹਿਬ ਗਿਆਨੀ ਗਗਨਦੀਪ ਸਿੰਘ ਕਥਾ ਵਾਚਕ ਤਖਤ ਸ੍ਰੀ ਪਟਨਾ ਸਾਹਿਬ ਵਾਲੇ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪਿਪਲੀ ਸਾਹਿਬ ਅੰਮਿ੍ਤਸਰ, ਭਾਈ ਰੂਪ ਸਿੰਘ (ਸੁਧਾਰ) ਕਥਾ ਵਾਚਕ, ਭਾਈ ਸੁਰਜੀਤ ਸਿੰਘ ਘੋਨੇਵਾਹਲਾ ਦਾ ਰਾਗੀ ਜਥਾ, ਭਾਈ ਮਨਜੀਤ ਸਿੰਘ ਕੋਟਗੁਰਬਖਸ਼ ਵਾਲਿਆਂ ਦਾ ਕੀਰਤਨੀ ਜਥਾ, ਭਾਈ ਮਲਕੀਤ ਸਿੰਘ ਮਝੈਲ ਆਦਿ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ | ਇਸ ਸਮੇਂ ਸਟੇਜ ਸੈਕਟਰੀ ਦੀ ਭੂਮਿਕਾ ਹਰਪਿੰਦਰ ਸਿੰਘ ਵਲੋਂ ਨਿਭਾਈ ਗਈ ਅਤੇ ਏ. ਕੇ. ਲਾਈਵ ਵਲੋਂ ਸਮਾਗਮਾਂ ਦੀ ਲਾਈਵ ਕਵਰੇਜ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ, ਰਬਾਬ ਸਿੰਘ, ਗ੍ਰੰਥੀ ਬਾਬਾ ਰਸ਼ਪਾਲ ਸਿੰਘ, ਗ੍ਰੰਥੀ ਭਾਈ ਅਨੁਪ ਸਿੰਘ, ਦਵਿੰਦਰ ਸਿੰਘ, ਅਮਰਪਾਲ ਸਿੰਘ, ਇਕਬਾਲ ਸਿੰਘ, ਗੁਰਚਰਨ ਸਿੰਘ, ਪਿ੍ਤਪਾਲ ਸਿੰਘ ਫੌਜੀ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨਬੀਰ ਸਿੰਘ, ਗੁਰਪ੍ਰਤਾਪ ਸਿੰਘ ਕਨੇਡਾ, ਜੋਗਿੰਦਰ ਸਿੰਘ, ਜੋਬਨਜੀਤ ਸਿੰਘ, ਸਤਨਾਮ ਸਿੰਘ ਸੱਤਾ, ਡਾ. ਇੰਦਰਜੀਤ ਸਿੰਘ, ਡਾ. ਅਮਨਦੀਪ ਸਿੰਘ, ਡਾ. ਜਸਕਰਨ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਕਾਰ ਸਿੰਘ, ਅਨੂਪ ਸਿੰਘ ਰਾਜਾਸਾਂਸੀ, ਬਾਬਾ ਗੁਰਦੀਪ ਸਿੰਘ, ਸੇਵਕ ਜੱਥਾ ਇਸ਼ਨਾਨ ਦੇ ਪ੍ਰਧਾਨ ਸੁਖਵੰਤ ਸਿੰਘ, ਬਲਾਕ ਸੰਮਤੀ ਮੈਬਰ ਪਿ੍ਥਵੀਪਾਲ ਸਿੰਘ ਘੋਨੇਵਾਹਲਾ, ਬਲਦੇਵ ਸਿੰਘ ਵਾਹਲਾ, ਸ਼ੇਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਸ ਸਮੇਂ ਸੰਗਤਾਂ ਦੇ ਛਕਣ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਇਸ ਸਮੇਂ ਮੋਟਰਸਾਈਕਲ ਸਟੈਂਡ ਦੀ ਸੇਵਾ ਪ੍ਰਧਾਨ ਗੁਰਦੀਪ ਸਿੰਘ, ਰਣਜੀਤ ਸਿੰਘ ਤਲਵੰਡੀ, ਰਣਜੀਤ ਸਿੰਘ ਭਿੰਡਰ, ਹਰਮਿੰਦਰ ਸਿੰਘ ਆਦਿ ਸੇਵਾਦਾਰਾਂ ਨੇ ਕੀਤੀ | ਇਸ ਸਮੇਂ ਸੰਤ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਵਲੋਂ ਰਾਗੀ, ਕਥਾ ਵਾਚਕ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ |